ਕਰਕ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਅਸਥਿਰ, ਬ੍ਰਿਖ ਰਾਸ਼ੀ ਵਾਲੇ ਟਾਲ ਦੇਣ ਸਫ਼ਰ

Saturday, Feb 22, 2025 - 02:43 AM (IST)

ਕਰਕ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਅਸਥਿਰ, ਬ੍ਰਿਖ ਰਾਸ਼ੀ ਵਾਲੇ ਟਾਲ ਦੇਣ ਸਫ਼ਰ

ਮੇਖ : ਸਿਤਾਰਾ ਸ਼ਾਮ ਤੱਕ ਪੇਟ ਲਈ ਕਮਜ਼ੋਰ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਕੋਈ ਵਿਗੜਿਆ ਕੰਮ ਵੀ ਬਣ ਸਕਦਾ ਹੈ।

ਬ੍ਰਿਖ : ਸ਼ਾਮ ਤੱਕ ਸਮਾਂ ਮਨ ਨੂੰ ਅਸ਼ਾਂਤ-ਡਿਸਟਰਬ ਰੱਖੇਗਾ ਪਰ ਬਾਅਦ ’ਚ ਅਚਾਨਕ ਸਿਹਤ ਦੇ ਵਿਗੜਣ ਦਾ ਡਰ, ਸਫ਼ਰ ਵੀ ਟਾਲ ਦਿਓ।

ਮਿਥੁਨ : ਸਿਤਾਰਾ ਸ਼ਾਮ ਤੱਕ ਠੀਕ ਨਹੀਂ, ਦੁਸ਼ਮਣਾਂ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਲਿਫਟ ਦਿਓ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਕਰਕ : ਸਿਤਾਰਾ ਜਨਰਲ ਤੌਰ ’ਤੇ ਕਮਜ਼ੋਰ, ਮਨ ਅਸਥਿਰ ਜਿਹਾ ਰਹੇਗਾ, ਇਸ ਲਈ ਆਪ ਕੋਈ ਵੀ ਫੈਸਲਾ ਆਸਾਨੀ ਨਾਲ ਨਾ ਕਰ ਸਕੋਗੇ।

ਸਿੰਘ : ਸਿਤਾਰਾ ਸ਼ਾਮ ਤੱਕ ਸਰਕਾਰੀ ਕੰਮਾਂ ਲਈ ਕਮਜ਼ੋਰ, ਇਸ ਲਈ ਅਫ਼ਸਰਾਂ ਦੇ ਰੁਖ ’ਤੇ ਨਾਰਾਜ਼ਗੀ ਦਿਸੇਗੀ ਪਰ ਬਾਅਦ ’ਚ ਸਮਾਂ ਬਿਹਤਰ।

ਕੰਨਿਆ : ਸਿਤਾਰਾ ਸ਼ਾਮ ਤੱਕ ਕੰਮਕਾਜੀ ਸਾਥੀਆਂ ਤੋਂ ਪ੍ਰੇਸ਼ਾਨੀ ਦੇਵੇਗਾ ਪਰ ਬਾਅਦ ’ਚ ਆਪ ਨੂੰ ਹਰ ਮੋਰਚੇ ’ਤੇ ਸਫ਼ਲਤਾ ਮਿਲੇਗੀ।

ਤੁਲਾ : ਸਿਤਾਰਾ ਸ਼ਾਮ ਤੱਕ ਅਰਥ ਦਸ਼ਾ ਕਮਜ਼ੋਰ ਰੱਖੇਗਾ, ਕਾਰੋਬਾਰੀ ਟੂਰਿੰਗ ਵੀ ਪ੍ਰੇਸ਼ਾਨੀ ਦੇਵੇਗੀ ਪਰ ਬਾਅਦ ’ਚ ਸਮਾਂ ਸਫ਼ਲਤਾ ਵਾਲਾ।

ਬ੍ਰਿਸ਼ਚਕ : ਸ਼ਾਮ ਤੱਕ ਮਨ ਡਿਸਟਰਬ ਜਿਹਾ ਰਹੇਗਾ, ਮਨੋਬਲ ’ਚ ਵੀ ਟੁਟਣ ਦਾ ਡਰ ਪਰ ਬਾਅਦ ’ਚ ਕਾਰੋਬਾਰੀ ਯਤਨਾਂ ’ਚ ਸਫ਼ਲਤਾ ਮਿਲੇਗੀ।

