ਮੇਖ ਰਾਸ਼ੀ ਵਾਲਿਆਂ ਦਾ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਪੇਟ ਰਹੇਗਾ ਖ਼ਰਾਬ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

05/24/2024 2:56:04 AM

ਅੱਜ ਦਾ ਰਾਸ਼ੀਫਲ
ਮੇਖ : ਪੂਰਾ ਪਰਹੇਜ਼ ਅਤੇ ਬਚਾਅ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਖਰਾਬੀ ਰਹਿਣ ਦਾ ਡਰ ਬਣਿਆ ਰਹੇਗਾ, ਕੋਈ ਨਵੀਂ ਕੋਸ਼ਿਸ਼  ਵੀ ਹੱਥ ’ਚ ਨਹੀਂ ਲੈਣੀ ਚਾਹੀਦੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਡਾਵਾਂਡੋਲ ਮਨ ਕਰ ਕੇ ਆਪ ਕੋਈ ਵੀ ਕੰਮ ਹੱਥ ’ਚ ਲੈਣ ਤੋਂ   ਬਚੋਗੇ, ਦੋਨੋਂ ਪਤੀ-ਪਤਨੀ ਇਕ ਦੂਜੇ ਨਾਲ ਨਾਰਾਜ਼ ਦਿਸਣਗੇ।
ਮਿਥੁਨ : ਆਪ ਨੇ ਜਿਨ੍ਹਾਂ ਦਾ ਕੁਝ ਵੀ ਨਾ ਵਿਗਾੜਿਆ ਹੋਵੇਗਾ, ਉਹ ਵੀ ਆਪ ਦੇ ਵਿਰੋਧ ’ਚ ਨਜ਼ਰ ਆ ਸਕਦੇ ਹਨ। ਇਸ ਲਈ ਪੂਰੀ ਤਰ੍ਹਾਂ ਚੌਕਸੀ ਰੱਖੋ।
ਕਰਕ : ਸੰਤਾਨ ਦਾ ਰੁਖ ਕੁਝ ਉਖੜਿਆ-ਉਖੜਿਆ ਜਿਹਾ ਰਹਿ ਸਕਦਾ ਹੈ, ਇਸ ਲਈ ਸੰਤਾਨ ਦਾ ਜੇ ਕੋਈ ਇਸ਼ੂ ਹੋਵੇ ਤਾਂ ਉਸ ਨੂੰ ਸਮਝਦਾਰੀ ਨਾਲ ਹੈਂਡਲ ਕਰੋ।
ਸਿੰਘ : ਪ੍ਰਾਪਰਟੀ ਦੇ ਕਿਸੇ ਕੰਮ ਲਈ ਨਾ ਤਾਂ ਕੋਈ ਨਵੀਂ ਕੋਸ਼ਿਸ਼ ਸ਼ੁਰੂ ਕਰੋ ਅਤੇ ਨਾ ਹੀ ਕਿਸੇ ਚਲ ਰਹੀ ਕੋਸ਼ਿਸ਼ ਨੂੰ ਅੱਗੇ ਵਧਾਉਣ ਲਈ ਕੋਈ ਨਵੀਂ ਪਹਿਲ ਕਰੋ।
ਕੰਨਿਆ : ਘਟੀਆ ਲੋਕਾਂ ਅਤੇ ਕੰਮਕਾਜੀ ਸਾਥੀਆਂ ਤੋਂ ਫਾਸਲਾ ਬਣਾ ਕੇ ਰੱਖੋ, ਕਿਉਂਕਿ ਉਨ੍ਹਾਂ ਨਾਲ ਨੇੜਤਾ ਪ੍ਰੇਸ਼ਾਨੀ ਵਧਾਉਣ ਵਾਲੀ ਹੋਵੇਗੀ।
ਤੁਲਾ : ਖਰਚਿਆਂ ਕਰ ਕੇ ਅਰਥ ਦਸ਼ਾ ਤੰਗ ਰਹਿਣ ਦਾ ਡਰ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕੋਈ ਕੰਮਕਾਜੀ ਟੂਰ ਕਰੋ। 
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮਨ ਅਸ਼ਾਂਤ-ਪ੍ਰੇਸ਼ਾਨ-ਟੈਂਸ ਅਤੇ ਡਾਵਾਂਡੋਲ ਜਿਹਾ ਰਹੇਗਾ, ਮਨੋਬਲ ’ਚ ਟੁਟਣ ਵੀ ਰਹੇਗੀ।
ਧਨ : ਕਿਸੇ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੇ ਝਾਂਸੇ ’ਚ ਫਸੋ, ਕਾਰੋਬਾਰੀ ਟੂਰਿੰਗ ਵੀ ਨੁਕਸਾਨ-ਪ੍ਰੇਸ਼ਾਨੀ ਦੇਣ ਵਾਲੀ ਹੋਵੇਗੀ।
ਮਕਰ : ਵਪਾਰ ਕਾਰੋਬਾਰ ’ਚ ਲਾਭ , ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ, ਕੰਮਕਾਜੀ ਕੋਸ਼ਿਸ਼ ਸਿਰੇ ਚੜ੍ਹੇਗੀ ਅਤੇ ਲਾਭ ਦੇਵੇਗੀ।
ਕੁੰਭ : ਕਿਸੇ ਅਫਸਰ ਦੇ ਰੁਖ ’ਚ ਸਖਤ ਨਾਰਾਜ਼ਗੀ ਕਰ ਕੇ, ਮੰਜ਼ਿਲ ਨੇੜੇ ਪਹੁੰਚਿਆ ਕੋਈ ਕੰਮ ਫਿਰ ਤੋਂ ਉਖੜ-ਵਿਗੜ ਸਕਦਾ ਹੈ।
ਮੀਨ : ਮਨ ਅਤੇ ਸੋਚ ’ਤੇ ਨੈਗਟੀਵਿਟੀ ਕਰ ਕੇ ਨਾ ਸਿਰਫ ਮਨ ਡਰਿਆ-ਡਰਿਆ ਜਿਹਾ ਰਹੇਗਾ, ਬਲਕਿ ਆਪ ਕੋਈ ਵੀ ਨਵੀਂ ਕੋਸ਼ਿਸ਼ ਸ਼ੁਰੂ ਨਾ ਕਰ ਸਕੋਗੇ।

24 ਮਈ 2024, ਸ਼ੁੱਕਰਵਾਰ 
ਜੇਠ ਵਦੀ ਤਿੱਥੀ ਏਕਮ (ਸ਼ਾਮ 7.25 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਬ੍ਰਿਖ ’ਚ 
ਚੰਦਰਮਾ    ਬ੍ਰਿਸ਼ਚਕ ’ਚ 
ਮੰਗਲ      ਮੀਨ ’ਚ
ਬੁੱਧ          ਮੇਖ ’ਚ
 ਗੁਰੂ        ਬ੍ਰਿਖ ’ਚ 
 ਸ਼ੁੱਕਰ      ਬ੍ਰਿਖ ’ਚ 
ਸ਼ਨੀ         ਕੁੰਭ ’ਚ
ਰਾਹੂ         ਮੀਨ ’ਚ                           
ਕੇਤੂ         ਕੰਨਿਆ ’ਚ 
ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 3 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ: 15, ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ :ਅਨੁਰਾਧਾ (ਸਵੇਰੇ 10.10 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸ਼ਿਵ (ਸਵੇਰੇ 11.21 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 10.10 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ :ਜੇਠ ਵਦੀ ਪੱਖ ਸ਼ੁਰੂ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Harpreet SIngh

Content Editor

Related News