ਹਲਦੀ ਅਤੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਐਲਰਜੀ ਦੀ ਸਮੱਸਿਆ ਤੋਂ ਨਿਜ਼ਾਤ

Sunday, Mar 07, 2021 - 06:05 PM (IST)

ਹਲਦੀ ਅਤੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਐਲਰਜੀ ਦੀ ਸਮੱਸਿਆ ਤੋਂ ਨਿਜ਼ਾਤ

ਨਵੀਂ ਦਿੱਲੀ—ਅੱਜ ਕੱਲ ਐਲਰਜੀ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਇਹ ਗਲਤ ਖਾਣ ਪੀਣ, ਗ਼ਲਤ ਲਾਈਫ ਸਟਾਈਲ ਅਤੇ ਪ੍ਰਦੂਸ਼ਣ ਦੇ ਕਾਰਨ ਵਧ ਰਹੀਆਂ ਹਨ। ਅਚਾਨਕ ਤੋਂ ਅੱਖਾਂ ਵਿਚ ਖਾਰਸ਼ ਹੋਣੀ, ਅੱਖਾਂ ਵਿਚ ਜਲਣ, ਗਲੇ ਵਿਚ ਖਰਾਸ਼ ਇਹ ਕਈ ਲੱਛਣ ਐਲਰਜੀ ਦੇ ਹੁੰਦੇ ਹਨ। ਇਹ ਅਲਰਜੀ ਕਈ ਕਾਰਨਾਂ ਦੇ ਕਾਰਨ ਹੋ ਸਕਦੀ ਹੈ। ਜਿਵੇਂ- ਬਦਲਦੇ ਮੌਸਮ, ਪਲਿਊਸ਼ਨ, ਧੁੱਪ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ ਪਰ ਇਸ ਅਲਰਜੀ ਨੂੰ ਅਸੀਂ ਕਈ ਚੀਜ਼ਾਂ ਨਾਲ ਬਿਲਕੁਲ ਠੀਕ ਕਰ ਸਕਦੇ ਹਾਂ। ਕੁਝ ਖਾਣ ਵਾਲੀਆਂ ਵਸਤੂਆਂ ਨੂੰ ਆਪਣੇ ਆਹਾਰ ਵਿਚ ਸ਼ਾਮਲ ਕਰਨ ਨਾਲ ਇਸ ਨੂੰ ਕਾਫ਼ੀ ਹੱਦ ਤਕ ਠੀਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ

PunjabKesari
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਪੰਜ ਵਸਤੂਆਂ। ਜਿਨ੍ਹਾਂ ਨਾਲ ਅਲਰਜੀ ਦੀ ਸਮੱਸਿਆ ਨੂੰ ਕਾਫ਼ੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ।

PunjabKesari
ਹਲਦੀ
ਹਲਦੀ ਵਿਚ ਐਂਟੀ-ਇੰਫਲੀਮੇਂਟਰੀ ਗੁਣ ਹੁੰਦੇ ਹਨ ਜਿਸ ਨਾਲ ਇਹ ਐਲਰਜੀ ਰਾਈਨਾਈਟਿਸ ਦੀ ਵਜ੍ਹਾ ਨਾਲ ਹੋਣ ਵਾਲੀ ਸੋਜ ਅਤੇ ਜਲਨ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਇਸ ਲਈ ਐਲਰਜੀ ਦੀ ਸਮੱਸਿਆ ਹੋਣ ਤੇ ਹਲਦੀ ਨੂੰ ਆਪਣੇ ਖਾਣੇ ਵਿਚ ਅਤੇ ਦੁੱਧ ਵਿਚ ਮਿਲਾ ਕੇ ਜ਼ਰੂਰ ਪੀਓ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਟਮਾਟਰ
ਟਮਾਟਰ ਵਿਚ ਵਿਟਾਮਿਨ ਸੀ ਅਤੇ ਲਾਈਕੋਪੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਇਕ ਐਂਟੀ-ਆਕਸੀਡੈਂਟ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਐਲਰਜੀ ਕਾਫ਼ੀ ਹੱਦ ਤਕ ਘੱਟ ਹੋ ਜਾਂਦੀ ਹੈ। ਇਸ ਲਈ ਇਸ ਨੂੰ ਸਲਾਦ, ਸਬਜ਼ੀ ਜਾਂ ਫਿਰ ਸੂਪ ਬਣਾ ਕੇ ਤੁਸੀਂ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ।

