ਮੀਨ ਰਾਸ਼ੀ ਵਾਲਿਆਂ ਦਾ ਧਾਰਮਿਕ ਕੰਮਾਂ ’ਚ ਧਿਆਨ ਲੱਗੇਗਾ, ਦੇਖੋ ਆਪਣੀ ਰਾਸ਼ੀ
Thursday, Apr 17, 2025 - 07:08 AM (IST)

ਮੇਖ : ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਕਿਉਂਕਿ ਪੇਟ ਦੇ ਵਿਗੜਣ ਦਾ ਖਤਰਾ ਰਹਿਣ ਦਾ ਡਰ ਰਹੇਗਾ, ਕੋਈ ਵੀ ਕੰਮ ਜਲਦਬਾਜ਼ੀ ਨਾਲ ਨਾ ਕਰੋ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਉਮੀਦ ਨਾ ਹੋਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਾਰਾਜ਼ ਦਿਸਣਗੇ।
ਮਿਥੁਨ : ਡਰੇ-ਡਰੇ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਕਿਸੇ ਵੀ ਕੋਸ਼ਿਸ਼ ਨੂੰ ਅੱਗੇ ਵਧਾਉਣ ਲਈ ਮਨ ਰਾਜ਼ੀ ਨਾ ਹੋਵੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕਰਕ : ਸਮਾਂ ਰੁਕਾਵਟਾਂ ਮੁਸ਼ਕਲਾਂ ਨੂੰ ਜਗਾਉਣ ਅਤੇ ਵਿਪਰੀਤ ਹਾਲਾਤ ਬਣਾਈ ਰੱਖਣ ਵਾਲਾ, ਧਾਰਮਿਕ, ਸਮਾਜਿਕ ਕੰਮਾਂ ’ਚ ਜੀਅ ਲੱਗੇਗਾ।
ਸਿੰਘ : ਸਿਤਾਰਾ ਜ਼ਮੀਨੀ ਜਾਇਦਾਦੀ ਕੰਮਾਂ ਲਈ ਠੀਕ ਨਹੀਂ, ਇਸ ਲਈ ਕਿਸੇ ਵੀ ਕੰਮ ਦੇ ਸਿਰੇ ਚੜ੍ਹਨ ਦੀ ਆਸ ਨਾ ਹੋਵੇਗੀ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।
ਕੰਨਿਆ : ਬੇਸ਼ਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਤਾਂ ਬਣੀ ਰਹੇਗੀ, ਤਾਂ ਵੀ ਆਪ ਨੂੰ ਕਿਸੇ ਵੀ ਕੰਮ ’ਚ ਸਫਲਤਾ ਨਾ ਮਿਲੇਗੀ, ਮਾਨਸਿਕ ਪ੍ਰੇਸ਼ਾਨੀ ਰਹੇਗੀ।
ਤੁਲਾ : ਕਾਰੋਬਾਰੀ ਕੰਮ ਨਿਪਟਾਉਣ ਜਾਂ ਲੈਣ-ਦੇਣ ਕਰਦੇ ਸਮੇਂ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪਦੀ ਕੋਈ ਕੋਸ਼ਿਸ਼ ਜਾਂ ਭੱਜਦੌੜ ਕੋਈ ਨਤੀਜਾ ਨਾ ਦੇਵੇਗੀ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਕੋਈ ਵੀ ਕੰਮ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਸਿਤਾਰਾ ਨੁਕਸਾਨ ਵਾਲਾ ਹੈ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਵਾਲਾ, ਮਾਣ-ਯਸ਼ ਦੀ ਪ੍ਰਾਪਤੀ।
ਕੁੰਭ : ਕਿਸੇ ਅਫਸਰ ਜਾਂ ਕਿਸੇ ਵੱਡੇ ਆਦਮੀ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਬਣਦਾ ਸਰਕਾਰੀ ਕੰਮ ਉਲਝ-ਵਿਗੜ ਸਕਦਾ ਹੈ।
ਮੀਨ : ਸਿਤਾਰਾ ਰੁਕਾਵਟਾਂ ਮੁਸ਼ਕਲਾਂ ਵਾਲਾ, ਇਸ ਲਈ ਕੋਈ ਵੀ ਕੋਸ਼ਿਸ਼ ਅਨਮੰਨੇ ਮਨ ਨਾਲ ਨਾ ਕਰਨਾ ਸਹੀ ਰਹੇਗਾ, ਧਾਰਮਿਕ ਕੰਮਾਂ ’ਚ ਧਿਆਨ ਨਾ ਲੱਗੇਗਾ।
17 ਅਪ੍ਰੈਲ 2025, ਵੀਰਵਾਰ
ਚੇਤ ਸੁਦੀ ਤਿੱਥੀ ਚੌਥ (ਬਾਅਦ ਦੁਪਹਿਰ 3.24 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕਰਕ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸ਼ਾਖ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 27 (ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 18, ਸੂਰਜ ਉਦੇ ਸਵੇਰੇ 6.01 ਵਜੇ, ਸੂਰਜ ਅਸਤ ਸ਼ਾਮ 6.54 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਪੂਰਾ ਦਿਨ ਰਾਤ), ਯੋਗ : ਵਰਿਆਨ (17-18 ਮੱਧ ਰਾਤ 12.50 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੂਰੇ ਦਿਨ ਰਾਤ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ,ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸਤੀ ਅਨੁਸੂਈਆ ਜੈਅੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)