ਮੀਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Friday, May 23, 2025 - 03:31 AM (IST)

ਮੀਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ, ਇਸ ਲਈ ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਨੁਕਸਾਨ ਦਾ ਵੀ ਡਰ।
ਬ੍ਰਿਖ : ਟੀਚਿੰਗ, ਕੋਚਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ,ਇੱਜ਼ਤ ਮਾਣ ਦੀ ਪ੍ਰਾਪਤੀ।
ਮਿਥੁਨ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ ਅਤੇ ਧੀਰਜ ਨਾਲ ਸੁਣਨਗੇ।
ਕਰਕ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਣ ਕੀਰਤਨ ਸੁਣਨ ’ਚ ਜੀਅ ਲੱਗੇਗਾ, ਇੱਜ਼ਤ ਮਾਣ ਦੀ ਪ੍ਰਾਪਤੀ।
ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਨਾਪਤੋਲ ਕੇ ਖਾਣਾ-ਪੀਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਟੈਨਸ਼ਨ ਪ੍ਰੇਸ਼ਾਨੀ ਬਣੀ ਰਹੇਗੀ।
ਤੁਲਾ : ਸ਼ਤਰੂ ਪੱਖ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ, ਮਨ ਵੀ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਰਹੇਗਾ।
ਬ੍ਰਿਸ਼ਚਕ : ਸੰਤਾਨ ਦੇ ਸਹਿਯੋਗ ਨਾਲ ਆਪ ਨੂੰ ਆਪਣੀ ਕਿਸੀ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਅਰਥ ਦਸ਼ਾ ਵੀ ਸਹੀ ਬਣੀ ਰਹੇਗੀ।
ਧਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਮਿੱਤਰ ਅਤੇ ਕੰਮਕਾਜੀ ਸਾਥੀ ਸਾਥ ਦੇਣਗੇ, ਅਤੇ ਸਹਿਯੋਗ ਕਰਨਗੇ, ਕੰਮਕਾਜੀ ਭੱਜਦੌੜ ਬਣੀ ਰਹੇਗੀ।
ਕੁੰਭ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਵੀ ਫਰੂਟਫੁੱਲ ਰਹੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ, ਮਨ ਸਫ਼ਰ ਲਈ ਰਾਜ਼ੀ ਰਹੇਗਾ।

ਅੱਜ ਦਾ ਰਾਸ਼ੀਫਲ
23 ਮਈ 2025, ਸ਼ੁੱਕਰਵਾਰ
ਜੇਠ ਵਦੀ ਤਿੱਥੀ ਇਕਾਦਸ਼ੀ (ਰਾਤ 10.30 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ               ਬ੍ਰਿਖ ’ਚ 
ਚੰਦਰਮਾ            ਮੀਨ ’ਚ 
ਮੰਗਲ              ਕਰਕ ’ਚ
ਬੁੱਧ                  ਮੇਖ ’ਚ 
ਗੁਰੂ                 ਮਿਥੁਨ ’ਚ 
ਸ਼ੁੱਕਰ               ਮੀਨ ’ਚ 
ਸ਼ਨੀ                ਮੀਨ ’ਚ
ਰਾਹੂ               ਕੁੰਭ ’ਚ                                                     
ਕੇਤੂ                ਸਿੰਘ ’ਚ  

ਬਿਕ੍ਰਮੀ ਸੰਮਤ :  2082, ਜੇਠ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 2 (ਜੇਠ), ਹਿਜਰੀ ਸਾਲ 1446, ਮਹੀਨਾ : ਜ਼ਿਲਕਾਦ, ਤਰੀਕ : 24, ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ : ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਭਾਦਰਪਦ (ਸ਼ਾਮ 4.03 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਪ੍ਰੀਤੀ (ਸ਼ਾਮ 6.36 ਤਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਸ਼ਾਮ 4.03 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਅਪਰਾ ਇਕਾਦਸ਼ੀ ਵਰਤ, ਭਦਰਕਾਲੀ ਇਕਾਦਸ਼ੀ, ਮੇਲਾ ਭਦਰਕਾਲੀ (ਕਪੂਰਥਲਾ, ਪੰਜਾਬ)।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Inder Prajapati

Content Editor

Related News