ਮੇਖ ਰਾਸ਼ੀ ਵਾਲਿਆਂ ਨੂੰ ਵਪਾਰ-ਕਾਰੋਬਾਰ ''ਚ ਲਾਭ ਮਿਲੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Monday, Jul 21, 2025 - 07:26 AM (IST)

ਮੇਖ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ ਫਲਦਾਇਕ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ-ਮੁਸ਼ਕਲ ਹਟੇਗੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ,ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ ਤਾਲਮੇਲ ਸਦਭਾਅ ਬਣਿਆ ਰਹੇਗਾ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਮਿਥੁਨ : ਖਰਚਿਆਂ ਦਾ ਜ਼ੋਰ, ਉਂਝ ਜ਼ਿਆਦਾਤਰ ਜਾਇਜ਼ ਕੰਮਾਂ ’ਤੇ ਹੀ ਹੋਵੇਗਾ, ਲੈਣ-ਦੇਣ, ਲਿਖਣ-ਪੜ੍ਹਨ ਦੇ ਕੰਮ ਵੀ ਅਲਰਟ ਰਹਿ ਕੇ ਕਰਨੇ ਸਹੀ।
ਕਰਕ : ਟੀਚਿੰਗ, ਕੋਚਿੰਗ, ਫੋਟੋਗ੍ਰਾਫੀ, ਟੂਰਿਜ਼ਮ, ਹੋਟਲਿੰਗ, ਕੈਟਰਿੰਗ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ
ਸਿੰਘ : ਕਿਸੇ ਅਫਸਰ ਦੇ ਨਰਮ ਰੁਖ ਕਰਕੇ ਆਪ ਦੇ ਰਸਤੇ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਲ ਹਟ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ : ਆਪ-ਆਪਣੀ ਮਿਹਨਤ, ਭੱਜਦੌੜ ਨਾਲ ਆਪਣੀ ਕਿਸੇ ਪਲਾਨਿੰਗ-ਪ੍ਰੋਗਰਾਮਿੰਗ ਨੂੰ ਉਸ ਦੇ ਟਾਰਗੈੱਟ ਵੱਲ ਅੱਗੇ ਵਧਾ ਸਕਦੇ ਹੋ।
ਤੁਲਾ : ਪੇਟ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਮਨ ਵੀ ਉਚਾਟ-ਪ੍ਰੇਸ਼ਾਨ, ਡਾਵਾਂਡੋਲ ਜਿਹਾ ਰਹੇਗਾ, ਪਰ ਅਰਥ ਦਸ਼ਾ ਪਹਿਲੇ ਦੀ ਤਰ੍ਹਾਂ ਰਹੇਗੀ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ, ਤਬੀਅਤ ਅਤੇ ਮੂਡ ’ਚ ਖੁਸ਼ਦਿਲੀ ਰੰਗੀਨੀ ਰਹੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਧਨ : ਡਰੇ-ਡਰੇ ਅਤੇ ਡਾਵਾਂਡੋਲ ਮਨ ਕਰਕੇ ਆਪ ਕਿਸੇ ਪ੍ਰੋਗਰਾਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰੱਖੋਗੇ, ਸਫਰ ਵੀ ਨਾ ਕਰੋ।
ਮਕਰ : ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਪ੍ਰੋਗਰਾਮਾਂ ਅਤੇ ਪਲਾਨਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ।
ਕੁੰਭ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਆਪ ਦਾ ਧਿਆਨ ਰਖਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਨਣਗੇ।
ਮੀਨ : ਜਨਰਲ ਤੌਰ ’ਤੇ ਆਪ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਇਫੈਕਟਿਵ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ।
21 ਜੁਲਾਈ 2025, ਸੋਮਵਾਰ
ਸਾਉਣ ਵਦੀ ਤਿੱਥੀ ਇਕਾਦਸ਼ੀ (ਸਵੇਰੇ 9.40 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮੇਖ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 30 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਮੁਹੱਰਮ, ਤਰੀਕ : 25, ਸੂਰਜ ਉਦੇ ਸਵੇਰੇ 5.41 ਵਜੇ, ਸੂਰਜ ਅਸਤ : ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਰਾਤ 9.07 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸ਼ੂਲ (19-20 ਮੱਧ ਰਾਤ 12.55 ਤਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (19-20 ਮੱਧ ਰਾਤ 1.28 ’ਤੇ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕਾਪਿਕਾ ਇਕਾਦਸ਼ੀ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)