ਵੱਧਦੇ ਭਾਰ ਨੂੰ ਕੰਟਰੋਲ ਕਰਨ ''ਚ ਫਾਇਦੇਮੰਦ ਸਾਬਤ ਹੁੰਦਾ ਹੈ ਪਾਣੀ

02/18/2019 2:00:58 PM

ਜਲੰਧਰ— ਵੱਧਦਾ ਭਾਰ ਖੂਬਸੂਰਤੀ ਦੇ ਨਾਲ-ਨਾਲ ਸਿਹਤ 'ਤੇ ਵੀ ਅਸਰ ਪਾਉਂਦਾ ਹੈ। ਉਂਝ ਤਾਂ ਲੋਕ ਭਾਰ ਘੱਟ ਕਰਨ ਲਈ ਕਸਰਤ, ਜਿਮ ਤੋਂ ਲੈ ਕੇ ਡਾਈਟ 'ਤੇ ਕੰਟਰੋਲ ਤੱਕ ਕਰਦੇ ਹਨ ਪਰ ਬਾਵਜੂਦ ਇਸ ਦੇ ਕੁਝ ਲੋਕ ਭਾਰ ਨਹੀਂ ਘਟਾ ਸਕਦੇ। ਅਜਿਹੇ 'ਚ ਤਸੀਂ ਪਾਣੀ ਪੀ ਕੇ ਵੀ ਭਾਰ ਘਟਾ ਸਕਦੇ ਹੋ। ਐਕਸਪਰਟ ਦੇ ਮੁਤਾਬਕ ਜੇਕਰ ਸਹੀ ਤਰੀਕੇ ਅਤੇ ਮਾਤਰਾ 'ਚ ਪਾਣੀ ਪੀਤਾ ਜਾਵੇ ਤਾਂ ਆਸਾਨੀ ਨਾਲ ਭਾਰ ਨੂੰ ਘਟਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਭਾਰ ਘਟਾਉਣ ਲਈ ਕਿੰਨਾ, ਕਦੋ ਅਤੇ ਕਿਵੇਂ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਘਟੇਗਾ ਸਗੋਂ ਤੁਸੀਂ ਸਿਹਤਮੰਦ ਵੀ ਰਹੋਗੇ। 
ਭਾਰ ਘਟਾਉਣ ਲਈ ਜ਼ਰੂਰੀ ਹੈ ਪਾਣੀ? 
ਸਿਹਤਮੰਦ ਰਹਿਣ ਲਈ ਪੂਰੇ ਦਿਨ 'ਚ 12 ਗਿਲਾਸ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ਪਰ ਭਾਰ ਘਟਾਉਣ ਲਈ ਵੀ ਪਾਣੀ ਪੀਣਾ ਉਨਾ ਹੀ ਜ਼ਰੂਰੀ ਹੁੰਦਾ ਹੈ। ਪਾਣੀ 'ਚ ਕੈਲੋਰੀ ਦੀ ਮਾਤਰਾ ਬਿਲਕੁਲ ਵੀ ਨਹੀਂ ਹੁੰਦੀ ਹੈ, ਜਿਸ ਨਾਲ ਤੁਸੀਂ ਵੱਧ ਕੈਲੋਰੀ ਲੈਣ ਤੋਂ ਬਚ ਜਾਂਦੇ ਹੋ। ਇਸ ਦੇ ਨਾਲ ਹੀ ਜ਼ਿਆਦਾ ਮਾਤਰਾ 'ਚ ਪਾਣੀ ਪੀਣ ਨਾਲ ਕੈਲੋਰੀ ਬਰਨ ਹੁੰਦੀ ਹੈ। ਇਸ ਦੇ ਇਲਾਵਾ ਇਸ ਨਾਲ ਭੁੱਖ ਕੰਟਰੋਲ 'ਚ ਰਹਿੰਦੀ ਹੈ, ਜਿਸ ਨਾਲ ਤੁਸੀਂ ਓਵਰਇਟਿੰਗ ਤੋਂ ਬਚ ਜਾਂਦੇ ਹੋ। 
ਖੁਦ ਨੂੰ ਰੱਖੋ ਹਾਈਡ੍ਰੇਟੇਡ 
ਪਾਣੀ ਕੈਲੋਰੀ ਬਰਨ ਕਰਨ ਦੇ ਨਾਲ-ਨਾਲ ਬਾਡੀ ਨੂੰ ਡਿਟਾਕਸ ਵੀ ਕਰਦਾ ਹੈ। ਰੋਜ਼ਾਨਾ 12 ਗਿਲਾਸ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਯੂਰਿਨ ਦੇ ਜ਼ਰੀਏ ਬਾਹਰ ਨਿਕਲ ਜਾਂਦੇ ਹਨ ਅਤੇ ਪਾਚਣ ਕਿਰਿਆ ਅਤੇ ਮਾਸਪੇਸ਼ੀਆਂ ਵੀ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਘੱਟ ਤੋਂ ਘੱਟ 9 ਗਿਲਾਸ ਪਾਣੀ ਜ਼ਰੂਰ ਪੀਓ। ਭਾਵੇਂ ਕੁਝ ਹੀ ਲੋਕਾਂ ਲਈ ਸ਼ੁਰੂ 'ਚ ਇਹ ਥੋੜ੍ਹਾ ਮੁਸ਼ਕਿਲ ਹੋਵੇਗਾ ਪਰ ਇਹ ਇਕ ਵਧੀਆ ਆਦਤ ਹੈ, ਜੋ ਤੁਹਾਨੂੰ ਸਿਹਤਮੰਦ ਰੱਖਦੀ ਹੈ। 
