ਸਰਦੀ ਦੇ ਮੌਸਮ ’ਚ ਫਾਇਦੇਮੰਦ ਸਿੱਧ ਹੁੰਦੀ ਹੈ ‘ਮੁਲੱਠੀ’, ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ

10/30/2020 5:59:21 PM

ਜਲੰਧਰ (ਬਿਊਰੋ) - ਮੁਲੱਠੀ ਗੁਣਕਾਰੀ ਜੜ੍ਹੀ-ਬੂਟੀ ਹੁੰਦੀ ਹੈ, ਜੋ ਸੁਆਦ 'ਚ ਮਿੱਠੀ ਅਤੇ ਸਰੀਰ ਲਈ ਫਇਦੇਮੰਦ ਹੁੰਦੀ ਹੈ। ਇਸਨੂੰ Yashtimadhu ਵੀ ਕਿਹਾ ਜਾਂਦਾ ਹੈ। ਮੁਲੱਠੀ ਢਿੱਡ ਦੀਆਂ ਬੀਮਾਰੀਆਂ ਨੂੰ ਹੀ ਠੀਕ ਨਹੀਂ ਕਰਦੀ ਸਗੋਂ ਇਹ ਅਲਸਰ ਲਈ ਵੀ ਫਾਇਦੇਮੰਦ ਹੈ। ਅਸਲੀ ਮੁਲੱਠੀ ਅੰਦਰ ਤੋਂ ਪੀਲੀ, ਰੇਸ਼ੇਦਾਰ ਅਤੇ ਹਲਕੀ ਸੁਗੰਧ ਵਾਲੀ ਹੁੰਦੀ ਹੈ। ਮੁਲੱਠੀ ਦੇ ਸੁੱਕਣ 'ਤੇ ਇਸਦਾ ਸ‍ਵਾਦ ਐਸੀਟਿਕ ਹੋ ਜਾਂਦਾ ਹੈ। ਇਹ ਮਿੱਠੀ ਤੇ ਠੰਡੀ ਹੋਣ ਦੇ ਨਾਲ-ਨਾਲ ਖੰਘ ਲਈ ਵਿਸ਼ੇਸ਼ ਲਾਭਕਾਰੀ ਹੈ। ਇਸ 'ਚ 50 ਫ਼ੀਸਦੀ ਪਾਣੀ ਹੁੰਦਾ ਹਨ। ਇਹ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰੀ ਹੁੰਦੀ ਹੈ।

ਮੁਲੱਠੀ ਤੋਂ ਹੋਣ ਵਾਲੇ ਫਾਇਦੇ...

1. ਭਾਰ ਨੂੰ ਕਰੇ ਕੰਟਰੋਲ
ਮਲੱਠੀ 'ਚ ਭਾਰੀ ਮਾਤਰਾ 'ਚ ਪੋਸ਼ਕ ਤੱਤ ਹੋਣ ਨਾਲ ਸਰੀਰ 'ਚ ਜਮ੍ਹਾ ਵਾਧੂ ਚਰਬੀ ਨੂੰ ਘੱਟ ਕਰਕੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਜੋ ਲੋਕ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਆਪਣੀ ਡਾਈਟ 'ਚ ਮਲੱਠੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

2. ਮੂੰਹ ਦੇ ਛਾਲਿਆਂ ਦੀ ਸਮੱਸਿਆ ਕਰੇ ਦੂਰ
ਜਿਨ੍ਹਾਂ ਲੋਕਾਂ ਨੂੰ ਮੂੰਹ ਦੇ ਛਾਲੇ ਹੋਣ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਮਲੱਠੀ ਦੇ ਟੁੱਕੜੇ ਨੂੰ ਥੋੜ੍ਹਾ ਸ਼ਹਿਦ ਲਗਾ ਕੇ ਚੁੱਸਨ ਨਾਲ ਫ਼ਾਇਦਾ ਮਿਲਦਾ ਹੈ।

3. ਦਿਲ ਦਾ ਰੱਖੇ ਧਿਆਨ
ਅੱਜ ਦੇ ਸਮੇਂ 'ਚ ਲੋਕਾਂ ਨੂੰ ਦਿਲ ਨਾਲ ਸੰਬੰਧਤ ਕਈ ਬੀਮਾਰੀਆਂ ਲੱਗ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਖ਼ੂਨ ਦਾ ਦੌਰਾ ਵਧੀਆ ਤਰੀਕੇ ਨਾਲ ਹੋਣ 'ਚ ਮਦਦ ਮਿਲਦੀ ਹੈ। ਇਹ ਕੈਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਕੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਅਜਿਹੇ 'ਚ ਹਾਰਟ ਅਟੈਕ ਆਉਣ ਤੋਂ ਬਚਾਅ ਰਹਿੰਦਾ ਹੈ।

4. ਗਲੇ ਦੀ ਖਾਰਸ਼ 
ਗਲੇ 'ਚ ਖਰਾਸ਼ ਹੋਣ ਦੀ ਸਮੱਸਿਆਂ ਹੋਣ 'ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

