ਚਾਹ ਨਹੀਂ ਸਵੇਰੇ ਉੱਠਕੇ ਪਾਣੀ ਪੀਣ ਦੀ ਪਾਓ ਆਦਤ, ਸਰੀਰ ਨੂੰ ਹੋਣਗੇ 'ਬਿਹਤਰ ਇਮਿਊਨਿਟੀ' ਸਣੇ ਹੋਰ ਵੀ ਕਈ ਫ਼ਾਇਦੇ

03/23/2023 5:09:02 PM

ਨਵੀਂ ਦਿੱਲੀ-ਗਰਮੀਆਂ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਹੁਣ ਉਨ੍ਹਾਂ ਲੋਕਾਂ ਨੂੰ ਵੀ ਜ਼ਿਆਦਾ ਮਾਤਰਾ 'ਚ ਪਾਣੀ ਪੀਣ ਦੀ ਲੋੜ ਪਵੇਗੀ ਜੋ ਲੋਕ ਠੰਡ 'ਚ ਘੱਟ ਪਾਣੀ ਪੀਂਦੇ ਹਨ। ਠੰਡ 'ਚ ਜ਼ਿਆਦਾਤਰ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਹਾਲਾਂਕਿ ਗਰਮੀ 'ਚ ਤੇਜ਼ ਧੁੱਪ ਅਤੇ ਪਸੀਨੇ ਕਾਰਨ ਸਰੀਰ 'ਚ ਮੌਜੂਦ ਪਾਣੀ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਜਿਸ ਕਾਰਨ ਡਿਹਾਈਡ੍ਰੇਸ਼ਨ ਹੋ ਸਕਦਾ ਹੈ। ਡਿਹਾਈਡ੍ਰੇਸ਼ਨ ਤੋਂ ਬਚਣ ਲਈ ਸਰੀਰ ਨੂੰ ਭਰਪੂਰ ਮਾਤਰਾ 'ਚ ਪਾਣੀ ਦੀ ਲੋੜ ਪੈਂਦੀ ਹੈ। ਪਾਣੀ ਪੀਣ ਦੇ ਫ਼ਾਇਦਿਆਂ ਦੇ ਬਾਰੇ 'ਚ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਪਾਣੀ ਪੀਣਾ ਤੁਹਾਡੀ ਸਿਹਤ ਲਈ ਕਿੰਨਾ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...

ਇਹ ਵੀ ਪੜ੍ਹੋ-ਬ੍ਰਿਟੇਨ 'ਚ ਮੁਦਰਾਸਫੀਤੀ ਵਧ ਕੇ 10.4 ਫ਼ੀਸਦੀ 'ਤੇ ਪਹੁੰਚੀ

ਕਿਡਨੀ ਸਟੋਨ ਦਾ ਖ਼ਤਰਾ ਘੱਟ
ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਪਾਣੀ ਪੀਣ ਨਾਲ ਕਿਡਨੀ 'ਚ ਪੱਥਰੀ ਹੋਣ ਦਾ ਖਤਰਾ ਘੱਟ ਰਹਿੰਦਾ ਹੈ। ਸਵੇਰੇ ਪਾਣੀ ਪੀਣ ਨਾਲ ਢਿੱਡ ਦੇ ਐਸਿਡ ਨੂੰ ਸ਼ਾਂਤ ਕਰਨ ਅਤੇ ਪੱਥਰੀ ਦੇ ਵਿਕਾਸ ਨੂੰ ਰੋਕਣ 'ਚ ਮਦਦ ਮਿਲਦੀ ਹੈ। 

PunjabKesari
ਡਿਹਾਈਡ੍ਰੇਸ਼ਨ 
ਪੂਰੀ ਰਾਤ ਸੌਣ ਕਾਰਨ ਅਸੀਂ ਕਈ ਘੰਟਿਆਂ ਤੱਕ ਪਾਣੀ ਤੋਂ ਵਾਂਝੇ ਹੋ ਜਾਂਦੇ ਹਾਂ। ਗਰਮੀ ਦੇ ਮੌਸਮ 'ਚ ਸੌਂਦੇ ਸਮੇਂ ਕਈ ਲੋਕਾਂ ਨੂੰ ਪਸੀਨਾ ਆਉਂਦਾ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਘਾਟ ਹੋ ਸਕਦੀ ਹੈ, ਜੋ ਡਿਹਾਈਡ੍ਰੇਸ਼ਨ ਦਾ ਕਾਰਨ ਬਣਦੀ ਹੈ। ਇਹ ਕਾਰਨ ਹੈ ਕਿ ਹਰ ਕਿਸੇ ਨੂੰ ਸਵੇਰੇ ਉੱਠਦੇ ਹੀ ਪਾਣੀ ਪੀਣਾ ਚਾਹੀਦਾ ਹੈ। 
ਬ੍ਰੇਨ ਫਾਗ ਤੋਂ ਬਚਾਉਂਦਾ ਹੈ
ਡਿਹਾਈਡ੍ਰੇਸ਼ਨ ਕਾਰਨ ਕਈ ਵਾਰ ਚੱਕਰ ਆਉਣ ਲੱਗਦੇ ਹਨ ਅਤੇ ਬ੍ਰੇਨ ਫਾਗ ਵੀ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਸਵੇਰੇ ਪਹਿਲਾਂ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 

PunjabKesari
ਡਲ ਸਕਿਨ
ਜੇਕਰ ਤੁਹਾਡੀ ਸਕਿਨ ਡਲ ਹੋ ਰਹੀ ਹੈ ਤਾਂ ਜਾਗਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਪਾਣੀ ਪੀਣ ਦਾ ਕਰੋ, ਕਿਉਂਕਿ ਇਸ ਨਾਲ ਬਲੱਡ ਸਰਕੁਲੇਸ਼ਨ ਨੂੰ ਵਾਧਾ ਮਿਲਦਾ ਹੈ। ਇਹ ਨਵੀਆਂ ਕੋਸ਼ਿਕਾਵਾਂ ਦੇ ਉਤਪਾਦਨ ਨੂੰ ਵਧਾ ਕੇ ਸਕਿਨ ਨੂੰ ਚਮਕਦਾਰ ਬਣਾ ਸਕਦਾ ਹੈ। 

PunjabKesari
ਬਿਹਤਰ ਇਮਿਊਨਿਟੀ
ਸਵੇਰੇ ਪਾਣੀ ਪੀਣ ਨਾਲ ਢਿੱਡ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਜਿਸ ਨਾਲ ਲਿੰਫੇਟਿਕ ਸਿਸਟਮ ਬੈਲੇਂਸ ਹੋ ਜਾਂਦਾ ਹੈ ਅਤੇ ਸਮੇਂ ਦੇ ਨਾਲ ਇਮਿਊਨਿਟੀ 'ਚ ਸੁਧਾਰ ਹੁੰਦਾ ਹੈ। ਇਹ ਵਿਅਕਤੀ ਨੂੰ ਵਾਰ-ਵਾਰ ਬੀਮਾਰ ਪੈਣ ਦੀ ਸਮੱਸਿਆ ਤੋਂ ਵੀ ਬਚਾ ਸਕਦਾ ਹੈ। 

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ
ਭਾਰ ਘਟਾਏ
ਸਵੇਰੇ ਉੱਠਦੇ ਹੀ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਅਤੇ ਡਾਈਜੇਸ਼ਨ ਨੂੰ ਵਾਧਾ ਮਿਲਦਾ ਹੈ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ। 

PunjabKesari

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।  


Aarti dhillon

Content Editor

Related News