ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਝਗੜੇ-ਪੇਚੀਦਗੀਆਂ ਵਾਲਾ, ਸਿੰਘ ਰਾਸ਼ੀ ਵਾਲੇ ਖਾਣ-ਪੀਣ ਦਾ ਰੱਖਣ ਖ਼ਾਸ ਧਿਆਨ

Monday, Jan 06, 2025 - 01:58 AM (IST)

ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਝਗੜੇ-ਪੇਚੀਦਗੀਆਂ ਵਾਲਾ, ਸਿੰਘ ਰਾਸ਼ੀ ਵਾਲੇ ਖਾਣ-ਪੀਣ ਦਾ ਰੱਖਣ ਖ਼ਾਸ ਧਿਆਨ

ਮੇਖ : ਸਿਤਾਰਾ ਉਲਝਣਾਂ, ਝਗੜਿਆਂ, ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਆਪਣੇ-ਆਪ ਨੂੰ ਪੰਗਿਆਂ ਤੋਂ ਬਚਾ ਕੇ ਰੱਖੋ, ਸਫਰ ਟਾਲ ਦਿਉ, ਸਹੀ ਰਹੇਗਾ। 

ਬ੍ਰਿਖ : ਟੀਚਿੰਗ, ਕੋਚਿੰਗ, ਮੈਡੀਸਨ, ਡੈਕੋਰੇਸ਼ਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕਾਰੋਬਾਰੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਮਿਥੁਨ : ਸਰਕਾਰੀ ਕੰਮਾਂ ਲਈ ਸਿਤਾਰਾ ਬੇਸ਼ੱਕ ਚੰਗਾ ਹੈ ਤਾਂ ਵੀ ਹਲਕੇ ਯਤਨ ਨਾਲ ਕੀਤੀ ਗਈ ਕੋਈ ਵੀ ਕੋਸ਼ਿਸ਼ ਸਿਰੇ ਨਾ ਚੜ੍ਹੇਗੀ, ਇਸ ਲਈ ਅਹਿਤਿਆਤ ਰਖੋ।

ਕਰਕ : ਚੂੰਕਿ ਸਮਾਂ, ਬਾਧਾਵਾਂ ਮੁਸ਼ਕਿਲਾਂ ਵਾਲਾ ਹੋ ਸਕਦਾ ਹੈ, ਇਸ ਲਈ ਕੋਈ ਇੰਪੋਰਟੈਂਟ ਕੋਸ਼ਿਸ਼ ਨਾ ਕਰਨੀ ਬਿਹਤਰ ਰਹੇਗੀ, ਵੈਸੇ ਘਟੀਆਂ ਲੋਕਾਂ ਤੋਂ ਵੀ ਬਚੋ।

ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ’ਚ ਸੁਚੇਤ ਰਹਿਣਾ ਸਹੀ ਰਹੇਗਾ, ਕਿਧਰੇ ਸੱਟ ਲੱਗਣ ਦਾ ਵੀ ਡਰ ਰਹੇਗਾ।

ਕੰਨਿਆ :ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰ ਦੋਨੋਂ ਪਤੀ-ਪਤਨੀ ਨੂੰ ਇਕ-ਦੂਜੇ ਦੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ।

ਤੁਲਾ : ਦੁਸ਼ਮਣਾਂ ਵਲੋਂ ਪ੍ਰੇਸ਼ਾਨੀ ਰਹੇਗੀ, ਇਸ ਲਈ ਉਨ੍ਹਾਂ ਦੀ ਸਰਗਰਮੀਆਂ ਤੋਂ ਬੇ-ਖਬਰ ਨਹੀਂ ਰਹਿਣਾ ਚਾਹੀਦਾ, ਮਨ ਵੀ ਡਿਸਟਰਬ ਜਿਹਾ ਰਹੇਗਾ।

ਬ੍ਰਿਸ਼ਚਕ : ਸਿਤਾਰਾ ਸੰਤਾਨ ਪੱਖੋਂ ਪ੍ਰੇਸ਼ਾਨ-ਅਪਸੈੱਟ ਰੱਖਣ ਵਾਲਾ, ਮਨ ’ਤੇ ਕਿਸੇ ਸਮੇਂ ਨੈਗੇਟੀਵਿਟੀ ਦਾ ਅਸਰ ਵੀ ਵਧ ਸਕਦਾ ਹੈ।

