ਬ੍ਰਿਖ ਰਾਸ਼ੀ ਵਾਲਿਆਂ ਨੂੰ ਅਦਾਲਤ ''ਚ ਮਿਲੇਗੀ ਸਫ਼ਲਤਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Friday, Jun 23, 2023 - 04:36 AM (IST)

ਬ੍ਰਿਖ ਰਾਸ਼ੀ ਵਾਲਿਆਂ ਨੂੰ ਅਦਾਲਤ ''ਚ ਮਿਲੇਗੀ ਸਫ਼ਲਤਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਨੇਕ ਕੰਮਾਂ ’ਚ ਰੁਚੀ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ।

ਬ੍ਰਿਖ : ਕਿਸੇ ਅਦਾਲਤੀ ਕੰਮ ਲਈ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲ ਸਕਦਾ ਹੈ, ਤੇਜ-ਪ੍ਰਭਾਅ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਮਿਥੁਨ : ਜੇ ਕਿਸੇ ਵੱਡੇ ਆਦਮੀ ਦਾ ਸਹਿਯੋਗ -ਮਦਦ ਲੈਣ ਲਈ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧੀਰਜ -ਧਿਆਨ ਨਾਲ ਸੁਣੇਗਾ।

ਕਰਕ : ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗੀ ਰਿਟਰਨ ਮਿਲੇਗੀ, ਪਰ ਢਈਆ ਮਨ ਨੂੰ ਕਮਜ਼ੋਰ-ਅਪਸੈੱਟ ਰੱਖੇਗਾ।

ਸਿੰਘ : ਵਪਾਰਕ, ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ।

ਕੰਨਿਆ : ਜਨਰਲ ਸਿਤਾਰਾ ਕਮਜ਼ੋਰ ਜਿਹੜਾ ਆਪ ਦੇ ਕਦਮ ਨੂੰ ਪਿੱਛੇ ਖਿੱਚਦਾ ਰਖ ਸਕਦਾ ਹੈ, ਆਪਣੇ ਆਪ ਨੂੰ ਬੇਗਾਨੇ ਝਮੇਲਿਆਂ, ਪੰਗਿਆਂ ਤੋਂ ਬਚਾਅ ਕੇ ਰੱਖੋ।

ਤੁਲਾ :ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਆਪ ਦੀ ਕਾਰੋਬਾਰੀ ਪਲਾਨਿੰਗ ਨੂੰ ਅੱਗੇ ਵਧਾਉਣ ਵਾਲਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਬ੍ਰਿਸ਼ਚਕ : ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਕਿਸੇ ਵੱਡੇ ਆਦਮੀ ਦੇ ਸਾਫਟ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਧਨ : ਜਨਰਲ ਸਿਤਾਰਾ ਮਜ਼ਬੂਤ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਯਤਨ ਕਰਨ ’ਤੇ ਕਿਸੇ ਉਦੇਸ਼ ਪ੍ਰੋਗਰਾਮ ’ਚ ਸਫਲਤਾ ਮਿਲੇਗੀ।

ਮਕਰ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਉਧਾਰੀ ਦੇ ਚੱਕਰ ’ਚ ਵੀ ਨਹੀਂ ਫਸਣਾ ਚਾਹੀਦਾ ਸਹੀ ਰਹੇਗਾ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਨ ਸਫਰ ਲਈ ਰਾਜ਼ੀ ਰਹੇਗਾ।

ਮੀਨ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰਨਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਆਪਣੇ ਆਪ ਨੂੰ ਦੂਜਿਆਂ ਦੇ ਝਾਂਸੇ ਤੋਂ ਬਚਾਅ ਕੇ ਰੱਖੋ।

23 ਜੂਨ 2023, ਸ਼ੁੱਕਰਵਾਰ

ਹਾੜ੍ਹ ਸੁਦੀ ਤਿੱਥੀ ਪੰਚਮੀ (ਸ਼ਾਮ 7.55 ਤੱਕ) ਅਤੇ ਮਗਰੋਂ ਤਿੱਥੀ ਛੱਠ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਸਿੰਘ ’ਚ

ਮੰਗਲ ਕਰਕ ’ਚ

ਬੁੱਧ ਬ੍ਰਿਖ ’ਚ

ਗੁਰੂ ਮੇਖ ’ਚ

ਸ਼ੁੱਕਰ ਕਰਕ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 2 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 4, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮਘਾ (ਪੁਰਾ ਦਿਨ ਰਾਤ) ਯੋਗ : ਵਜਰ (23-24 ਮੱਧ ਰਾਤ 4.31 ਤੱਕ) ਅਤੇ ਮਗਰੋਂ ਯੋਗ ਸਿੱਧੀ , ਚੰਦਰਮਾ :ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੂਰਾ ਦਿਨ ਰਾਤ ਜੰਮੇ ਬੱਚੇ ਨੂੰ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਬਲਿਦਾਨ ਦਿਵਸ, ਸਾਈਂ ਟੇਂਉ ਰਾਮ ਜਯੰਤੀ (ਹਰਿਦੁਆਰ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News