ਸਿੰਘ ਰਾਸ਼ੀ ਵਾਲਿਆਂ ''ਤੇ ਰਹੇਗਾ ਖ਼ਰਚਿਆਂ ਦਾ ਜ਼ੋਰ, ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ

Tuesday, Feb 11, 2025 - 02:49 AM (IST)

ਸਿੰਘ ਰਾਸ਼ੀ ਵਾਲਿਆਂ ''ਤੇ ਰਹੇਗਾ ਖ਼ਰਚਿਆਂ ਦਾ ਜ਼ੋਰ, ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ

ਮੇਖ : ਯਤਨ ਕਰਨ ’ਤੇ ਕੋਈ ਉਲਝਿਆ ਰੁਕਿਆ ਜਾਇਦਾਦੀ ਕੰਮ ਕੁਝ ਅੱਗੇ ਵਧ ਸਕਦਾ ਹੈ, ਵੱਡੇ ਲੋਕ ਵੀ ਮਿਹਰਬਾਨ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਖ : ਜੇ ਕਿਸੇ ਵੱਡੇ ਆਦਮੀ ਦਾ ਸਹਿਯੋਗ ਪਾਉਣ ਲਈ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਅਤੇ ਹਮਦਰਦੀ ਨਾਲ ਸੁਣੇਗਾ।

ਮਿਥੁਨ : ਡ੍ਰਿੰਕਸ, ਕੈਮੀਕਲਸ, ਪੇਂਟਸ, ਪੈਟ੍ਰੋਲੀਅਮ ਅਤੇ ਸੀ.ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।

ਸਿੰਘ : ਖਰਚਿਆਂ ਦਾ ਜ਼ੋਰ ਪਰ ਚੰਗਾ ਪਹਿਲੂ ਇਹ ਹੈ ਕਿ ਅਕਸਰ ਖਰਚ ਜਾਇਜ਼ ਕੰਮਾਂ ’ਤੇ ਹੋਵੇਗਾ, ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕੰਨਿਆ : ਸਿਤਾਰਾ ਧਨ-ਲਾਭ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਲਾਭ ਦੇਵੇਗੀ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ।

ਤੁਲਾ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਆਪ ਦੇ ਪ੍ਰਤੀ ਸਾਫਟ ਸੁਪੋਰਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ।

ਬ੍ਰਿਸ਼ਚਕ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ  ਸੁਣਨ ’ਚ ਜੀਅ ਲੱਗੇਗਾ।

ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ਦੇ ਮਾਮਲੇ ’ਚ ਅਹਿਤਿਆਤ ਵਰਤਣੀ ਸਹੀ ਰਹੇਗੀ, ਸਫਰ ਵੀ ਟਾਲ ਦੇਣਾ ਚਾਹੀਦਾ ਹੈ।

ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਸਦਭਾਅ  ਬਣਿਆ ਰਹੇਗਾ, ਮਨ ਸਫਰ ਲਈ ਰਾਜ਼ੀ ਰਹੇਗਾ।

ਕੁੰਭ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰਕੇ ਆਪ ਦੀਆਂ ਪ੍ਰੇਸ਼ਾਨੀਆਂ ਵਧਣ ਦਾ ਡਰ, ਨੁਕਸਾਨ ਦਾ ਵੀ ਡਰ।

ਮੀਨ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਉਸ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਹੈਲਪ ਮਿਲੇਗੀ।

11 ਫਰਵਰੀ 2025, ਮੰਗਲਵਾਰ
ਮਾਘ ਸੁਦੀ ਤਿੱਥੀ ਚੌਦਸ (ਸ਼ਾਮ 6.56 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਮਕਰ ’ਚ 
ਚੰਦਰਮਾ     ਕਰਕ ’ਚ 
ਮੰਗਲ       ਮਿਥੁਨ ’ਚ
ਬੁੱਧ           ਮਕਰ ’ਚ 
ਗੁਰੂ          ਬ੍ਰਿਖ ’ਚ 
ਸ਼ੁੱਕਰ        ਮੀਨ ’ਚ 
ਸ਼ਨੀ         ਕੁੰਭ ’ਚ
ਰਾਹੂ         ਮੀਨ ’ਚ
ਕੇਤੂ         ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :22(ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 12, ਸੂਰਜ ਉਦੇ ਸਵੇਰੇ 7.17 ਵਜੇ, ਸੂਰਜ ਅਸਤ ਸ਼ਾਮ 6.07 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁੱਖ (ਸ਼ਾਮ 6.34 ਤੱਕ) ਅਤੇ ਮਗਰੋਂ ਨਕੱਸ਼ਤਰ ਅਸ਼ਲੇਖਾ, ਯੋਗ :ਆਯੁਸ਼ਮਾਨ (ਸਵੇਰੇ 9.06 ਵਜੇ ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 6.34 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਪੂਜਾ ਲੱਗੇਗੀ, ਭੱਦਰਾ ਰਵੇਗੀ (ਸ਼ਾਮ  6.56 ਤੋਂ ਲੈ ਕੇ ਅਗਲੇ ਦਿਨ 12 ਫਰਵਰੀ) ਸਵੇਰੇ 7.10 ਤੱਕ)  ਦਿਸ਼ਾ ਸ਼ੂਲ :  ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News