ਧਨ : ਕੋਰਟ-ਕਚਹਿਰੀ ’ਚ ਜਾਣ ਦਾ ਜੇਕਰ ਕੋਈ ਪ੍ਰੋਗਰਾਮ ਹੋਵੇ ਤਾਂ ਉਸੋ ਨੂੰ ਟਾਲ ਦੇਣਾ ਸਹੀ ਰਹੇਗਾ, ਕਿਉਂਕਿ ਉੱਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ।

ਮਕਰ : ਬੇਸ਼ੱਕ ਜਨਰਲ ਸਿਤਾਰਾ ਸਟਰਾਂਗ ਹੈ, ਤਾਂ ਵੀ ਆਪ ਨੂੰ ਹਲਕੀ ਨੇਚਰ ਅਤੇ ਸੋਚ ਵਾਲੇ ਲੋਕਾਂ ਨੇੜਤਾ ਨਾ ਰੱਖਣੀ ਸਹੀ ਰਹੇਗੀ।

ਕੁੰਭ : ਸਿਤਾਰਾ ਆਮਦਨ ਲਈ ਤਾਂ ਬੇਸ਼ੱਕ ਚੰਗਾ ਹੈ, ਪਰ ਆਪ ਨੂੰ ਕੰਮਕਾਜੀ ਕੰਮ ਧਿਆਨ ਨਾਲ ਅਤੇ ਸੀਰੀਅਸ ਕਰਨੇ ਚਾਹੀਦੇ ਹਨ।

ਮੀਨ : ਕਾਰੋਬਾਰੀ ਦਸ਼ਾ ਸੰਤੋਖਜਨਕ, ਆਪ ਭੱਜਦੌੜ ਤਾਂ ਕਰੋਗੇ, ਪਰ ਨਤੀਜਾ ਜ਼ਿਆਦਾ ਪੋਜ਼ੀਟਿਵ ਨਾ ਮਿਲੇਗਾ,ਸੁਭਾਅ ’ਚ ਗੁੱਸਾ ਬਣਿਆ ਰਹੇਗਾ।

6 ਜਨਵਰੀ 2025, ਸੋਮਵਾਰ
ਪੋਹ ਸ਼ੁਦੀ ਤਿੱਥੀ ਸਪਤਮੀ (ਸ਼ਾਮ 6.21 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਧਨ ’ਚ 
ਚੰਦਰਮਾ     ਮੀਨ ’ਚ 
ਮੰਗਲ       ਕਰਕ ’ਚ
ਬੁੱਧ           ਧਨ ’ਚ 
ਗੁਰੂ          ਬ੍ਰਿਖ ’ਚ 
ਸ਼ੁੱਕਰ        ਕੁੰਭ ’ਚ 
ਸ਼ਨੀ         ਕੁੰਭ ’ਚ
ਰਾਹੂ         ਮੀਨ ’ਚ
ਕੇਤੂ         ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :16 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 5, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.36 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਉਤਰਾ ਭਾਰਦਪਦ (ਸ਼ਾਮ 7.09 ਤੱਕ) ਅਤੇ ਮਗਰੋਂ ਨਕੱਸ਼ਤਰ ਰੇਵਤੀ, ਯੋਗ : ਪਰਿਯ (6.7 ਮੱਧ ਰਾਤ 2.05 ਤੱਕ)  ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਮੀਨ ਰਾਸ਼ੀ ਤੇ (ਪੂਰਾ ਦਿਨ ਰਾਤ), ਪਥੰਕ ਲਗੀ ਰਹੇਗੀ (ਪੂਰਾ ਦਿਨ ਰਾਤ) ਸ਼ਾਮ 7.07 ਤੋਂ ਲੈ ਕੇ 6-7 ਮੱਧ ਰਾਤ 5.25 ਤੱਕ ਦਿਸ਼ਾ ਸ਼ੂਲ: ਪੂਰਬ ਅਤੇ ਈਸ਼ਾਨ  ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸਤ ਤੋ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਪਾਰਦੰਡ ਸਪਤਮੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਦਿਵਸ ਪ੍ਰਾਚੀਨ ਪਰੰਪਰਾ ਅਨੁਸਾਰ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News