ਕਰਕ ਰਾਸ਼ੀ ਵਾਲਿਆਂ ਨੂੰ ਮਿਲੇਗਾ ਵਪਾਰ-ਕਾਰੋਬਾਰ ’ਚ ਲਾਭ, ਦੇਖੋ ਆਪਣੀ ਰਾਸ਼ੀ

Friday, Jun 06, 2025 - 02:38 AM (IST)

ਕਰਕ ਰਾਸ਼ੀ ਵਾਲਿਆਂ ਨੂੰ ਮਿਲੇਗਾ ਵਪਾਰ-ਕਾਰੋਬਾਰ ’ਚ ਲਾਭ, ਦੇਖੋ ਆਪਣੀ ਰਾਸ਼ੀ

ਮੇਖ : ਨਾ ਚਾਹੁੰਦੇ ਹੋਏ ਵੀ ਆਪ ਦਾ ਵੈਰ ਵਿਰੋਧ ਬਣਿਆ ਰਹੇਗਾ, ਮਨ ਡਰਿਆ-ਡਰਿਆ ਅਤੇ ਬੁਝਿਆ ਰਹੇਗਾ, ਸਫ਼ਰ ਵੀ ਟਾਲ ਦਿਓ, ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।
ਬ੍ਰਿਖ : ਯਤਨਾਂ ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਸ਼ੁੱਭ ਕੰਮਾਂ ’ਚ ਧਿਆਨ, ਹਰ ਫ੍ਰੰਟ ’ਤੇ ਆਪ ਹਾਵੀ-ਪ੍ਰਭਾਵੀ, ਵਿਜਈ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਾਵੀ-ਪ੍ਰਭਾਵੀ-ਵਿਜਈ ਅਤੇ ਐਕਟਿਵ ਰੱਖੇਗਾ ਪਰ ਘਟੀਆ ਲੋਕਾਂ ਤੋਂ ਫ਼ਾਸਲਾ ਰੱਖੋ।
ਕਰਕ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ ਅਤੇ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਸੁਪੋਰਟਿਵ ਰੁਖ ਰੱਖਣਗੇ।
ਸਿੰਘ : ਸਿਤਾਰਾ ਆਮਦਨ ਵਾਲਾ, ਭੱਜਦੌੜ ਕਰਨ ’ਤੇ ਕੋਈ ਕਾਰੋਬਾਰੀ ਮੁਸ਼ਕਿਲ ਹਟੇਗੀ ਪਰ  ਸੁਭਾਅ ’ਚ ਗੁੱਸੇ ਦਾ ਅਸਰ ਰਹੇਗਾ।
ਕੰਨਿਆ : ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ, ਸਫ਼ਲਤਾ ਸਾਥ ਦੇਵੇਗੀ, ਰੇਸ਼ਾ -ਨਜ਼ਲਾ, ਜ਼ੁਕਾਮ ਦੀ ਸ਼ਿਕਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ।
ਤੁਲਾ : ਨੁਕਸਾਨ ਦਾ ਡਰ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਅਹਿਤਿਆਤ ਨਾਲ ਕਰੋ, ਆਪਣੇ ਆਪ ਨੂੰ ਦੂਜਿਆਂ ਦੇ ਝਾਂਸਿਆਂ ਤੋਂ ਬਚਾ ਕੇ ਰਖੋ।
ਬ੍ਰਿਸ਼ਚਕ : ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਕੰਮਕਾਜੀ ਦਸ਼ਾ ਸੰਵਾਰਨ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਧਨ :  ਸਫ਼ਲਤਾ ਅਤੇ ਇੱਜ਼ਤਮਾਣ ਵਾਲਾ ਸਿਤਾਰਾ, ਸ਼ੁੱਭ ਕੰਮਾਂ ’ਚ ਧਿਆਨ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਕਰ : ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਬਿਹਤਰ, ਵੈਸੇ ਆਪ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਕਿਸੇ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਾਓ।
ਮੀਨ : ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫ਼ਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

6 ਜੂਨ 2025, ਸ਼ੁੱਕਰਵਾਰ
ਜੇਠ ਸ਼ੁਕਲ ਤਿੱਥੀ ਇਕਾਦਸ਼ੀ (6-7 ਮੱਧ ਰਾਤ 4.49 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ               ਬ੍ਰਿਖ ’ਚ 
ਚੰਦਰਮਾ            ਕੰਨਿਆ ’ਚ 
ਮੰਗਲ              ਕਰਕ ’ਚ
ਬੁੱਧ                  ਬ੍ਰਿਖ ’ਚ 
ਗੁਰੂ                  ਮਿਥੁਨ ’ਚ 
ਸ਼ੁੱਕਰ                ਮੇਖ ’ਚ 
ਸ਼ਨੀ                  ਮੀਨ ’ਚ
ਰਾਹੂ                  ਕੁੰਭ ’ਚ                                                     
ਕੇਤੂ                   ਸਿੰਘ ’ਚ  

ਬਿਕ੍ਰਮੀ ਸੰਮਤ :  2082, ਜੇਠ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 16 (ਜੇਠ), ਹਿਜਰੀ ਸਾਲ 1446, ਮਹੀਨਾ : ਜਿਲਹਿਜ਼, ਤਰੀਕ : 9, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਸਵੇਰੇ 6.34 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਵਿਅਤੀਪਾਤ (ਸਵੇਰੇ 10.13 ਤਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ : ਕੰਨਿਆ ਰਾਸ਼ੀ ’ਤੇ (ਰਾਤ 8.07 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਬਾਅਦ ਦੁਪਹਿਰ 3.33 ਤੋਂ ਲੈ ਕੇ 6-7 ਮੱਧ ਰਾਤ 4.49 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਨਿਰਜਲਾ ਇਕਾਦਸ਼ੀ ਵਰਤ (ਸਮਾਰਤ), ਮੇਲਾ ਪਿਪਲੂ (ਹਮੀਰਪੁਰ, ਹਿਮਾਚਲ)
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News