ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ, ਮੇਖ ਰਾਸ਼ੀ ਵਾਲਿਆਂ ਦੁਸ਼ਮਣਾਂ ਨੂੰ ਨਾ ਸਮਝਣ ਕਮਜ਼ੋਰ

Sunday, Jan 19, 2025 - 02:27 AM (IST)

ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ, ਮੇਖ ਰਾਸ਼ੀ ਵਾਲਿਆਂ ਦੁਸ਼ਮਣਾਂ ਨੂੰ ਨਾ ਸਮਝਣ ਕਮਜ਼ੋਰ

ਮੇਖ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਇਸ ਲਈ ਵਿਰੋਧੀਆਂ ਦੇ ਨਾਲ ਸੁਚੇਤ ਰਹਿ ਕੇ ਡੀਲ ਕਰੋ।

ਬ੍ਰਿਖ : ਮਨ ਅਤੇ ਸੋਚ ’ਤੇ ਨੈਗੇਟਿਵਿਟੀ ਦਾ ਅਸਰ ਰਹੇਗਾ, ਇਸ ਲਈ ਕੋਈ ਵੀ ਕੰਮ ਚੰਗੀ ਤਰ੍ਹਾਂ ਸੋਚੇ ਵਿਚਾਰੇ ਬਗੈਰ ਕਰਨਾ ਸਹੀ ਨਹੀਂ ਰਹੇਗਾ।

ਮਿਥੁਨ : ਜ਼ਮੀਨੀ ਕੰਮਾਂ ਨੂੰ ਨਿਪਟਾਉਣ ਲਈ ਸਮਾਂ ਕਮਜ਼ੋਰ, ਇਸ ਲਈ ਆਪ ਦੇ ਯਤਨ ਫੇਵਰੇਵਲ ਨਤੀਜਾ ਨਾ ਦੇਣਗੇ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕਰਕ : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਆਪ ਦੀ ਲੱਤ ਖਿੱਚਣ ਲਈ ਆਪਣੀਆਂ ਸ਼ਰਾਰਤਾਂ ’ਚ ਲੱਗੇ ਰਹਿ ਸਕਦੇ ਹਨ।

ਸਿੰਘ : ਸਿਤਾਰਾ ਕਾਰੋਬਾਰੀ ਕੰਮਾਂ ਲਈ ਬੇਸ਼ਕ ਸਹੀ ਤਾਂ ਹੈ, ਫਿਰ ਵੀ ਕਾਰੋਬਾਰੀ ਕੋਸ਼ਿਸ਼ਾਂ ਜ਼ਿਆਦਾ ਗੰਭੀਰਤਾ ਅਤੇ ਜ਼ਿਆਦਾ ਧਿਆਨ ਨਾਲ ਕਰਨ ਦੀ ਜ਼ਰੂਰਤ ਹੋਵੇਗੀ।

ਕੰਨਿਆ : ਵਪਾਰ ਅਤੇ ਕੰਮਕਾਜ ਦੇ ਹਾਲਾਤ ਚੰਗੇ, ਜ਼ੋਰ ਲਗਾਉਣ ’ਤੇ ਸਫਲਤਾ ਸਾਥ ਦੇਵੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਤੁਲਾ : ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਹੋਵੇਗਾ, ਕਿਸੇ ਵੀ ਨਵੇਂ ਯਤਨ ਨੂੰ ਹੱਥ ’ਚ ਨਾ ਲੈਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਬ੍ਰਿਸ਼ਚਕ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

ਧਨ :  ਅਣਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਸਰਕਾਰੀ ਯਤਨ ਪਾਜ਼ੇਟਿਵ ਨਤੀਜਾ ਨਾ ਦੇਵੇਗਾ, ਇਸ ਲਈ ਹਰ ਕੋਸ਼ਿਸ਼ ਪੂਰੇ ਜ਼ੋਰ ਨਾਲ ਕਰਨੀ ਚਾਹੀਦੀ ਹੈ।

ਮਕਰ : ਸਿਤਾਰਾ ਰੁਕਾਵਟਾਂ-ਮੁਸ਼ਕਿਲਾਂ ਅਤੇ ਝਮੇਲਿਆਂ ਵਾਲਾ ਹੋਵੇਗਾ, ਇਸ ਲਈ ਕੋਈ ਵੀ ਯਤਨ ਜਾਂ ਕੰਮ ਬੇ-ਧਿਆਨੀ ਨਾਲ ਨਹੀਂ ਕਰਨਾ ਚਾਹੀਦਾ।

ਕੁੰਭ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਸਿਹਤ ਅਤੇ ਕਿਸੇ ਬਣੇ ਬਣਾਏ ਕੰਮ ਦੇ ਵਿਗੜਣ ਦਾ ਡਰ ਵੀ ਰਹੇਗਾ।

ਮੀਨ : ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਕੰਮ ਬੁਝੇ ਮਨ ਨਾਲ ਨਾ ਕਰੋ, ਵਰਨਾ ਨਤੀਜਾ ਫੇਵਰੇਵਲ ਨਹੀਂ ਮਿਲੇਗਾ, ਵੈਸੇ ਘਰੇਲੂ ਮੋਰਚੇ ’ਤੇ ਵੀ ਕੁਝ ਪ੍ਰੇਸ਼ਾਨੀ ਰਹਿਣ ਦਾ ਡਰ।

19 ਜਨਵਰੀ 2025, ਐਤਵਾਰ
ਮਾਘ ਵਦੀ ਤਿੱਥੀ ਪੰਚਮੀ (ਸਵੇਰੇ 7.31 ਤੱਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਮਕਰ ’ਚ 
ਚੰਦਰਮਾ     ਕੰਨਿਆ ’ਚ 
ਮੰਗਲ       ਕਰਕ ’ਚ
ਬੁੱਧ           ਧਨ ’ਚ 
ਗੁਰੂ          ਬ੍ਰਿਖ ’ਚ 
ਸ਼ੁੱਕਰ        ਕੁੰਭ ’ਚ 
ਸ਼ਨੀ         ਕੁੰਭ ’ਚ
ਰਾਹੂ         ਮੀਨ ’ਚ
ਕੇਤੂ        ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 29 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 18, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ ਸ਼ਾਮ 5.47 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉੱਤਰਾ ਫਾਲਗੁਣੀ ( ਸ਼ਾਮ 5.30 ਤੱਕ) ਅਤੇ ਮਗਰੋਂ ਨਕੱਸ਼ਤਰ ਹਸਤ, ਯੋਗ : ਅਤਿਗੰਡ (19-20 ਮੱਧ ਰਾਤ 1.57 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂ ਕਾਲ ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News