ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ
Thursday, Apr 24, 2025 - 06:46 AM (IST)

ਮੇਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ, ਪ੍ਰੋਗਰਾਮਿੰਗ-ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਕਿਉਂਕਿ ਸਿਤਾਰਾ ਸਰਕਾਰੀ ਕੰਮਾਂ ਨੂੰ ਸੰਵਾਰਨ ਅਤੇ ਆਪ ਦਾ ਕਦਮ ਬੜ੍ਹਤ ਵੱਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਰੁਕਾਵਟ ਮੁਸ਼ਕਲ ਵੀ ਹਟੇਗੀ।
ਮਿਥੁਨ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ।
ਕਰਕ : ਸਿਤਾਰਾ ਪੇਟ ਲਈ ਕਮਜ਼ੋਰ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਾ ਕਰੋ।
ਸਿੰਘ : ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ, ਕੰਮਕਾਜੀ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਕੰਨਿਆ : ਵਿਰੋਧੀਆਂ ਦੇ ਉਲਝਣ, ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹੇਗਾ, ਕੋਈ ਵੀ ਕੰਮ ਜਲਦਬਾਜ਼ੀ ’ਚ ਫਾਈਨਲ ਨਾ ਕਰੋ।
ਤੁਲਾ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਸ਼ੁਭ ਕੰਮਾਂ ’ਚ ਧਿਆਨ, ਸ਼ਤਰੂ ਵੀ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀਆਂ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ, ਵੈਸੇ ਵੀ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਰਹੋਗੇ।
ਧਨ : ਸਿਤਾਰਾ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵੀ ਐਕਟਿਵ-ਇਫੈਕਟਿਵ ਰੱਖਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।
ਮਕਰ : ਵ੍ਹੀਕਲਜ਼ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਮਨ ਵੀ ਸਫਰ ਲਈ ਰਾਜ਼ੀ ਰਹੇਗਾ, ਵੈਸੇ ਗਲੇ ’ਚ ਖਰਾਬੀ ਦਾ ਡਰ।
ਮੀਨ : ਸਿਤਾਰਾ ਉਲਝਣਾਂ, ਝਮੇਲਿਆਂ ਅਤੇ ਪੇਚੀਦਗੀਆਂ ਵਾਲਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ।
24 ਅਪ੍ਰੈਲ 2025, ਵੀਰਵਾਰ
ਵਿਸਾਖ ਵਦੀ ਤਿੱਥੀ ਇਕਾਦਸ਼ੀ (ਬਾਅਦ ਦੁਪਹਿਰ 2.33 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੁੰਭ ’ਚ
ਮੰਗਲ ਕਰਕ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 4 (ਵਿਸਾਖ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 25, ਸੂਰਜ ਉਦੇ ਸਵੇਰੇ 5.54 ਵਜੇ, ਸੂਰਜ ਅਸਤ : ਸ਼ਾਮ 6.58 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਪੁਰਵ ਦੁਪਹਿਰ 10.49 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਬ੍ਰਹਮ (ਬਾਅਦ ਦੁਪਹਿਰ 3.56 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕੁੰਭ ਰਾਸ਼ੀ ’ਤੇ (24-25 ਮੱਧ ਰਾਤ 3.26 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਵਰੁਥਿਨੀ ਇਕਾਦਸ਼ੀ ਵਰਤ, ਸ਼੍ਰੀ ਵਲਭ ਆਚਾਰੀਆ ਜੈਅੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)