ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਲਈ ਚੰਗਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

02/25/2024 5:21:51 AM

ਮੇਖ :  ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਬਿਹਤਰ ਬਣੇਗੀ, ਸ਼ੁੱਭ ਕੰਮਾਂ ’ਚ ਧਿਆਨ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ। 

ਬ੍ਰਿਖ : ਅਦਾਲਤ ਨਾਲ ਜੁੜੇ ਕਿਸੇ ਕੰਮ ਲਈ ਕੀਤਾ ਗਿਆ ਸ਼ੁਰੂਆਤੀ ਯਤਨ ਚੰਗਾ ਨਤੀਜਾ ਦੇ ਸਕਦਾ ਹੈ, ਵੈਸੇ ਵੀ ਜਨਰਲ ਤੌਰ ’ਤੇ ਆਪ ਹਾਵੀ ਪ੍ਰਭਾਵੀ ਰਹੋਗੇ। 

ਮਿਥੁਨ : ਵੱਡੇ ਲੋਕ ਨਾ ਸਿਰਫ ਆਪ ਦੀ ਗੱਲ ਧੀਰਜ ਨਾਲ ਸੁਣਨਗੇ, ਸਗੋਂ ਆਪ ਕਿਸੇ ਸਮੱਸਿਆ ਨੂੰ ਹਟਾਉਣ ’ਚ ਸਫਲ ਵੀ ਹੋ ਸਕਦੇ ਹੋ। 

ਕਰਕ : ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਯਤਨ ਕਰਨ ’ਤੇ ਆਪ ਆਪਣੀ ਕਿਸੇ ਕਾਰੋਬਾਰੀ ਸਮੱਸਿਆ ਨੂੰ ਹਟਾਉਣ ’ਚ ਸਫਲ ਹੋ ਸਕਦੇ ਹੋ। 

ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਮਨ ਸੈਰ ਸਫਰ ਲਈ ਰਾਜ਼ੀ ਰਹੇਗਾ। 

ਕੰਨਿਆ : ਕੰਮਕਾਜੀ ਡੀਲਿੰਗ ਜਾਂ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਅੱਖਾਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਸਿਤਾਰਾ ਆਪ ਨੂੰ ਕਿਸੇ ਮੁਸ਼ਕਲ ’ਚ ਫਸਾਉਣ ਵਾਲਾ ਹੈ। 

ਤੁਲਾ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਸੰਤਾਨ ਵੀ ਸਹਿਯੋਗ ਕਰੇਗੀ ਅਤੇ ਆਪ ਦੇ ਕਿਸੇ ਕੰਮ ਨੂੰ ਸੰਵਾਰਨ ’ਚ ਮਦਦ ਹੋਵੇਗੀ। 

ਬ੍ਰਿਸ਼ਚਕ : ਕਿਸੇ ਅਫਸਰ ਦੀ ਮਦਦ ਸਹਿਯੋਗ ਕਰ ਕੇ ਆਪ ਦੀ ਕੋਈ ਸਮੱਸਿਆ ਰਸਤੇ ’ਚੋਂ ਹਟ ਸਕਦੀ ਹੈ, ਤੇਜ ਪ੍ਰਭਾਵ ਬਣਿਆ ਰਹੇਗਾ। 

ਧਨ : ਇਰਾਦਿਆਂ ’ਚ ਮਜ਼ਬੂਤੀ, ਆਪ ਹਰ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਰੱਖੋਗੇ, ਆਪ ਕੰਮਕਾਜੀ ਤੌਰ ’ਤੇ ਬਹੁਤ ਐਕਟਿਵ ਰਹੋਗੇ। 

ਮਕਰ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਨਾਪ ਤੋਲ ਕੇ ਖਾਣਾ-ਪੀਣਾ ਕਰਨਾ ਚਾਹੀਦਾ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਠੀਕ ਰਹੇਗਾ। 

ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ। 

ਮੀਨ : ਟੈਂਸ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਘਬਰਾਹਟ ਮਹਿਸੂਸ ਕਰੋਗੇ। 

25 ਫਰਵਰੀ 2024, ਐਤਵਾਰ

ਫੱਗਣ ਵਦੀ ਤਿੱਥੀ ਏਕਮ (ਰਾਤ 8.36 ਤੱਕ) ਅਤੇ ਮਗਰੋਂ ਤਿੱਥੀ ਦੂਜ।

ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 6 (ਫੱਗਣ), ਹਿਜਰੀ ਸਾਲ 1445, ਮਹੀਨਾ : ਸ਼ਬਾਨ, ਤਰੀਕ : 14, ਸੂਰਜ ਉਦੇ ਸਵੇਰੇ 7.04 ਵਜੇ, ਸੂਰਜ ਅਸਤ ਸ਼ਾਮ 6.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (25-26 ਮੱਧ ਰਾਤ 1.34 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਸੁਕਰਮਾ (ਬਾਅਦ ਦੁਪਹਿਰ 2.28 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਫੱਗਣ ਵਦੀ ਪੱਖ ਸ਼ੁਰੂ। 

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Anmol Tagra

Content Editor

Related News