ਮੇਖ ਤੇ ਮਿਥੁਨ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/14/2024 2:45:10 AM

ਮੇਖ : ਅਰਥ ਅਤੇ ਕਾਰੋਬਾਰੀ ਸਥਿਤੀ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

ਬ੍ਰਿਖ : ਕਿਉਂਕਿ ਸਿਤਾਰਾ ਕਮਜ਼ੋਰ ਹੈ, ਇਸ ਲਈ ਲੈਨ-ਦੇਣ ਦੇ ਕੰਮਾਂ ’ਚ ਸਾਵਧਾਨੀ ਵਰਤੋਂ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।

ਮਿਥੁਨ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ ਅਤੇ ਕਾਰੋਬਾਰੀ ਪਲਾਨਿੰਗ ਫਰੂਟਫੁੱਲ ਰਹੇਗੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਕਰਕ : ਕਿਸੇ ਅਫਸਰ ਦੇ ਨਰਮ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਰਸਤੇ ’ਚੋਂ ਹਟ ਸਕਦੀ ਹੈ, ਸ਼ਤਰੂ ਕਮਜ਼ੋਰ।

ਸਿੰਘ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਪੇਸ਼ ਆ ਰਹੀ ਕੋਈ ਸਮੱਸਿਆ ਰਸਤੇ ’ਚੋਂ ਹਟ ਸਕਦੀ ਹੈ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ।

ਕੰਨਿਆ : ਪੂਰੀ ਅਹਿਤਿਆਤ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਵਿਗਾੜ ਰਹਿਣ ਦਾ ਡਰ, ਸਫਰ ਵੀ ਨੁਕਸਾਨ ਵਾਲਾ, ਇਸ ਲਈ ਸਫਰ ਟਾਲ ਦੇਣਾ ਸਹੀ ਰਹੇਗਾ।

ਤੁਲਾ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਉਦੇਸ਼ਾਂ ਮਨੋਰਥਾਂ ’ਚ ਸਫਲਤਾ ਮਿਲੇਗੀ,  ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕ ਹੀ ਸੋਚ ਰਹੇਗੀ।

ਬ੍ਰਿਸ਼ਚਕ : ਸ਼ਤਰੂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਉਹ ਕਦੀ ਵੀ ਆਪ ਦਾ ਲਿਹਾਜ਼ ਨਾ ਕਰੇਗਾ, ਮਨ ਵੀ ਡਿਸਟਰਬ ਜਿਹਾ ਰਹੇਗਾ।

ਧਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ, ਸ਼ੁਭ ਕੰਮਾਂ ’ਚ ਧਿਆਨ।

ਮਕਰ : ਜੇ ਪ੍ਰਾਪਰਟੀ ਦੇ ਕਿਸੇ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਪੇਸ਼ ਆ ਰਹੀ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋ ਜਾਵੇਗੀ।

ਕੁੰਭ : ਕਿਸੇ ਉਲਝੇ ਕੰਮ ਨੂੰ ਸੁਲਝਾਉਣ ਲਈ ਆਪ ਦਾ ਉਤਸ਼ਾਹੀ ਮਨ ਕਾਫੀ ਮਦਦਗਾਰ ਹੋ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਮੀਨ : ਮਿੱਟੀ, ਰੇਤਾ, ਬਜਰੀ, ਟਿੰਬਰ, ਕੰਸਟ੍ਰਕਸ਼ਨ, ਮਟੀਰੀਅਲ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।

14 ਮਾਰਚ 2024, ਵੀਰਵਾਰ

ਫੱਗਣ ਸੁਦੀ ਤਿੱਥੀ ਪੰਚਮੀ (ਰਾਤ 11.27 ਤੱਕ) ਅਤੇ ਮਗਰੋਂ ਤਿੱਥੀ ਛੱਠ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ              ਕੁੰਭ ’ਚ

ਚੰਦਰਮਾ          ਮੇਖ ’ਚ 

ਮੰਗਲ           ਮਕਰ ’ਚ

ਬੁੱਧ              ਮੀਨ ’ਚ

ਗੁਰੂ              ਮੇਖ ’ਚ

ਸ਼ੁੱਕਰ            ਕੁੰਭ ’ਚ

ਸ਼ਨੀ             ਕੁੰਭ ’ਚ

ਰਾਹੂ             ਮੀਨ ’ਚ                                                    

ਕੇਤੂ            ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1945, ਮਿਤੀ : 24 (ਫੱਗਣ), ਹਿਜਰੀ ਸਾਲ 1445, ਮਹੀਨਾ : ਰਮਜ਼ਾਨ, ਤਰੀਕ : 3, ਸੂਰਜ ਉਦੇ ਸਵੇਰੇ 6.43 ਵਜੇ, ਸੂਰਜ ਅਸਤ ਸ਼ਾਮ 6.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸ਼ਾਮ 4.56 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ,  ਯੋਗ : ਵੈਧ੍ਰਿਤੀ (ਰਾਤ 10 ਵਜੇ ਤਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ: ਮੇਖ ਰਾਸ਼ੀ ’ਤੇ (ਰਾਤ 10.40 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬਿਕ੍ਰਮੀ ਚੇਤ ਸੰਕ੍ਰਾਂਤੀ, ਸੂਰਜ ਦੁਪਹਿਰ 12.36 ’ਤੇ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਯਗਵਲਕਯ ਜਯੰਤੀ, ਮੇਲਾ ਬਾਬਾ ਬਾਲਕ ਨਾਥ ਅਤੇ ਮੇਲਾ ਕਨਿਹਾਰਾ (ਧਰਮਸ਼ਾਲਾ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News