ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Saturday, Jul 26, 2025 - 07:30 AM (IST)

ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਬਾਅਦ ਦੁਪਹਿਰ ਤੱਕ ਪ੍ਰਾਪਰਟੀ ਦੇ ਕੰਮਾਂ ’ਚ ਕਿਸੇ ਰੁਕਾਵਟ ਮੁਸ਼ਕਿਲ ਨੂੰ ਹਟਾਉਣ ਵਾਲਾ, ਫਿਰ ਬਾਅਦ ’ਚ ਵੀ ਸਮਾਂ ਜਨਰਲ ਹਾਲਾਤ ਨੂੰ ਬਿਹਤਰ ਰੱਖੇਗਾ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਫਿਰ ਬਾਅਦ ’ਚ ਵੀ ਸਮਾਂ ਸਫ਼ਲਤਾ ਦੇਣ ਵਾਲਾ।
ਮਿਥੁਨ : ਸਿਤਾਰਾ ਬਾਅਦ ਦੁਪਹਿਰ ਤਕ ਅਰਥ ਦਸ਼ਾ ਕੰਫ਼ਰਟੇਬਲ ਰੱਖੇਗਾ, ਕਾਰੋਬਾਰੀ ਮੋਰਚੇ ’ਤੇ ਵੀ ਕਦਮ ਬੜ੍ਹਤ ਵੱਲ ਰੱਖੇਗਾ, ਫਿਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।
ਕਰਕ :  ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰੰਗਾ, ਕਾਰੋਬਾਰੀ ਕੋਸ਼ਿਸ਼ਾਂ ਵੀ ਚੰਗਾ ਨਤੀਜਾ ਦੇਣਗੀਆਂ, ਮਨ ਸੈਰ ਸਫ਼ਰ ਲਈ ਰਾਜ਼ੀ ਰਹੇਗਾ, ਤਬੀਅਤ ’ਚ ਜ਼ਿੰਦਾਦਿਲੀ ਰਹੇਗੀ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਨੁਕਸਾਨ ਦਾ ਵੀ ਡਰ ਰਹੇਗਾ, ਫਿਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਸਿਤਾਰਾ ਬਾਅਦ ਦੁਪਹਿਰ ਤਕ ਕੰਮਕਾਜੀ ਕੰਮਾਂ ’ਚ ਲਾਭ ਦੇਣ ਵਾਲਾ, ਫਿਰ ਬਾਅਦ ’ਚ ਹਰ ਮੋਰਚੇ ’ਤੇ ਵਿਪਰੀਤ ਹਾਲਾਤ ਬਣਨਗੇ।
ਤੁਲਾ : ਸਿਤਾਰਾ ਬਾਅਦ ਦੁਪਹਿਰ ਤਕ ਸਰਕਾਰੀ ਕੰੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਬਾਧਾ ਮੁਸ਼ਕਿਲ ਹਟੇਗੀ, ਫਿਰ ਬਾਅਦ ’ਚ ਸਮਾਂ ਮੁਸ਼ਕਿਲਾਂ ਵਾਲਾ ਬਣੇਗਾ।
ਬ੍ਰਿਸ਼ਚਕ : ਜਨਰਲ ਸਿਤਾਰਾ ਬਿਹਤਰ, ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ, ਵੈਸੇ ਵੀ ਹਰ ਮੋਰਚੇ ’ਤੇ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ।
ਧਨ : ਸਿਤਾਰਾ ਬਾਅਦ ਦੁਪਹਿਰ ਤਕ ਪੇਟ ਲਈ ਅਹਿਤਿਆਤ ਵਾਲਾ, ਸਫ਼ਰ ਵੀ ਟਾਲ ਦੇਣਾ ਸਹੀ ਰਹੇਗਾ, ਫਿਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਮਕਰ : ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਕਾਰੋਬਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ, ਫਿਰ ਬਾਅਦ ’ਚ ਸਮਾਂ ਸਿਹਤ ਲਈ ਕਮਜ਼ੋਰ ਬਣੇਗਾ।
ਕੁੰਭ : ਸਿਤਾਰਾ ਬਾਅਦ ਦੁਪਹਿਰ ਤਕ ਕਮਜ਼ੋਰ, ਆਪ ਦਾ ਕੋਈ ਯਤਨ ਸਿਰੇ ਨਾ ਚੜ੍ਹ ਸਕੇਗਾ, ਫਿਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ।
ਮੀਨ : ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਇਰਾਦਿਆਂ ’ਚ ਸਫ਼ਲਤਾ ਮਿਲੇਗੀ, ਪਰ ਬਾਅਦ ’ਚ ਪ੍ਰੇਸ਼ਾਨੀਆਂ ਵਧਣ ਦਾ ਡਰ।

26 ਜੁਲਾਈ 2025, ਸ਼ਨੀਵਾਰ
ਸਾਉਣ ਸੁਦੀ ਤਿੱਥੀ ਦੂਜ (ਰਾਤ 10.43 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਕਰਕ ’ਚ 
ਚੰਦਰਮਾ     ਕਰਕ ’ਚ 
ਮੰਗਲ       ਸਿੰਘ ’ਚ
 ਬੁੱਧ         ਕਰਕ ’ਚ 
 ਗੁਰੂ         ਮਿਥੁਨ ’ਚ 
 ਸ਼ੁੱਕਰ       ਬ੍ਰਿਖ ’ਚ 
 ਸ਼ਨੀ        ਮੀਨ ’ਚ
 ਰਾਹੂ        ਕੁੰਭ ’ਚ                                                     
 ਕੇਤੂ        ਸਿੰਘ ’ਚ  

ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 4 (ਸਾਉਣ), ਹਿਜਰੀ ਸਾਲ 1447, ਮਹੀਨਾ : ਮੁਹੱਰਮ, ਤਰੀਕ : 30, ਸੂਰਜ ਉਦੇ ਸਵੇਰੇ 5.44 ਵਜੇ, ਸੂਰਜ ਅਸਤ : ਸ਼ਾਮ 7.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਬਾਅਦ ਦੁਪਹਿਰ 3.52 ਤਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਵਿਅਤੀਪਾਤ (26-27 ਮੱਧ ਰਾਤ 4.06 ਤਕ) ਅਤੇ ਮਗਰੋਂ ਯੋਗ ਵਰਿਆਣ, ਚੰਦਰਮਾ : ਕਰਕ ਰਾਸ਼ੀ ’ਤੇ (ਬਾਅਦ ਦੁਪਹਿਰ 3.52 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਬਾਅਦ ਦੁਪਹਿਰ 3.52  ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ਤਰਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਚੰਦਰ ਦਰਸ਼ਣ।
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News