ਚੁਣੋ ਪਾਣੀ ਦਾ ਸਹੀ ਬਦਲ
ਜ਼ਿਆਦਾ ਕੈਲੋਰੀ ਵਾਲੀ ਸਾਫਟ ਜਾਂ ਕੋਲਡ ਡ੍ਰਿੰਕਸ ਦੀ ਬਜਾਏ ਪਾਣੀ ਪੀਓ ਕਿਉਂਕਿ ਇਸ ਨਾਲ ਤੁਹਾਡਾ ਭਾਰ ਨਹੀਂ ਵਧੇਗਾ। ਕੋਲਡ ਡ੍ਰਿੰਕਸ 'ਚ ਸ਼ੂਗਰ ਅਤੇ ਹੋਰ ਨੁਕਸਾਨਦੇਹ ਪਦਾਰਥ ਹੁੰਦੇ ਹਨ ਜੋ ਭਾਰ ਵਧਾ ਦਿੰਦੇ ਹਨ। ਜੇਕਰ ਤੁਹਾਨੂੰ ਸਾਦਾ ਪਾਣੀ ਪੀਣਾ ਨਹੀਂ ਪਸੰਦ ਤਾਂ ਇਸ ਦੀ ਬਜਾਏ ਤੁਸੀਂ ਕੈਲੋਰੀ ਦੀ ਫ੍ਰੀ ਫਲੇਵਰਡ ਪਾਣੀ ਟ੍ਰਾਈ ਕਰ ਸਕਦੇ ਹੋ। ਤੁਸੀਂ ਪਾਣੀ 'ਚ ਨਿੰਬੂ, ਖੱਟੇ ਫਲ ਅਤੇ ਪੁਦੀਨਾ ਵੀ ਮਿਲਾਕੇ ਪੀ ਸਕਦੇ ਹੋ। ਇਸ ਦੇ ਇਲਾਵਾ ਨਾਰੀਅਲ ਪਾਣੀ, ਵੈਜੀਟੇਬਲ ਜੂਸ ਨੂੰ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। 


ਡਾਈਟ ਨਾਲ ਪੂਰੀ ਕਰੋ ਪਾਣੀ ਦੀ ਕਮੀ 
ਡਾਈਟ ਦੇ ਜ਼ਰੀਏ ਪਾਣੀ ਦੀ ਕਮੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਆਪਣੀ ਡਾਈਟ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਜਿਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਸਲਾਦ 'ਚ 95 ਫੀਸਦੀ, ਬ੍ਰੋਕਲੀ 89 ਫੀਸਦੀ, ਸੇਬ 89 ਫੀਸਦੀ, ਦਹੀ 85 ਫੀਸਦੀ, ਖੀਰੇ 96.7 ਫੀਸਦੀ ਅਤੇ ਪਕੇ ਹੋਏ ਚੌਲਾਂ 'ਚ 70 ਫੀਸਦੀ ਪਾਣੀ ਹੁੰਦਾ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਲਕ, ਨਿੰਬੂ, ਤਾਹ, ਕੌਫੀ, ਟਮਾਟਰ, ਸਟ੍ਰਾਬਰੀ ਅਤੇ ਅੰਗੂਰ 'ਚ ਵੀ ਭਰਪੂਰ ਪਾਣੀ ਹੁੰਦਾ ਹੈ। 
ਰੋਜ਼ਾਨਾ ਕਿੰਨਾ ਪੀਏ ਪਾਣੀ 
