ਧਨੁ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ

Tuesday, Apr 15, 2025 - 07:53 AM (IST)

ਧਨੁ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ

ਮੇਖ  : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਦੇ ਕਦਮ ਨੂੰ ਹਰ ਫਰੰਟ ’ਤੇ ਬੜ੍ਹਤ ਵੱਲ ਰੱਖੇਗਾ, ਤਬੀਅਤ ’ਚ ਖੁਸ਼ਦਿਲੀ ਅਤੇ ਜ਼ਿੰਦਾਦਿਲੀ ਰਹੇਗੀ।
ਬ੍ਰਿਖ : ਮਨ ਟੈਂਸ, ਅਸਥਿਰ, ਡਾਵਾਂਡੋਲ ਜਿਹਾ ਰਹੇਗਾ, ਚਾਹ ਕੇ ਵੀ ਆਪ ਕੋਈ ਫੈਸਲਾ ਲੈਣ ’ਚ ਮੁਸ਼ਕਲ ਮਹਿਸੂਸ ਕਰੋਗੇ, ਸਫਰ ਵੀ ਨੁਕਸਾਨ ਵਾਲਾ।
ਮਿਥੁਨ : ਜਨਰਲ ਸਿਤਾਰਾ ਮਜ਼ਬੂਤ, ਇਰਾਦਿਆਂ ’ਚ ਮਜ਼ਬੂਤੀ, ਮੌਰੇਲ ਬੂਸਟਿੰਗ ਵੀ ਰਹੇਗੀ, ਪਲਾਨਿੰਗ-ਪ੍ਰੋਗਰਾਮਿੰਗ ਅੱਗੇ ਵਧਾਉਣ ਲਈ ਸਮਾਂ ਚੰਗਾ।
ਕਰਕ : ਸਿਤਾਰਾ ਸਫਲਤਾ ਦੇਣ ਅਤੇ ਇੱਜ਼ਤਮਾਣ ਵਧਾਉਣ ਵਾਲਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਚਾਹੀਦਾ ਹੈ ਤਾਂ ਕਿ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਸਿੰਘ : ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਣੀ ਰਹੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ, ਮਨ ਸਫਰ ਲਈ ਰਾਜ਼ੀ ਰਹੇਗਾ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਟੂਰਿੰਗ ਦਾ ਫੇਵਰੇਵਲ ਨਤੀਜਾ ਦੇਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।
ਤੁਲਾ : ਕਾਰੋਬਾਰੀ ਦਸ਼ਾ ਬਿਹਤਰ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ।
ਬ੍ਰਿਸ਼ਚਕ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਧਨ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ, ਇੱਜ਼ਤ ਮਾਣ ਦੀ ਪ੍ਰਾਪਤੀ।
ਮਕਰ : ਯਤਨ ਅਤੇ ਭੱਜ-ਦੌੜ ਕਰਨ ’ਤੇ ਕੋਈ ਸਰਕਾਰੀ ਰੁਕਾਵਟ ਮੁਸ਼ਕਲ ਹਟੇਗੀ ਪਰ ਘਟੀਆ ਲੋਕਾਂ ਤੋਂ ਫਾਸਲਾ ਰਖੋ।
ਕੁੰਭ :  ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।
ਮੀਨ : ਸਿਹਤ, ਖਾਸ ਕਰ ਕੇ ਪੇਟ ਦੀ ਸੰਭਾਲ ਰੱਖਣਾ ਸਹੀ ਰਹੇਗਾ ਪਰ ਕੰਮਕਾਜੀ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

15 ਅਪ੍ਰੈਲ 2025, ਮੰਗਲਵਾਰ
ਵਿਸਾਖ ਵਦੀ ਤਿੱਥੀ ਦੂਜ (ਸਵੇਰੇ 10.56 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਮੇਖ ’ਚ 
ਚੰਦਰਮਾ   ਤੁਲਾ ’ਚ 
ਮੰਗਲ     ਕਰਕ ’ਚ
 ਬੁੱਧ        ਮੀਨ ’ਚ 
 ਗੁਰੂ       ਬ੍ਰਿਖ ’ਚ 
 ਸ਼ੁੱਕਰ     ਮੀਨ ’ਚ 
 ਸ਼ਨੀ      ਮੀਨ ’ਚ
 ਰਾਹੂ      ਮੀਨ ’ਚ                                                     
 ਕੇਤੂ      ਕੰਨਿਆ ’ਚ
    
 ਬ੍ਰਿਕਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 3 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ :16, ਸੂਰਜ ਉਦੇ ਸਵੇਰੇ 6.04 ਵਜੇ, ਸੂਰਜ ਅਸਤ ਸ਼ਾਮ 6.52 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ   (15-16 ਮੱਧ ਰਾਤ 3.11 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ ਯੋਗ :  ਸਿੱਧੀ (ਰਾਤ 11.33 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ ਤੁਲਾ ਰਾਸ਼ੀ ’ਤੇ (ਰਾਤ 8.27 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭੱਦਰਾ ਸ਼ੁਰੂ ਹੋਵੇਗੀ, (15-16 ਮੱਧ ਰਾਤ 12.07 ਤੱਕ), ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ  ਦੁਪਹਿਰ  ਤਿੰਨ ਤੋਂ  ਸਾਢੇ ਚਾਰ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਹਿਮਾਚਲ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News