ਮੇਖ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਡਾਵਾਂਡੋਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

01/31/2024 4:45:28 AM

ਮੇਖ : ਕਮਜ਼ੋਰ ਮਨੋਬਲ ਅਤੇ ਡਰੇ-ਡਰੇ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰਖ ਸਕੋਗੇ, ਮਨ ਵੀ ਅਪਸੈਟ ਅਤੇ ਡਾਵਾਂਡੋਲ ਜਿਹਾ ਰਹੇਗਾ।

ਬ੍ਰਿਖ : ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟੀਵਿਟੀ ਨੂੰ ਆਪ ਕਾਬੂ ਕਰ ਲਓਗੇ ਪਰ ਕਿਸੇ ਵੀ ਨਵੀਂ ਕੋਸ਼ਿਸ਼ ਲਈ ਪਹਿਲ ਕਰਨ ’ਚ ਘਬਰਾਹਟ ਮਹਿਸੂਸ ਹੋਵੇਗੀ।

ਮਿਥੁਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਜੇ ਆਪ ਕੋਈ ਯਤਨ ਕਰੋਗੇ ਤਾਂ ਉਸ ਦਾ ਉਤਸ਼ਾਹਜਨਕ ਨਤੀਜਾ ਸ਼ਾਇਦ ਨਾ ਮਿਲ ਸਕੇਗਾ, ਵੈਸੇ ਤੇਜ ਪ੍ਰਭਾਵ ਬਣਿਆ ਰਹੇਗਾ।

ਕਰਕ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ, ਸਾਥੀਆਂ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋਗ ਅਤੇ ਨਾ ਹੀ ਉਸ ਨਾਲ ਜ਼ਿਆਦਾ ਨੇੜਤਾ ਰੱਖੋ।

ਸਿੰਘ : ਕਾਰੋਬਾਰੀ ਕੰਮਾਂ ਬਾਰੇ ਸੁਚੇਤ ਰਹੋ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਨੁਕਸਾਨ ਦੇ ਸਕਦੀ ਹੈ, ਕੰਮਕਾਜੀ ਟੂਰਿੰਗ ਵੀ ਟਾਲ ਦਿਓ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਭੱਜਦੌੜ ਤਾਂ ਰਹੇਗੀ ਪਰ ਨਤੀਜਾ ਘੱਟ ਮਿਲੇਗਾ, ਘਰੇਲੂ ਮੋਰਚੇ ’ਤੇ ਵੀ ਪ੍ਰੇਸ਼ਾਨੀ ਰਹਿਣ ਦਾ ਡਰ ਰਹੇਗਾ।

ਤੁਲਾ : ਲੈਣ-ਦੇਣ ਦੇ ਕੰਮਾਂ ’ਚ ਚੌਕਸੀ ਰੱਖੋ, ਉਧਾਰੀ ਦੇ ਚੱਕਰ ’ਚ ਨਾ ਫਸੋ, ਕਿਉਂਕਿ ਰਿਕਵਰੀ ਸਮੇਂ ਮੁਸ਼ਕਲ ਆਵੇਗੀ, ਨੁਕਸਾਨ ਦਾ ਵੀ ਡਰ ਰਹੇਹਾ।

ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ : ਕਿਸੇ ਅਫਸਰ ਦੇ ਰੁਖ’ਚ ਨਾਰਾਜ਼ਗੀ ਅਤੇ ਸਖਤੀ ਕਰ ਕੇ ਆਪ ਦੀ ਕੋਈ ਸਰਕਾਰੀ ਕੋਸ਼ਿਸ਼ ਲਟਕ ਸਕਦੀ ਹੈ, ਸੁਚੇਤ ਰਹੋ।

ਮਕਰ : ਧਾਰਮਿਕ ਕੰਮਾਂ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਤਬੀਅਤ ’ਚ ਵੀ ਸੁਸਤੀ ਅਤੇ ਮਾਯੂਸੀ ਰਹਿਣ ਦਾ ਡਰ।

ਕੁੰਭ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੀਮਾ ’ਚ ਕਰੋ, ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਬੇ-ਧਿਆਨੀ ਨਾਲ ਨਾ ਕਰੋ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹਿ ਸਕਦਾ ਹੈ।

31 ਜਨਵਰੀ 2024, ਬੁੱਧਵਾਰ

ਮਾਘ ਵਦੀ ਤਿੱਥੀ ਪੰਚਮੀ (ਪੁਰਵ ਦੁਪਹਿਰ 11.37 ਤੱਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਕੰਨਿਆ ’ਚ

ਮੰਗਲ ਧਨ ’ਚ

ਬੁੱੱਧ ਧਨ ’ਚ

ਗੁਰੂ ਮੇਖ ’ਚ

ਸ਼ੁੱਕਰ ਧਨ ’ਚ

ਸ਼ਨੀ ਕੁੰਭ ’ਚ

ਰਾਹੂ ਮੀਨ ’ਚ                                                 

ਕੇਤੂ ਕੰਨਿਆ ’ਚ

ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 11 (ਮਾਘ), ਹਿਜਰੀ ਸਾਲ 1445, ਮਹੀਨਾ : ਰਜਬ, ਤਰੀਕ : 19 , ਸੂਰਜ ਉਦੇ ਸਵੇਰੇ 7.25 ਵਜੇ, ਸੂਰਜ ਅਸਤ ਸ਼ਾਮ 5.57 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (31 ਜਨਵਰੀ-1 ਫਰਵਰੀ ਮੱਧ ਰਾਤ 1.08 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾਸ ਯੋਗ : ਸੁਕਰਮਾ (ਪੁਰਵ ਦੁਪਹਿਰ 11.41 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ: ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਵਿਸ਼ਵ ਕੋਹੜ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Anmol Tagra

Content Editor

Related News