ਮਕਰ ਰਾਸ਼ੀ ਵਾਲਿਆਂ ਨੂੰ ਵਪਾਰ ਅਤੇ ਕਾਰੋਬਾਰ ’ਚ ਲਾਭ ਹੋਵੇਗਾ, ਤੁਸੀਂ ਵੀ ਜਾਣੋ ਆਪਣੀ ਰਾਸ਼ੀ
Tuesday, May 20, 2025 - 07:10 AM (IST)

ਮੇਖ : ਵ੍ਹੀਕਲਜ਼ ਦੀ ਸੇਲ ਪ੍ਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਸੁਣਨਗੇ, ਇੱਜ਼ਤ ਮਾਣ ਦੀ ਪ੍ਰਾਪਤੀ।
ਮਿਥੁਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ, ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ।
ਕਰਕ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਸੁਚੇਤ ਰਹਿਣਾ ਸਹੀ ਰਹੇਗਾ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਾ ਕਰਨਾ ਸਹੀ ਰਹੇਗਾ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ-ਸਹਿਯੋਗ ਅਤੇ ਪੈਠ ਬਣੀ ਰਹੇਗੀ।
ਕੰਨਿਆ : ਦੁਸ਼ਮਣਾਂ ਦੀਆਂ ਵਧੀਆਂ ਹੋਈਆਂ ਸ਼ਰਾਰਤਾਂ-ਸਰਗਰਮੀਆਂ ਕਰਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਮਨ ਵੀ ਅਸ਼ਾਂਤ ਡਿਸਟਰਬ ਜਿਹਾ ਰਹੇਗਾ
ਤੁਲਾ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।
ਬ੍ਰਿਸ਼ਚਕ : ਕੋਰਟ ਕਚਹਿਰੀ ਦੇ ਕੰਮਾਂ ’ਚ ਆਪ ਦੀ ਪੈਠ ਛਾਪ ਬਣੀ ਰਹੇਗੀ, ਕਿਸੇ ਸਮੱਸਿਆ ਨੂੰ ਸੈਟਲ ਕਰਨ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਧਨੁ : ਮਿੱਤਰ ਕੰਮਕਾਜੀ ਸਾਥੀ ਨਾ ਸਿਰਫ ਆਪ ਨਾਲ ਸਹਿਯੋਗ ਹੀ ਕਰਨਗੇ, ਸਗੋਂ ਉਹ ਆਪ ਦੇ ਹਰ ਪ੍ਰਸਤਾਵ ਸੁਝਾਅ ਨਾਲ ਵੀ ਸਹਿਮਤ ਹੋਣਗੇ।
ਮਕਰ : ਵਪਾਰ ਅਤੇ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਿਲ ਵੀ ਹਟੇਗੀ, ਜਨਰਲ ਹਾਲਾਤ ਸੁਧਰਨਗੇ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਮੀਨ : ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆ ਵਾਲਾ ਹੈ, ਇਸ ਲਈ ਕੋਈ ਵੀ ਨਵੀਂ ਕੋਸ਼ਿਸ਼ ਸ਼ੁਰੂ ਨਾ ਕਰੋ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।
20 ਮਈ 2025, ਮੰਗਲਵਾਰ
ਜੇਠ ਵਦੀ ਤਿੱਥੀ ਸਪਤਮੀ (ਸਵੇਰੇ 5.52 ਤੱਕ) ਅਤੇ ਮਗਰੋ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਮਕਰ ’ਚ
ਮੰਗਲ ਕਰਕ ’ਚ
ਬੁੱਧ ਮੇਖ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਜੇਠ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 30 (ਵਿਸਾਖ), ਹਿਜਰੀ ਸਾਲ 1446, ਮਹੀਨਾ : ਜ਼ਿਲਕਾਦ, ਤਰੀਕ : 20, ਸੂਰਜ ਉਦੇ ਸਵੇਰੇ 5.33 ਵਜੇ, ਸੂਰਜ ਅਸਤ : ਸ਼ਾਮ 7.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ, (ਸ਼ਾਮ 7.32 ਤੱਕ) ਅਤੇ ਨਕੱਸ਼ਤਰ ਧਨਿਸ਼ਠਾ, ਯੋਗ : ਸ਼ੁਕਲ (ਸਵੇਰੇ 5.52 ਤੱਕ) ਅਤੇ ਮਗਰੋਂ ਯੋਗ ਬ੍ਰਹਮ ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭੱਦਰਾ ਰਵੇਗੀ (ਸਵੇਰੇ 6.13 ਤੋਂ ਲੈ ਕੇ ਸ਼ਾਮ 6.05 ਤੱਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਵਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸਤ ਤੋਂ ਨੌ ਵਜੇ ਤੱਕ ਪੁਰਬ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)