ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਲਈ ਰਹੇਗਾ ਵਧੀਆ, ਤੁਸੀ ਵੀ ਜਾਣੋ ਆਪਣੀ ਰਾਸ਼ੀ

Friday, Apr 11, 2025 - 03:37 AM (IST)

ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਲਈ ਰਹੇਗਾ ਵਧੀਆ, ਤੁਸੀ ਵੀ ਜਾਣੋ ਆਪਣੀ ਰਾਸ਼ੀ

ਮੇਖ  : ਨਾ ਤਾਂ ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ।
ਬ੍ਰਿਖ : ਮਨ ਬੇਬਸ ਅਤੇ ਗਲਤ ਕੰਮਾਂ ਵੱਲ ਭਟਕ ਸਕਦਾ ਹੈ, ਇਸ ਲਈ ਕੋਈ ਵੀ ਕੰਮ ਸਿਰੇ ਨਾ ਚੜ੍ਹੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਮਿਥੁਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਭੱਜਦੌੜ ਤਾਂ ਕਰੋਗੇ ਪਰ ਉਸ ਦੇ ਟਾਰਗੈੱਟ ਤੱਕ ਪਹੁੰਚਣ ਦੀ ਉਮੀਦ ਨਾ ਹੋਵੇਗੀ।
ਕਰਕ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕ ਮੌਕਾ ਮਿਲਣ ’ਤੇ ਕਦੀ ਵੀ ਆਪ ਨੂੰ ਬਖਸ਼ਣਗੇ ਨਹੀਂ, ਕਿਉਂਕਿ ਉਨ੍ਹਾਂ ਦਾ ਟਾਰਗੈੱਟ ਆਪ ਨੂੰ ਨੁਕਸਾਨ ਪਹੁੰਚਾਉਣਾਂ ਹੋਵੇਗਾ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ ਪਰ ਕੰਮਕਾਜੀ ਯਤਨ ਪੂਰੀ ਲਗਨ ਨਾਲ ਕਰੋ।
ਕੰਨਿਆ : ਕੰਮਕਾਜੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਤੁਲਾ : ਸਿਤਾਰਾ ਉਲਝਣਾਂ, ਝਗੜਿਆਂ ਵਾਲਾ, ਜਿਹੜਾ ਆਪ ਦੇ ਕਿਸੇ ਵੀ ਯਤਨ ਨੂੰ ਸਿਰੇ ਨਾ ਚੜ੍ਹਣ ਦੇਵੇਗਾ, ਕੰਮਕਾਜੀ ਟੂਰ ਵੀ ਨਾ ਕਰੋ।
ਬ੍ਰਿਸ਼ਚਕ :  ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫ਼ਰਟੇਬਲ ਰਹੇਗੀ, ਕੰਮਕਾਜੀ ਟੂਰਿੰਗ ਵੀ ਲਾਭ ਦੇਵੇਗੀ, ਯਤਨ ਕਰਨ ’ਤੇ ਕੋਈ ਪਲਾਨਿੰਗ ਵੀ ਅੱਗੇ ਵਧੇਗੀ।
ਧਨ : ਹਲਕੇ ਯਤਨ ਨਾਲ ਕੀਤਾ ਗਿਆ ਕੋਈ ਵੀ ਸਰਕਾਰੀ ਕੰਮ ਆਪਣੇ ਟਾਰਗੈੱਟ ਤੱਕ ਨਾ ਪਹੁੰਚੇਗਾ ਪਰ ਜਨਰਲ ਹਾਲਾਤ ਬਿਹਤਰ ਰਹਿਣਗੇ।
ਮਕਰ : ਕਿਸੇ ਧਾਰਮਿਕ ਕੰਮ ਜਾਂ ਪ੍ਰੋਗਰਾਮ ’ਚ ਮਨ ਨਾ ਲੱਗੇਗਾ, ਵੈਸੇ ਕਿਸੇ ਨਾ ਕਿਸੇ ਰੁਕਾਵਟ ਮੁਸ਼ਕਿਲ ਨਾਲ ਵਾਸਤਾ ਰਹਿ ਸਕਦਾ ਹੈ।
ਕੁੰਭ :  ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ ਪਰ ਫੈਮਿਲੀ ਫ੍ਰੰਟ ’ਤੇ ਤਣਾਅ ਤਣਾਤਣੀ ਅਤੇ ਟਕਰਾਅ ਦਾ ਖਤਰਾ ਬਣਿਆ ਰਹਿ ਸਕਦਾ ਹੈ।

11 ਅਪ੍ਰੈਲ 2025, ਸ਼ੁੱਕਰਵਾਰ
ਚੇਤ ਸੁਦੀ ਤਿੱਥੀ ਚੌਦਸ (11-12 ਮੱਧ ਰਾਤ 3.22 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                    ਮੀਨ ’ਚ 
ਚੰਦਰਮਾ                ਕੰਨਿਆ ’ਚ 
ਮੰਗਲ                  ਕਰਕ ’ਚ
ਬੁੱਧ                      ਮੀਨ ’ਚ 
ਗੁਰੂ                     ਬ੍ਰਿਖ ’ਚ 
ਸ਼ੁੱਕਰ                   ਮੀਨ ’ਚ 
ਸ਼ਨੀ                     ਮੀਨ ’ਚ
ਰਾਹੂ                     ਮੀਨ ’ਚ                                                     
ਕੇਤੂ                      ਕੰਨਿਆ ’ਚ  

ਬਿਕ੍ਰਮੀ ਸੰਮਤ : 2082, ਚੇਤ ਪ੍ਰਵਿਸ਼ਟੇ 29 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 21 (ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ :12, ਸੂਰਜ ਉਦੇ ਸਵੇਰੇ 6.08 ਵਜੇ, ਸੂਰਜ ਅਸਤ ਸ਼ਾਮ 6.50 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ (ਬਾਅਦ ਦੁਪਹਿਰ 3.10 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਧਰੁਵ (ਸ਼ਾਮ 7.45 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (11-12 ਮੱਧ ਰਾਤ 3.22 ’ਤੇ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਸ਼ਿਵ ਦਮਨੋਤਸਵ, ਦੇਵੀ ਮੇਲਾ ਹਥੀਹਰਾ(ਕੁਰੂਕਸ਼ੇਤਰ, ਹਰਿਆਣਾ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News