ਆਮਤੌਰ 'ਤੇ ਰੋਜ਼ਾਨਾ 2 ਲੀਟਰ ਪਾਣੀ ਪੀਣਾ ਚਾਹੀਦਾ ਹੈ ਪਰ ਰਿਸਰਚ ਮੁਤਾਬਕ ਭਾਰ ਘਟਾਉਣ ਲਈ ਤੁਸੀਂ 4 ਦੇ ਕਰੀਬ ਲੀਟਰ ਪਾਣੀ ਪੀ ਸਕਦੋ ਹੋ। ਇਹ ਤੁਹਾਡੀ ਫਿਟਨੈੱਸ ਦੇ ਪੱਧਰ, ਸਰੀਰ ਦੇ ਆਕਾਰ, ਡਾਈਟ ਅਤੇ ਨੀਂਦ 'ਤੇ ਨਿਰਭਰ ਕਰਦਾ ਹੈ। ਇਸ ਦੇ ਇਲਾਵਾ ਜਿੰਨਾ ਤੁਹਾਡਾ ਭਾਰ ਹੋਵੇ, ਉਸ ਦੇ ਮੁਤਾਬਕ ਹੀ ਪਾਣੀ ਪੀਓ। ਇਸ ਦੇ ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਜੂਸ, ਕੌਫੀ, ਚਾਹ ਅਤੇ ਫਲ ਖਾਣ ਨਾਲ ਸਰੀਰ 'ਚ ਪਾਣੀ ਦਾ ਵਾਧਾ ਹੁੰਦਾ ਹੈ, ਜਿਸ ਕਰਕੇ ਧਿਆਨ ਨਾਲ ਹੀ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਐਕਸਪਰਟ ਦੀ ਰਾਏ ਵੀ ਸਕਦੇ ਹੋ। 
ਖਾਣ ਤੋਂ ਪਹਿਲਾਂ ਪੀਓ ਪਾਣੀ 
ਸੋਧ ਅਨੁਸਾਰ ਹਰ ਇਕ ਵਿਅਕਤੀ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ 2 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਤਕਰੀਬਨ 3 ਮਹੀਨੇ ਤੱਕ ਅਜਿਹਾ ਕਰਨ ਨਾਲ 2 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ। ਉਥੇ ਹੀ ਭੋਜਨ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣ ਨਾਲ ਖਾਣਾ ਪਚਾਉਣ 'ਚ ਮਦਦ ਮਿਲਦੀ ਹੈ ਅਤੇ ਪਾਚਣਤੰਤਰ ਵੀ ਸਹੀ ਰਹਿੰਦਾ ਹੈ। 
ਭੁੱਖ ਘੱਟ ਕਰਨ ਲਈ ਪੀਓ ਪਾਣੀ
ਭੁੱਖ ਅਤੇ ਪਿਆਸ ਲੱਗਣ ਦੀ ਸਥਿਤੀ ਵੱਖ-ਵੱਖ ਹੁੰਦੀ ਹੈ। ਜੇਕਰ ਤੁਸੀਂ ਭੁੱਖ ਲੱਗਣ 'ਤੇ ਪਾਣੀ ਪੀਂਦੇ ਹੋ ਤਾਂ ਭੁੱਖ ਕੁਦਰਤੀ ਤੌਰ 'ਤੇ ਸ਼ਾਂਤ ਹੋ ਜਾਂਦੀ ਹੈ ਕਿਉਂਕਿ ਪਾਣੀ ਪੀਣ ਨਾਲ ਤੁਹਾਡਾ ਮਨ ਭਰ ਜਾਂਦਾ ਹੈ ਅਤੇ ਭੁੱਖ ਨਹੀਂ ਲੱਗਦੀ। ਇਸ ਦਾ ਅਸਰ ਭਾਰ 'ਤੇ ਪੈਂਦਾ ਹੈ। 
ਸਵੇਰੇ ਖਾਲੀ ਪੇਟ ਗੁਣਗੁਣਾ ਪਾਣੀ ਪੀਓ
ਸੋਧ ਮੁਤਾਬਕ ਸਵੇਰੇ 1 ਗਿਲਾਸ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ, ਜੋ ਕਿ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਅਤੇ ਭਾਰ ਘਟਾਉਣ 'ਚ ਸਹਾਇਕ ਹੁੰਦਾ ਹੈ। 
ਕਸਰਤ ਦੇ ਨਾਲ ਪਾਣੀ ਜ਼ਰੂਰੀ 
ਕਈ ਲੋਕ ