ਮਿਥੁਨ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਟੈਂਸ-ਪਰੇਸ਼ਾਨ, ਮੇਖ ਰਾਸ਼ੀ ਵਾਲੇ ਪੇਟ ਦਾ ਰੱਖਣ ਖ਼ਾਸ ਧਿਆਨ

Sunday, Dec 29, 2024 - 01:48 AM (IST)

ਮਿਥੁਨ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਟੈਂਸ-ਪਰੇਸ਼ਾਨ, ਮੇਖ ਰਾਸ਼ੀ ਵਾਲੇ ਪੇਟ ਦਾ ਰੱਖਣ ਖ਼ਾਸ ਧਿਆਨ

ਮੇਖ : ਸਿਤਾਰਾ ਕਿਉਂਕਿ ਪੇਟ ’ਚ ਗੜਬੜੀ ਰੱਖਣ ਵਾਲਾ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਾ ਕਰੋ ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਨੁਕਸਾਨ ਦਾ ਡਰ।

ਬ੍ਰਿਖ : ਕਾਰੋਬਾਰੀ ਦਸ਼ਾ ਸੰਤੋਖਜਨਕ ਪਰ ਫੈਮਿਲੀ ਫਰੰਟ ’ਤੇ ਤਣਾਅ, ਤਣਾਤਣੀ ਦੇਖਣ ਨੂੰ ਮਿਲੇਗੀ, ਮਨ ਅਤੇ ਸੋਚ ’ਤੇ ਨੈਗੇਟਿਵਿਟੀ ਪ੍ਰਭਾਵੀ ਰਹੇਗੀ।

ਮਿਥੁਨ : ਹਰ ਮਾਮਲੇ ’ਤੇ ਆਪ ਨੂੰ ਵੈਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਅਹਿਤਿਆਤ ਰੱਖਣੀ ਜ਼ਰੂਰੀ, ਮਨ ਵੀ ਟੈਂਸ-ਪ੍ਰੇਸ਼ਾਨ ਜਿਹਾ ਰਹੇਗਾ।

ਕਰਕ : ਸੰਤਾਨ ਦਾ ਰੁਖ ਕਿਉਂਕਿ ਨਾਨ-ਕੋਆਪਰੇਟਿਵ ਰਹੇਗਾ, ਇਸ ਲਈ ਸੰਤਾਨ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਟੈਕਟਫੁਲੀ ਹੈਂਡਲ ਕਰਨਾ ਸਹੀ ਰਹੇਗਾ।

ਸਿੰਘ : ਜਾਇਦਾਦੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕਿਸੇ ਵੀ ਜਾਇਦਾਦੀ ਕੰਮ ਨੂੰ ਹੱਥ ’ਚ ਲੈਣਾ ਠੀਕ ਨਾ ਰਹੇਗਾ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।

ਕੰਨਿਆ : ਕੰਮਕਾਜੀ ਸਾਥੀ, ਕਾਰੋਬਾਰੀ ਪਾਰਟਨਰ ਆਪ ਦੀ ਕਿਸੇ ਵੀ ਗੱਲ ਨੂੰ ਜ਼ਿਆਦਾ ਵਜ਼ਨ ਨਾ ਦੇਣਗੇ, ਵੈਸੇ ਕਾਰੋਬਾਰੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ।

ਤੁਲਾ : ਕਾਰੋਬਾਰੀ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਨੁਕਸਾਨ ਦਾ ਡਰ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜੀ ਕੰਮਾਂ ਲਈ ਸਿਤਾਰਾ ਠੀਕ ਪਰ ਆਪ ਨੂੰ ਕੋਈ ਵੀ ਕਾਰੋਬਾਰੀ ਕੋਸ਼ਿਸ਼ ਕਮਜ਼ੋਰ ਮਨ ਨਾਲ ਨਹੀਂ ਕਰਨੀ ਚਾਹੀਦੀ।

ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਮਕਰ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਪਲਾਨਿੰਗ, ਪ੍ਰੋਗਰਾਮਿੰਗ, ਟੂਰਿੰਗ  ਲਾਭ ਦੇਵੇਗੀ ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ-ਮੁਸ਼ਕਿਲ ਹਟੇਗੀ।

ਕੁੰਭ : ਕਿਸੇ ਅਫਸਰ ’ਤੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਆਪ ਨੂੰ ਕਿਸੇ ਵੀ ਸਰਕਾਰੀ ਸਮੱਸਿਆ ਨਾਲ ਨਿਪਟਣਾ ਪੈ ਸਕਦਾ ਹੈ।

ਮੀਨ : ਸਮਾਂ ਰੁਕਾਵਟਾਂ ਮੁਸ਼ਕਿਲਾਂ ਵਾਲਾ, ਇਸ ਲਈ ਕੋਈ ਵੀ ਯਤਨ ਪੂਰੀ ਤਿਆਰੀ ਦੇ ਬਗੈਰ ਨਾ ਕਰਨਾ ਸਹੀ ਰਹੇਗਾ, ਮਨ ਅਤੇ ਸੋਚ ’ਤੇ ਨੈਗੇਟਿਵੀ ਦਾ ਪ੍ਰਭਾਵ ਰਹੇਗਾ।

29 ਦਸੰਬਰ 2024, ਐਤਵਾਰ
ਪੋਹ ਵਦੀ ਤਿੱਥੀ ਚੌਦਸ (29-30 ਮੱਧ ਰਾਤ 4.02 ਤੱਕ) ਅਤੇ ਮਗਰੋਂ ਤਿਥੀ ਮੱਸਿਆ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਧਨ ’ਚ 
ਚੰਦਰਮਾ     ਬ੍ਰਿਸ਼ਚਕ ’ਚ 
ਮੰਗਲ       ਕਰਕ ’ਚ
ਬੁੱਧ          ਬ੍ਰਿਸ਼ਚਕ ’ਚ 
ਗੁਰੂ          ਬ੍ਰਿਖ ’ਚ 
ਸ਼ੁੱਕਰ       ਮਕਰ ’ਚ 
ਸ਼ਨੀ        ਕੁੰਭ ’ਚ
ਰਾਹੂ        ਮੀਨ ’ਚ
ਕੇਤੂ        ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 15 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ :8 (ਪੋਹ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 26, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ ਸ਼ਾਮ 5.30 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਜੇਸ਼ਠਾ (ਰਾਤ 11.22 ਤੱਕ) ਅਤੇ ਮਗਰੋਂ ਨਕੱਸ਼ਤਰ ਮੂਲਾ, ਯੋਗ : ਗੰਡ (ਰਾਤ 9.41 ਤੱਕ) ਅਤੇ ਮਗਰੋਂ ਵ੍ਰਿਧੀ ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਰਾਤ 11.22 ਤੱਕ), ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 11.22 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਅਤੇ ਮਗਰੋਂ ਮੂਲਾ ਨਕੱਸ਼ਤਰ ਦੀ ਪੂਜਾ ਲੱਗੇਗੀ, ਭੱਦਰਾ ਰਹੇਗੀ (ਬਾਅਦ ਦੁਪਹਿਰ 3.48 ਤੱਕ)।  ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ:- ਮਾਸਿਕ ਸ਼ਿਵਰਾਤਰੀ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News