ਪੜ੍ਹੋ ਇਹ ਵੀ ਖਬਰ - ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

5. ਖੰਘ ਲਈ ਫਾਇਦੇਮੰਦ
ਮੁਲੱਠੀ ਨੂੰ ਕਾਲੀ – ਮਿਰਚ ਦੇ ਨਾਲ ਖਾਣ ਨਾਲ ਖੰਘ ਠੀਕ ਹੁੰਦੀ ਹੈ। ਸੁੱਕੀ ਖੰਘ ਆਉਣ 'ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਮੁਲੱਠੀ ਨਾਲ ਖੰਘ ਅਤੇ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।

6. ਮੂੰਹ ਸੁੱਕਣ 'ਤੇ ਵਰਤੋ
ਮੁਲੱਠੀ 'ਚ 50 ਫ਼ੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ। ਮੂੰਹ ਸੁੱਕਣ 'ਤੇ ਵਾਰ–ਵਾਰ ਇਸਨੂੰ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਿਆਸ ਸ਼ਾਂਤ ਹੋ ਜਾਵੇਗੀ।

ਪੜ੍ਹੋ ਇਹ ਵੀ ਖਬਰ - Beauty Tips : ਅੱਖਾਂ ਦੇ ਹੇਠਾਂ ਪਏ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਬਰ

7. ਜ਼ਖਮਾਂ ਲਈ ਫਾਇਦੇਮੰਦ
ਮੁਲੱਠੀ ਦੀ ਵਰਤੋਂ ਸਰੀਰ 'ਤੇ ਹੋਣ ਵਾਲੇ ਜ਼ਖਮਾਂ ਲਈ ਕਾਫੀ ਫਾਇਦੇਮੰਦ ਹੈ। ਮੁਲੱਠੀ ਨੂੰ ਪੀਸ ਕੇ ਘਿਓ ਨਾਲ ਚੂਰਣ ਦੇ ਰੂਪ 'ਚ ਹਰ ਤਰ੍ਹਾਂ ਦੀਆਂ ਸੱਟਾਂ 'ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਲਾਭ ਮਿਲਦਾ ਹੈ। 

8. ਨਿਪੁੰਸਕਤਾ ਦਾ ਰੋਗ ਠੀਕ ਹੁੰਦਾ
10–10 ਗ੍ਰਾਮ ਮੁਲੱਠੀ ਵਿਦਾਰੀਕੰਦ, ਲੌਂਗ, ਗੋਖਰੂ, ਗਲੋਅ ਅਤੇ ਮੂਸਲੀ ਨੂੰ ਲੈ ਕੇ ਪੀਸ ਕੇ ਚੂਰਣ ਬਣਾ ਲਵੋ। ਇਸ 'ਚੋਂ ਅੱਧਾ ਚੱਮਚ ਚੂਰਨ ਲਗਾਤਾਰ 40 ਦਿਨਾਂ ਤੱਕ ਸੇਵਨ ਕਰਨ ਨਾਲ ਨਿਪੁੰਸਕਤਾ ਦਾ ਰੋਗ ਦੂਰ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : ਲੰਬੇ ਸਮੇਂ ਤੱਕ ਮੇਕਅਪ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਤਰੀਕੇ

9. ਖੱਟੀ ਡਕਾਰ 
ਖਾਣਾ-ਖਾਣ ਮਗਰੋਂ ਜੇਕਰ ਖੱਟੀ ਡਕਾਰਾਂ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਬਹੁਤ ਲਾਭ ਹੁੰਦਾ ਹੈ। ਭੋਜਨ ਤੋਂ ਪਹਿਲਾਂ ਮੁਲੱਠੀ ਦੇ 3 ਛੋਟੇ-ਛੋਟੇ ਟੁਕੜੇ 15 ਮਿੰਟ ਤੱਕ ਚੂਸੋ ਅਤੇ ਫਿਰ ਭੋਜਨ ਕਰੋ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।

ਪੜ੍ਹੋ ਇਹ ਵੀ ਖਬਰ - ਸ਼ੂਗਰ ਤੇ ਭਾਰ ਘੱਟ ਕਰਨ 'ਚ ਲਾਹੇਵੰਦ ਹੁੰਦੇ ਨੇ ‘ਮੇਥੀ ਦੇ ਦਾਣੇ’, ਜਾਣੋ ਹੋਰ ਵੀ ਬੇਮਿਸਾਲ ਫਾਇਦੇ

10. ਪਾਚਣ ਤੰਤਰ ਨੂੰ ਕਰੇ ਮਜ਼ਬੂਤ
ਮੁਲੱਠੀ ਸਾਡੇ ਪਾਚਣ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ ਅਤੇ ਸਾਡੇ ਭਾਰ 'ਚ ਵੀ ਵਾਧਾ ਹੁੰਦਾਂ ਹੈ। ਮੁਲੱਠੀ ਦਾ ਸੇਵਨ ਕਰਨ 'ਤੇ ਸਰੀਰ ਮਜਬੂਤ ਵੀ ਹੁੰਦਾ ਹੈ ।
 


rajwinder kaur

Content Editor

Related News