ਧਨ : ਸਿਤਾਰਾ ਸ਼ਾਮ ਤੱਕ ਨੁਕਸਾਨ ਦੇਣ ਵਾਲਾ, ਖਰਚਿਆਂ ਦਾ ਵੀ ਜ਼ੋਰ ਪਰ ਬਾਅਦ ’ਚ ਸਮਾਂ ਸਫ਼ਲਤਾ ਅਤੇ ਇੱਜ਼ਤਮਾਣ ਵਾਲਾ।

ਮਕਰ : ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ ਪਰ ਬਾਅਦ ’ਚ ਸਮਾਂ ਉਲਝਣਾਂ ਵਾਲਾ ਬਣੇਗਾ।

ਕੁੰਭ : ਸ਼ਾਮ ਤੱਕ ਸਮਾਂ ਉਲਝਣਾਂ ਵਾਲਾ, ਕਿਸੇ ਸਰਕਾਰੀ ਕੰਮ ਦੇ ਵਿਗੜਣ ਦਾ ਡਰ ਪਰ ਬਾਅਦ ’ਚ ਸਮਾਂ ਅਰਥ ਦਸ਼ਾ ਸੰਵਾਰਨ ਵਾਲਾ ਬਣੇਗਾ।

ਮੀਨ : ਸਿਤਾਰਾ ਸ਼ਾਮ ਤੱਕ ਅਹਿਤਿਆਤ ਵਾਲਾ, ਮਨ ਗਲਤ ਕੰਮਾਂ ਵੱਲ ਭਟਕੇਗਾ ਪਰ ਬਾਅਦ ’ਚ ਸਮਾਂ ਸਫ਼ਲਤਾ ਅਤੇ ਇੱਜ਼ਤਮਾਣ ਦੇਣ ਵਾਲਾ।

22 ਫਰਵਰੀ 2025, ਸ਼ਨੀਵਾਰ
ਫੱਗਣ ਵਦੀ ਤਿੱਥੀ ਨੌਮੀ (ਦੁਪਹਿਰ 1.20 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਕੁੰਭ ’ਚ 
ਚੰਦਰਮਾ    ਬ੍ਰਿਸ਼ਚਕ ’ਚ 
ਮੰਗਲ      ਮਿਥੁਨ ’ਚ
ਬੁੱਧ          ਕੁੰਭ ’ਚ 
ਗੁਰੂ         ਬ੍ਰਿਖ ’ਚ 
ਸ਼ੁੱਕਰ       ਮੀਨ ’ਚ 
ਸ਼ਨੀ        ਕੁੰਭ ’ਚ
ਰਾਹੂ        ਮੀਨ ’ਚ
ਕੇਤੂ        ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਫੱਗਣ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 3 (ਫੱਗਣ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 23, ਸੂਰਜ ਉਦੇ ਸਵੇਰੇ 7.06 ਵਜੇ, ਸੂਰਜ ਅਸਤ ਸ਼ਾਮ 6.16 ਵਜੇ (ਜਲੰਧਰ ਟਾਈਮ), ਨਕਸ਼ੱਤਰ: ਜੇਸ਼ਠਾ (ਸ਼ਾਮ 5.40 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ  ਹਰਸ਼ਣ (ਪੁਰਵ ਦੁਪਹਿਰ 11.56 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਸ਼ਚਕ  ਰਾਸ਼ੀ ’ਤੇ (ਸ਼ਾਮ 5.40 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 5.40 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ  ਨਕਸ਼ਤਰ ਦੀ ਪੂਜਾ ਲੱਗੇਗੀ,ਭਦਰਾ ਸ਼ੁਰੂ ਹੋਵੇਗੀ (22-23 ਮੱਧ ਰਾਤ 1.38 ਤੋਂ) ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਮਰਥ ਗੁਰੂ ਰਾਮਦਾਸ ਜੈਅੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News