ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਜਨਰਲ ਤੌਰ ’ਤੇ ਬਿਹਤਰ ਰਹੇਗਾ, ਦੇਖੋ ਆਪਣੀ ਰਾਸ਼ੀ

Wednesday, Apr 16, 2025 - 06:45 AM (IST)

ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਜਨਰਲ ਤੌਰ ’ਤੇ ਬਿਹਤਰ ਰਹੇਗਾ, ਦੇਖੋ ਆਪਣੀ ਰਾਸ਼ੀ

ਮੇਖ  : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ਲਿਮਿਟ ’ਚ ਕਰਨਾ ਚਾਹੀਦਾ ਹੈ , ਨਾ ਤਾਂ ਸਫਰ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਤਸੱਲੀਬਖਸ਼, ਫੈਮਿਲੀ ਸਬੰਧਾਂ ’ਚ ਵੀ ਕਿਹਾ-ਸੁਣੀ ਰਹਿ ਸਕਦੀ ਹੈ , ਕੋਈ ਵੀ ਯਤਨ ਅਨਮੰਨੇ ਮਨ ਨਾਲ ਨਾ ਕਰੋ।
ਮਿਥੁਨ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਜਾਂ ਉਨ੍ਹਾਂ ਦੀ ਅਣਦੇਖੀ ਕਰਨ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਮਨ ਵੀ ਮਾਯੂਸ,ਪਰੇਸ਼ਾਨ ਬਣਿਆ ਰਹੇਗਾ।
ਕਰਕ : ਸੰਤਾਨ  ਪੂਰੀ ਤਰ੍ਹਾਂ ਨਾ ਤਾਂ ਸਹਿਯੋਗ ਕਰੇਗੀ ਅਤੇ ਨਾ ਹੀ ਸਾਥ ਦੇਵੇਗੀ, ਇਸ ਲਈ ਸੰਤਾਨ ਨਾਲ ਜੁੜੀ ਕਿਸੇ ਪ੍ਰਾਬਲਮ ਨੂੰ ਟੈਕਟਫੁਲੀ ਹੈਂਡਲ ਕਰਨਾ ਠੀਕ ਰਹੇਗਾ।
ਸਿੰਘ :  ਕੋਰਟ-ਕਚਹਿਰੀ ’ਚ ਜਾਣ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਉਸ ਨੂੰ ਟਾਲਣ ਦਾ ਯਤਨ ਕਰੋ, ਕਿਉਂਕਿ ਉਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ।
ਕੰਨਿਆ : ਹਲਕੀ ਨੇਚਰ ਵਾਲੇ ਸਾਥੀਆਂ, ਮਿੱਤਰਾਂ ਨਾਲ ਜ਼ਿਆਦਾ ਨਿਕਟਤਾ ਨਾ ਰੱਖੋ, ਕਿਉਂਕਿ ਉਹ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਆਪ ਦਾ ਰੱਤੀ ਭਰ ਵੀ ਲਿਹਾਜ਼ ਨਾ ਕਰਨਗੇ।
ਤੁਲਾ : ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਾਰੋਬਾਰੀ ਕੰਮ ਬੇਧਿਆਨੀ ਨਾਲ ਕਰੋ, ਕਿਉਂਕਿ ਫਾਇਨਾਂਸ਼ੀਅਲੀ ਗ੍ਰਹਿ ਕਮਜ਼ੋਰ ਹੈ।
ਬ੍ਰਿਸ਼ਚਕ : ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਮਾਨਸਿਕ ਕਸ਼ਮਕਸ਼ ਅਤੇ ਪਰੇਸ਼ਾਨੀ ਰਹੇਗੀ, ਇਸ ਲਈ ਤੁਸੀਂ ਕਿਸੇ ਵੀ ਕੋਸ਼ਿਸ਼ ਨੂੰ ਅੱਗੇ ਨਾ ਵਧਾ ਸਕੋਗੇ।
ਧਨ : ਸਿਤਾਰਾ ਨੁਕਸਾਨ ਕਰਵਾਉਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਮਨ ਵੀ ਅਸ਼ਾਂਤ ਪਰੇਸ਼ਾਨ ਜਿਹਾ ਰਹੇਗਾ।
ਮਕਰ : ਮਿੱਟੀ, ਰੇਤਾ, ਬਜਰੀ, ਟਿੰਬਰ ਅਤੇ ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਦੇਵੇਗੀ। 
ਕੁੰਭ :  ਸਰਕਾਰੀ ਕੰਮਾਂ ਲਈ ਗ੍ਰਹਿ ਢਿੱਲਾ, ਇਸ ਲਈ ਕਿਸੇ ਸਰਕਾਰੀ ਕੰਮ ਨੂੰ ਹੱਥ ’ਚ ਨਾ ਲੈਣਾ ਸਹੀ ਰਹੇਗਾ, ਪਰੇਸ਼ਾਨੀ ਵੀ ਮਿਲ ਸਕਦੀ ਹੈ।
ਮੀਨ : ਕਿਸੇ ਧਾਰਮਿਕ ਪ੍ਰੋਗਰਾਮ, ਸਮਾਗਮ ’ਚ ਸ਼ਾਮਲ ਹੋਣ ਜਾਂ ਕਥਾ ਵਾਰਤਾ, ਭਜਨ, ਕੀਰਤਨ ਸੁਣਨ ’ਚ ਜੀਅ ਲੱਗੇਗਾ, ਮਨ ਵੀ ਭਟਕਦਾ ਰਹਿ ਸਕਦਾ ਹੈ।

16 ਅਪ੍ਰੈਲ 2025, ਬੁੱਧਵਾਰ
ਵਿਸਾਖ ਵਦੀ ਤਿੱਥੀ ਤੀਜ (ਦੁਪਹਿਰ 1.18 ਤੱਕ) ਅਤੇ ਮਗਰੋਂ ਤਿੱਥੀ ਚੌਥ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਮੇਖ ’ਚ 
ਚੰਦਰਮਾ   ਬ੍ਰਿਸ਼ਚਕ ’ਚ 
ਮੰਗਲ     ਕਰਕ ’ਚ
 ਬੁੱਧ        ਮੀਨ ’ਚ 
 ਗੁਰੂ       ਬ੍ਰਿਖ ’ਚ 
 ਸ਼ੁੱਕਰ     ਮੀਨ ’ਚ 
 ਸ਼ਨੀ      ਮੀਨ ’ਚ
 ਰਾਹੂ      ਮੀਨ ’ਚ                                                     
 ਕੇਤੂ      ਕੰਨਿਆ ’ਚ  

ਬਿਕ੍ਰਮੀ ਸੰਮਤ : 2082, ਵਿਸ਼ਾਖ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 26 (ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 17, ਸੂਰਜ ਉਦੇ ਸਵੇਰੇ 6.03, ਵਜੇ, ਸੂਰਜ ਅਸਤ ਸ਼ਾਮ 6.53 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (16 ਅਪ੍ਰੈਲ ਦਿਨ ਰਾਤ ਅਤੇ 17 ਨੂੰ ਸਵੇਰੇ 5.55 ਤਕ) ਅਤੇ  ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਵਿਅਤੀਪਾਤ (16-17 ਮੱਧ ਰਾਤ 12.18 ਤੱਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), 17 ਅਪ੍ਰੈਲ ਸਵੇਰੇ 5.55 ਤੋਂ ਬਾਅਦ ਜੰਮੇ ਬੱਚੇ ਨੂੰ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ, (ਦੁਪਹਿਰ 1.18 ਤਕ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਗਣੇਸ਼ ਚੌਥ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News