ਤੁਹਾਡੀਆਂ ਇਹ ਗਲਤੀਆਂ ਫੇਫੜਿਆਂ ਨੂੰ ਕਰਦੀਆਂ ਹਨ ਜਲਦੀ ਖਰਾਬ
Saturday, Mar 31, 2018 - 06:12 PM (IST)

ਨਵੀਂ ਦਿੱਲੀ— ਫੇਫੜੇ ਸਰੀਰ ਦਾ ਖਾਸ ਹਿੱਸਾ ਹੁੰਦਾ ਹੈ। ਇਸ 'ਚ ਸਮੱਸਿਆ ਹੋਣ 'ਤੇ ਸਾਹ ਲੈਣ 'ਚ ਵੀ ਮੁਸ਼ਕਲ ਹੁੰਦੀ ਹੈ। ਇਸ ਕਾਰਨ ਅਸਥਮਾ ਦੀ ਬੀਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ ਇਸ ਲਈ ਇਸ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਪ੍ਰਦੂਸ਼ਣ ਕਾਰਨ ਇਹ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਇਸ ਦੇ ਹੋਣ 'ਤੇ ਜਰਾ ਜਿਹਾ ਕੰਮ ਕਰਨ 'ਤੇ ਸਾਹ ਫੁੱਲਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਕਾਰਨਾਂ ਕਰਕੇ ਇਹ ਬੀਮਾਰੀ ਵਧਦੀ ਜਾ ਰਹੀ ਹੈ ਅਤੇ ਤੁਹਾਨੂੰ ਕਿਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
1. ਵਧਦਾ ਹੋਇਆ ਪ੍ਰਦੂਸ਼ਣ
ਫੇਫੜਿਆਂ ਦੇ ਖਰਾਬ ਹੋਣ ਦਾ ਕਾਰਨ ਵਧਦਾ ਹੋਇਆ ਪ੍ਰਦੂਸ਼ਣ ਵੀ ਹੈ। ਇਸ ਨਾਲ ਅਸਥਮਾ ਦੀ ਬੀਮਾਰੀ ਦੇ ਚਾਂਸ ਵਧ ਜਾਂਦੇ ਹਨ ਅਤੇ ਸਾਹ ਫੁੱਲਣ ਲੱਗਦਾ ਹੈ। ਜਿਨ੍ਹਾਂ ਲੋਕਾਂ ਨੂੰ ਧੂਲ, ਧੂਆਂ, ਪਾਲਤੂ ਜਾਨਵਰਾਂ ਤੋਂ ਐਲਰਜੀ ਹੋਵੇ ਉਨ੍ਹਾਂ ਨੂੰ ਖਾਸ ਕਰਕੇ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
2. ਤੰਬਾਕੂ ਦੀ ਵਰਤੋਂ
ਤੰਬਾਕੂ ਦੀ ਵਰਤੋਂ ਨਾਲ ਵੀ ਫੇਫੜਿਆਂ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਸ ਦੀ ਵਰਤੋਂ ਕਰਨ ਵਾਲੇ 10 'ਚੋਂ 9 ਲੋਕਾਂ 'ਚ ਇਹ ਸਮੱਸਿਆ ਦੇਖੀ ਜਾ ਰਹੀ ਹੈ। ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਤੰਬਾਕੂ ਵਰਗੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ।
3. ਐਲਰਜੀ ਦੇ ਕਾਰਨ
ਫੇਫੜਿਆਂ ਦੇ ਖਰਾਬ ਹੋਣ ਦਾ ਕਾਰਨ ਐਲਰਜੀ ਵੀ ਹੋ ਸਕਦੀ ਹੈ। ਇਹ ਐਲਰਜੀ ਪਰਫਿਊਮ, ਰੂਈ ਦੇ ਬਾਰੀਕ ਰੇਸ਼ੇ, ਆਟੇ ਦੀ ਧੂਲ, ਕਾਗਜ ਦੀ ਧੂਲ , ਕੁਝ ਫੁੱਲਾਂ ਦੇ ਪਰਾਗ, ਪਸ਼ੂਆਂ ਦੇ ਵਾਲ ਆਦਿ ਨਾਲ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਬਹੁਤ ਜਲਦੀ ਐਲਰਜੀ ਹੁੰਦੀ ਹੈ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
4. ਪਟਾਕਿਆਂ ਦਾ ਧੂਆਂ
ਪਟਾਕਿਆਂ ਦੇ ਜਲਣ ਨਾਲ ਹੋਣ ਵਾਲਾ ਧੂਆਂ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ। ਇਸ 'ਚ ਮੌਜੂਦ ਰਸਾਇਨ ਅਤੇ ਟਾਕਸਿਕ ਦਾ ਸਿੱਧਾ ਅਸਰ ਸਾਡੇ ਫੇਫੜਿਆਂ 'ਤੇ ਪੈਂਦਾ ਹੈ। ਛੋਟੇ ਬੱਚਿਆਂ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਇਸ ਦੇ ਧੂਏ ਤੋਂ ਦੂਰ ਰਹਿਣਾ ਚਾਹੀਦਾ ਹੈ।