ਬ੍ਰਿਖ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ

Wednesday, Dec 31, 2025 - 04:07 AM (IST)

ਬ੍ਰਿਖ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ

ਮੇਖ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਹੋਟਲਿੰਗ, ਲਿਕਰ, ਸੈਰ-ਸਪਾਟਾ, ਕੰਸਲਟੈਂਸੀ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਕੰਮਕਾਜੀ ਭੱਜਦੌੜ  ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਿਸੇ ਸਮੱਸਿਆ ਨੂੰ ਸੁਲਝਾਉਣ ਲਈ ਆਪ ਨੂੰ ਉਤਸ਼ਾਹਿਤ ਰੱਖੇਗਾ।
ਮਿਥੁਨ : ਸਮਾਂ ਉਲਝਣਾਂ, ਪੇਚੀਦਗੀਆਂ, ਝਮੇਲਿਆਂ ਵਾਲਾ, ਇਸ ਲਈ ਅਜਿਹੇ ਕਿਸੇ ਯਤਨ ਨੂੰ ਹੱਥ ’ਚ ਨਾ ਲਓ, ਜਿਸ ਦੇ ਸਿਰੇ ਨਾ ਚੜ੍ਹਨ ਕਾਰਨ ਆਪ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਕਰਕ :  ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ’ਚ ਕੀਤੇ ਗਏ ਯਤਨ ’ਤੇ ਕੁਝ  ਨਾ ਕੁਝ ਪੇਸ਼ਕਦਮੀ ਜ਼ਰੂਰ ਹੋ ਸਕਦੀ ਹੈ।
ਸਿੰਘ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵਲ, ਸ਼ਤਰੂ ਕਮਜ਼ੋਰ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸੇ ਦਾ ਅਸਰ ਰਹੇਗਾ।
ਕੰਨਿਆ  : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਵੀ ਸਿਰੇ ਚੜ੍ਹੇਗੀ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਪੂਰੀ ਤਰ੍ਹਾਂ ਸੰਭਲ-ਸੰਭਾਲ ਰੱਖਣੀ ਚਾਹੀਦੀ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਮਾਂ ਸਫਲਤਾ ਵਾਲਾ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ।
ਧਨੁ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਆਪ ਦੀਅਾਂ ਪ੍ਰੇਸ਼ਾਨੀਆਂ ਵਧਾ ਸਕਦਾ ਹੈ, ਇਸ ਲਈ ਸਾਵਧਾਨੀ ਵਰਤੋਂ।
ਮਕਰ : ਸੰਤਾਨ ਦੇ ਸਹਿਯੋਗੀ  ਰੁਖ ਕਰ ਕੇ, ਆਪ ਨੂੰ ਆਪਣੀ  ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਅਰਥ ਦਸ਼ਾ ਵੀ ਸੁਖਦ।
ਕੁੰਭ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ  ਲੈਣ ਲਈ ਸਮਾਂ ਬਿਹਤਰ, ਮਾਣ-ਯਸ਼ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਜੇ ਕਿਸੇ ਵੱਡੇ ਆਦਮੀ ਦੀ ਮਦਦ ਜਾਂ ਸਹਿਯੋਗ ਲੈਣ ਲਈ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਅਤੇ ਧੀਰਜ ਨਾਲ ਸੁਣੇਗਾ।

31 ਦਸੰਬਰ 2025, ਬੁੱਧਵਾਰ
ਪੋਹ ਸੁਦੀ ਤਿੱਥੀ ਦੁਆਦਸ਼ੀ (31 ਦਸੰਬਰ -1 ਜਨਵਰੀ ਮੱਧ ਰਾਤ 1.48 ਤਕ) ਤਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਧਨੁ ’ਚ 
ਚੰਦਰਮਾ    ਮੇਖ ’ਚ 
ਮੰਗਲ     ਧਨੁ ’ਚ
 ਬੁੱਧ       ਧਨੁ ’ਚ 
 ਗੁਰੂ      ਮਿਥੁਨ ’ਚ 
 ਸ਼ੁੱਕਰ    ਧਨੁ   ’ਚ 
 ਸ਼ਨੀ     ਮੀਨ ’ਚ
 ਰਾਹੂ     ਕੁੰਭ ’ਚ                                                     
 ਕੇਤੂ     ਸਿੰਘ ’ਚ  

ਬਿਕ੍ਰਮੀ ਸੰਮਤ : 2082, ਪੋਹ ਪ੍ਰਵਿਸ਼ਟੇ 17 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 10 (ਪੋਹ) ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 10, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ : ਸ਼ਾਮ 5.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (31 ਦਸੰਬਰ- 1 ਜਨਵਰੀ ਮੱਧ ਰਾਤ 1.30 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਸਾਧਿਯ (ਰਾਤ 9.14 ਤਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਮੇਖ ਰਾਸ਼ੀ ’ਤੇ (ਸਵੇਰੇ 9.23 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ12 ਤੋਂ ਡੇਢ ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਅੰਗ੍ਰੇਜ਼ੀ ਸਾਲ 2025 ਸਮਾਪਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News