ਬ੍ਰਿਖ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Jan 18, 2023 - 02:49 AM (IST)

ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਹੋਵੇਗਾ,ਹਰ ਫਰੰਟ ’ਤੇ ਪੰਗਿਆਂ-ਝਮੇਲਿਆਂ ਤੋਂ ਆਪਣਾ ਬਚਾਅ ਰੱਖੋ।
ਬ੍ਰਿਖ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਪਤੀ-ਪਤਨੀ ਦੀ ਸਿਹਤ ਵਿਗੜੀ ਰਹਿ ਸਕਦੀ ਹੈ।
ਮਿਥੁਨ : ਸ਼ਤਰੂ ਕਮਜ਼ੋਰ ਹੋਵੇ ਜਾਂ ਸਟ੍ਰਾਂਗ, ਉਸ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਉਸ ਨੂੰ ਲਿਫਟ ਦਿਓ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਕਦੀ ਬਾਜ਼ ਨਾ ਆਵੇਗਾ।
ਕਰਕ : ਸੰਤਾਨ ਦਾ ਰੁਖ ਨਾਨ-ਕੋਆਪ੍ਰੇਟਿਵ ਹੋਵੇਗਾ, ਇਸ ਲਈ ਉਨ੍ਹਾਂ ’ਤੇ ਕੋਈ ਜ਼ਿਆਦਾ ਉਮੀਦ ਨਾ ਰਖੋ, ਫਿਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਧਿਆਨ ਰੱਖੋ ਕਿ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ, ਮਨ ਵੀ ਡਿਸਟਰਬ ਜਿਹਾ ਰਹੇਗਾ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲਾ ਕੋਈ ਸਾਥੀ ਆਪ ਦੀ ਲਤ ਖਿੱਚਦਾ ਰਹਿ ਸਕਦਾ ਹੈ, ਇਸ ਲਈ ਉਸ ਨੂੰ ਸਮਝਦਾਰੀ ਨਾਲ ਨਿਪਟਣਾ ਸਹੀ ਰਹੇਗਾ।
ਤੁਲਾ : ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਸਾਵਧਾਨੀ ਵਰਤੋਂ,ਤਾਂ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ,ਕਾਰੋਬਾਰੀ ਟੂਰਿੰਗ ਵੀ ਨਾ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਮਨ ਅਤੇ ਬੁੱਧੀ ਕਿਉਂਕਿ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਗੱਲ ਨਾ ਹੋ ਜਾਵੇ, ਮਨ ਵੀ ਡਿਸਟਰਬ ਰਹੇਗਾ।
ਧਨ : ਕਿਉਂਕਿ ਸਮਾਂ ਉਲਝਣਾਂ-ਝਗੜਿਆਂ ਅਤੇ ਪੇਚੀਦਗੀਆਂ ਵਾਲਾ ਹੋਵੇਗਾ, ਇਸ ਲਈ ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰਮ ਪਟੜੀ ਤੋਂ ਨਾ ਉਤਰ ਜਾਵੇ।
ਮਕਰ : ਮਿੱਟੀ, ਰੇਤਾ, ਬਜਰੀ, ਟਿੰਬਰ ਅਤੇ ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਮਿਹਨਤ ਦੀ ਚੰਗੀ ਰਿਟਰਨ ਮਿਲ ਸਕਦੀ ਹੈ।
ਕੁੰਭ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ।
ਮੀਨ : ਮਨ ਅਤੇ ਸੋਚ ’ਤੇ ਨੈਗਟੇਵਿਟੀ ਹਾਵੀ ਰਹੇਗੀ, ਇਸ ਲਈ ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ, ਧਾਰਮਿਕ ਕੰਮਾਂ ’ਚ ਜੀਅ ਨਾ ਲੱਗੇਗਾ।
18 ਜਨਵਰੀ 2023, ਬੁੱਧਵਾਰ
ਮਾਘ ਵਦੀ ਤਿੱਥੀ ਇਕਾਦਸ਼ੀ (ਸ਼ਾਮ 4.03 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਬ੍ਰਿਖ ’ਚ
ਬੁੱਧ ਧਨ ’ਚ
ਗੁਰੂ ਮੀਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਮਾਘ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 28 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲਸਾਨੀ ਤਰੀਕ : 25, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.46 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸ਼ਾਮ 5.23 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ ਯੋਗ : ਵ੍ਰਿਧੀ (18-19 ਮੱਧ ਰਾਤ 2.47 ਤੱਕ) ਅਤੇ ਮਗਰੋਂ ਯੋਗ ਧਰੁਵ ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਸ਼ਾਮ 5.23 ਤੋਂ ਬਾਅਦ ਜੰਮੇ ਬੱਚੇ ਨੰੂ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਛਟਤਿਲਾ ਇਕਾਦਸ਼ੀ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)