ਟਾਂਡਾ : ਕਰੰਟ ਲੱਗਣ ਕਾਰਨ ਤਿੰਨ ਪਸ਼ੂਆਂ ਦੀ ਦਰਦਨਾਕ ਮੌਤ

Thursday, Aug 20, 2026 - 06:29 PM (IST)

ਟਾਂਡਾ : ਕਰੰਟ ਲੱਗਣ ਕਾਰਨ ਤਿੰਨ ਪਸ਼ੂਆਂ ਦੀ ਦਰਦਨਾਕ ਮੌਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪਿੰਡ ਪਿੰਡੀ ਖੈਰ-ਗੁਰਾਲਾ ਰੋਡ 'ਤੇ ਟੁੱਟ ਕੇ ਡਿੱਗੀ ਹਾਈ ਵੋਲਟੇਜ ਬਿਜਲੀ ਦੀ ਤਾਰ ਦੇ ਕਰੰਟ ਕਾਰਨ 2 ਮੱਝਾਂ ਅਤੇ ਇਕ ਝੋਟੇ ਸਮੇਤ ਤਿੰਨ ਪਸ਼ੂਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਇਸ ਬਾਰੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸ਼ਰੀਫਦੀਨ ਪੁੱਤਰ ਲਾਲ ਹੁਸੈਨ ਵਾਸੀ ਪਿੰਡੀ ਖੈਰ ਦੀ ਪਤਨੀ ਅਤੇ ਭਰਾ ਜਦੋ ਖੇਤਾਂ ਨਜ਼ਦੀਕ ਸੜਕ ਕਿਨਾਰੇ ਸਵੇਰੇ 10 ਵਜੇ ਦੇ ਕਰੀਬ ਪਸ਼ੂ ਚਰਾ ਰਹੇ ਸਨ ਤਾਂ ਉਨ੍ਹਾਂ ਦੇ 3 ਪਸ਼ੂ ਸੜਕ ਕਿਨਾਰੇ ਟੁੱਟ ਕੇ ਡਿੱਗੀ ਹਾਈ ਵੋਲਟੇਜ ਤਾਰ ਦੀ ਲਪੇਟ ਵਿਚ ਗਏ ਜਿਸ ਕਾਰਨ ਤਿੰਨ ਪਸ਼ੂਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।


author

Gurminder Singh

Content Editor

Related News