ਮੇਖ ਰਾਸ਼ੀ ਵਾਲਿਆਂ ਦੀ ਧਾਰਮਿਕ ਕੰਮਾਂ ''ਚ ਰਹੇਗੀ ਦਿਲਚਸਪੀ, ਬ੍ਰਿਖ ਰਾਸ਼ੀ ਵਾਲੇ ਨਾ ਕਰਨ ਕਿਸੇ ''ਤੇ ਜ਼ਿਆਦਾ ਭਰੋਸਾ

Tuesday, Dec 31, 2024 - 02:19 AM (IST)

ਮੇਖ ਰਾਸ਼ੀ ਵਾਲਿਆਂ ਦੀ ਧਾਰਮਿਕ ਕੰਮਾਂ ''ਚ ਰਹੇਗੀ ਦਿਲਚਸਪੀ, ਬ੍ਰਿਖ ਰਾਸ਼ੀ ਵਾਲੇ ਨਾ ਕਰਨ ਕਿਸੇ ''ਤੇ ਜ਼ਿਆਦਾ ਭਰੋਸਾ

ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕੋਈ ਪੇਚੀਦਗੀ ਹਟ ਸਕਦੀ ਹੈ, ਧਾਰਮਿਕ ਕੰਮਾਂ ’ਚ ਰੁਚੀ, ਹਰ ਪੱਖੋਂ ਬਿਹਤਰੀ ਹੋਵੇਗੀ।

ਬ੍ਰਿਖ : ਪੇਟ ਅਤੇ ਖਾਣ-ਪੀਣ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ, ਕਿਸੇ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਸਫਰ ਦਾ ਕੋਈ ਪ੍ਰੋਗਰਾਮ ਬਣਾਓ।

ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਰੇਸ਼ਾ ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਕਰਕ : ਡਰੇ-ਡਰੇ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਜਾਂ ਯਤਨ ਨੂੰ ਹੱਥ ’ਚ ਲੈਣ ਤੋਂ ਬਚੋਗੇ, ਨੁਕਸਾਨ ਦਾ ਵੀ ਡਰ।

ਸਿੰਘ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ -ਵਾਰਤਾ, ਭਜਨ ਕੀਰਤਨ ਸੁਣਨ ’ਚ ਵੀ ਜੀਅ ਲੱਗੇਗਾ, ਤੇਜ ਪ੍ਰਭਾਵ ਬਣਿਆ ਰਹੇਗਾ 

ਕੰਨਿਆ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ, ਇੱਜ਼ਤ ਮਾਣ ਦੀ ਪ੍ਰਾਪਤੀ।

ਤੁਲਾ :ਸਟਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਇਫੈਕਟਿਵ ਰੱਖੇਗਾ, ਸ਼ਤਰੂ-ਕਮਜ਼ੋਰ ਰਹਿਣਗੇ।

ਬ੍ਰਿਸ਼ਚਕ : ਸਿਤਾਰਾ ਧਨ ਲਾਭ ਅਤੇ ਕਿਸੇ ਉਲਝੇ ਰੁਕੇ ਕਾਰੋਬਾਰੀ ਕੰਮ ਨੂੰ ਕੁਝ ਸੰਵਾਰਨ ਵਾਲਾ, ਕੰਮਕਾਜੀ ਟੂਰਿੰਗ ਲਾਭ ਦੇਵੇਗੀ।

ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।

ਮਕਰ : ਉਲਝਣਾਂ ਕਰਕੇ ਆਪ ਦੇ ਕਿਸੇ ਬਣੇ ਬਣਾਏ ਕੰਮ ਦੇ ਵਿਗੜਨ ਦਾ ਡਰ, ਇਸ ਲਈ ਪੂਰੀ ਤਰ੍ਹਾਂ ਤੋਂ ਸਾਧਾਨ ਰਹਿਣ ਦੀ ਜ਼ਰੂਰਤ।

ਕੁੰਭ : ਟੀਚਿੰਗ-ਕੋਚਿੰਗ, ਟੂਰਿਜ਼ਮ, ਕੰਸਲਟੈਂਸੀ, ਮੈਡੀਸਨ, ਪ੍ਰਿੰਟਿੰਗ, ਪਬਲੀਸ਼ਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਮੀਨ : ਸਟਰਾਂਗ ਸਿਤਾਰਾ ਸਰਕਾਰੀ ਕੰਮਾਂ ’ਚ ਆਪ ਦੀ ਪੈਠ, ਛਾਪ ਬਣਾਈ ਰੱਖੇਗਾ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।

31 ਦਸੰਬਰ 2024, ਮੰਗਲਵਾਰ
ਪੋਹ ਸੁਦੀ ਤਿੱਥੀ ਏਕਮ (31ਦਸੰਬਰ-1 ਜਨਵਰੀ ਮੱਧ ਰਾਤ 3.22 ਤੱਕ) ਅਤੇ ਮਗਰੋਂ ਤਿਥੀ ਦੂਜ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ 
ਸੂਰਜ          ਧਨ ’ਚ 
ਚੰਦਰਮਾ      ਧਨ ’ਚ 
ਮੰਗਲ        ਕਰਕ ’ਚ
ਬੁੱਧ           ਬ੍ਰਿਸ਼ਚਕ ’ਚ 
ਗੁਰੂ           ਬ੍ਰਿਖ ’ਚ 
ਸ਼ੁੱਕਰ         ਕੁੰਭ ’ਚ 
ਸ਼ਨੀ          ਕੁੰਭ ’ਚ
ਰਾਹੂ          ਮੀਨ ’ਚ
ਕੇਤੂ          ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :10 (ਪੋਹ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 29, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ ਸ਼ਾਮ 5.31 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਪੁਰਵਾ ਖਾੜਾ (31 ਦਸੰਬਰ -1ਜਨਵਰੀ  ਮੱਧ ਰਾਤ) ਅਤੇ ਮਗਰੋਂ ਨਕੱਸ਼ਤਰ ਉਤਰਾ ਖਾੜਾ,ਯੋਗ ਧਰੁਵ(ਸ਼ਾਮ 6.59 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਧਨ ਰਾਸ਼ੀ ’ਤੇ (31ਦਸੰਬਰ ਦਿਨ-ਰਾਤ ਅਤੇ 1 ਜਨਵਰੀ ਸਵੇਰੇ 6.01 ਤੱਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ।  ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ  ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ:- ਪੋਹ ਸੁਦੀ ਪੱਖ ਸ਼ੁਰੂ ਅੰਗਰੇਜ਼ੀ ਸਾਲ 2024 ਸਮਾਪਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News