7ਵੇਂ ਅੰਤਰਰਾਸ਼ਟਰੀ ਨਿਰੰਕਾਰੀ ਸੰਤ ਸਮਾਗਮ ਸਬੰਧੀ ਲਾਏ 7 ਹਜ਼ਾਰ ਪੌਦੇ

Tuesday, Oct 30, 2018 - 05:06 PM (IST)

7ਵੇਂ ਅੰਤਰਰਾਸ਼ਟਰੀ ਨਿਰੰਕਾਰੀ ਸੰਤ ਸਮਾਗਮ ਸਬੰਧੀ ਲਾਏ 7 ਹਜ਼ਾਰ ਪੌਦੇ

ਹੁਸ਼ਿਆਰਪੁਰ (ਝਾਵਰ)— ਨਿਰੰਕਾਰੀ ਮਿਸ਼ਨ ਦੇ 71ਵੇਂ ਅੰਤਰਰਾਸ਼ਟਰੀ ਪੱਧਰ ਦੇ ਸੰਤ ਸਮਾਗਮ ਸਬੰਧੀ ਸੰਤ ਨਿਰੰਕਾਰੀ ਅਧਿਆਤਮਕ ਸਥਾਨ ਜੀ. ਟੀ. ਰੋਡ ਸਮਾਲਖਾਂ ਜ਼ਿਲਾ ਪਾਣੀਪਤ ਵਿਖੇ ਅੱਜ 70 ਹਜ਼ਾਰ ਪੌਦੇ ਮਿਸ਼ਨ ਦੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਮਹਾਤਮਾ ਬਿੰਦੀਆ ਛਾਬਡ਼ਾ ਅਤੇ ਐੱਮ. ਪੀ. ਰਮੇਸ਼ ਕੌਸ਼ਿਕ ਦੀ ਅਗਵਾਈ ਵਿਚ ਲਾਏ ਗਏ।

ਮਿਸ਼ਨ ਦੇ ਮੀਡੀਆ ਇੰਚਾਰਜ ਮਹਾਤਮਾ ਕ੍ਰਿਪਾ ਸਾਗਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੌਦੇ ਲਾਉਣ ਦੀ ਮੁਹਿੰਮ ’ਚ ਸੰਤ ਨਿਰੰਕਾਰੀ ਮਿਸ਼ਨ ਦੇ 5 ਹਜ਼ਾਰ ਸੇਵਾ ਦਲ ਦੇ ਮੈਂਬਰਾਂ ਨੇ ਭਾਗ ਲਿਆ। ਐੱਮ. ਪੀ. ਰਮੇਸ਼ ਕੌਸ਼ਿਕ ਨੇ ਕਿਹਾ ਕਿ ਪੌਦੇ ਲਾਉਣ ’ਚ ਸਾਨੂੰ ਸਭ ਨੂੰ ਭਾਗ ਲੈਣਾ ਚਾਹੀਦਾ ਹੈ ਅਤੇ ਲਾਏ ਪੌਦਿਆਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸੰਤ ਨਿਰੰਕਾਰੀ ਮਿਸ਼ਨ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਮਹਾਤਮਾ ਬਿੰਦੀਆ ਛਾਬਡ਼ਾ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਅਸੀਂ ਇਹ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਨਸਾਨ ਲਈ ਨਾ ਸਿਰਫ ਬਾਹਰੀ ਸੁੰਦਰਤਾ, ਸਗੋਂ ਅਧਿਆਤਮਕ ਸੁੰਦਰਤਾ ਵੀ ਜ਼ਰੂਰੀ ਹੈ।


Related News