PunjabKesari
ਗੰਢੇ
ਗੰਢੇ ਵਿਚ ਵੀ ਐਲਰਜੀ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ। ਪਿਆਜ਼ ਵਿਚ ਐਂਟੀ-ਇੰਫਲੀਮੇਂਟਰੀ ਅਤੇ ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ। ਇਸ ਲਈ ਐਲਰਜੀ ਦੀ ਸਮੱਸਿਆ ਹੋਣ ਤੇ ਆਪਣੀ ਖੁਰਾਕ ਵਿਚ ਗੰਢੇ ਨੂੰ ਜ਼ਰੂਰ ਸ਼ਾਮਲ ਕਰੋ।

PunjabKesari
ਅਦਰਕ
ਅਦਰਕ ਨਾਲ ਤੁਸੀਂ ਸਰਦੀ-ਜ਼ੁਕਾਮ ਠੀਕ ਕਰ ਸਕਦੇ ਹੋ। ਇਸ ਤੋਂ ਇਲਾਵਾ ਐਲਰਜੀ ਦੇ ਇਲਾਜ ਲਈ ਵੀ ਇਹ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਐਂਟੀ-ਇੰਫਲੀਮੈਂਟਰੀ ਗੁਣ ਹੁੰਦੇ ਹਨ। ਜੋ ਨੱਕ, ਅੱਖ ਅਤੇ ਗਲੇ ਦੀ ਸੋਜ ਅਤੇ ਜਲਨ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਸ ਲਈ ਐਲਰਜੀ ਦੀ ਸਮੱਸਿਆ ਹੋਣ ਤੇ ਥੋੜ੍ਹਾ ਜਿਹਾ ਅਦਰਕ ਕੱਚਾ ਜ਼ਰੂਰ ਚਬਾ ਕੇ ਖਾਓ।

PunjabKesari
ਖੱਟੇ ਫ਼ਲ ਖਾਓ
ਖੱਟੇ ਫ਼ਲ ਖਾਣੇ ਸਿਹਤ ਲਈ ਬੇਹੱਦ ਲਾਹੇਵੰਦ ਹੁੰਦੇ ਹਨ ਕਿਉਂਕਿ ਇਨ੍ਹਾਂ ਵਿਚ ਵਿਟਾਮਿਨ ਸੀ ਹੁੰਦਾ ਹੈ। ਵਿਟਾਮਿਨ ਸੀ ਸਰਦੀ-ਜ਼ੁਕਾਮ ਨੂੰ ਰੋਕਦਾ ਹੈ ਨਾਲ ਹੀ ਇਸ ਨੂੰ ਬਹੁਤ ਜਲਦੀ ਠੀਕ ਕਰ ਦਿੰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਵਸਤੂਆਂ ਐਲਰਜੀ ਰਾਈਨਾਈਟਿਸ ਨੂੰ ਘੱਟ ਕਰਨ ਦਾ ਕੰਮ ਕਰਦੀਆਂ ਹਨ। ਇਸ ਲਈ ਐਲਰਜੀ ਦੀ ਸਮੱਸਿਆ ਹੋਣ ਤੇ ਸੰਤਰੇ, ਅੰਗੂਰ, ਨਿੰਬੂ, ਸ਼ਿਮਲਾ ਮਿਰਚ ਅਤੇ ਬੈਰੀ ਜਿਹੇ ਫਲ਼ਾਂ ਦੀ ਵਰਤੋਂ ਵਧ ਤੋਂ ਵਧ ਕਰੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


 


author

Aarti dhillon

Content Editor

Related News