ਮੇਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ
Monday, Jan 12, 2026 - 05:20 AM (IST)
ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਹਮਦਰਦਾਨਾ ਰੁਖ ਰੱਖਣਗੇ।
ਬ੍ਰਿਖ : ਵਿਰੋਧੀ ਉਭਰ ਸਿਮਟ ਕੇ ਆਪ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਅਤੇ ਅਪਸੈੱਟ ਰੱਖ ਸਕਦੇ ਹਨ, ਵੈਸੇ ਕਿਸੇ ਵੀ ਕੰਮ ਨੂੰ ਲਾਇਟਲੀ ਨਾ ਲਓ।
ਮਿਥੁਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਸ਼ੁੱਭ ਕੰਮਾਂ ’ਚ ਧਿਆਨ, ਵੈਸੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਰਹੋਗੇ।
ਕਰਕ : ਕਿਉਂਕਿ ਜਨਰਲ ਸਿਤਾਰਾ ਸਟਰਾਂਗ ਹੈ, ਇਸ ਲਈ ਕੋਰਟ ਕਚਹਿਰੀ ’ਚ ਜਾਣ ’ਤੇ ਨਾ ਸਿਰਫ ਆਪ ਦੀ ਪੈਠ ਦੀ ਵਧੇਗੀ, ਬਲਕਿ ਆਪ ਦੇ ਪੱਖ ਨੂੰ ਧਿਆਨ ਨਾਲ ਸੁਣਿਆ ਜਾਵੇਗਾ।
ਸਿੰਘ : ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ, ਆਪ ਪੂਰੀ ਹਿੰਮਤ ਨਾਲ ਕੰਮਕਾਜੀ ਕੰਮ ਨਿਪਟਾ ਸਕੋਗੇ।
ਕੰਨਿਆ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਪਲਾਨਿੰਗ ਵੀ ਲਾਭ ਦੇਵੇਗੀ, ਭੱਜਦੌੜ ਕਰਨ ’ਤੇ ਕੋਈ ਕੰਮਕਾਜੀ ਬਾਧਾ-ਮੁਸ਼ਕਿਲ।
ਤੁਲਾ :ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ-ਮਨੋਰਥਾਂ ’ਚ ਸਫਲਤਾ ਮਿਲੇਗੀ, ਪਰ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।
ਬ੍ਰਿਸ਼ਚਕ : ਖਰਚਿਆਂ ਕਰਕੇ ਅਰਥ ਤੰਗੀ ਦੇ ਹਾਲਾਤ ਰਹਿਣਗੇ, ਇਸ ਲਈ ਧਨ ਦਾ ਠਹਿਰਾਓ ਘਟ ਹੋਵੇਗਾ, ਸਫਰ ਵੀ ਨੁਕਸਾਨ ਪ੍ਰੇਸ਼ਾਨੀ ਦੇਣ ਵਾਲਾ ਹੋਵੇਗਾ।
ਧਨ : ਟੀਚਿੰਗ, ਕੋਚਿੰਗ, ਪ੍ਰਿਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ, ਲਿਕਰ, ਹੋਟਲਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਮਕਰ : ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਕਿਸੇ ਸਰਕਾਰੀ ਪ੍ਰਾਬਲਮ ’ਚ ਰਾਹਤ ਮਿਲੇਗੀ, ਸ਼ਤਰੂ ਕਮਜ਼ੋਰ।
ਕੁੰਭ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਬਾਧਾ ਮੁਸ਼ਕਿਲ ਹਟੇਗੀ, ਤੇਜ਼ ਪ੍ਰਭਾਵ ਬਣਿਆ ਰਹੇਗਾ, ਜਨਰਲ ਹਾਲਾਤ ਅਨੁਕੂਲ ਚੱਲਣਗੇ।
ਮੀਨ : ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
12 ਜਨਵਰੀ 2026, ਸੋਮਵਾਰ
ਮਾਘ ਵਦੀ ਤਿੱਥੀ ਨੌਮੀ (ਦੁਪਹਿਰ 12.43 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਤੁਲਾ ’ਚ
ਮੰਗਲ ਧਨ ’ਚ
ਬੁੱਧ ਧਨ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਧਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਪੋਹ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 22 (ਪੋਹ), ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 22, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ : ਸ਼ਾਮ 5.41 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸਵਾਤੀ (ਰਾਤ 9.06 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਧ੍ਰਿਤੀ (ਸ਼ਾਮ 6.12 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ), ਭੱਦਰਾ ਸ਼ੁਰੂ (12-13 ਮੱਧ ਰਾਤ 2.01 ’ਤੇ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ: ਸੁਆਮੀ ਵਿਵੇਕਾਨੰਦ ਜਯੰਤੀ, ਰਾਸ਼ਟਰੀ ਯੁਵਾ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
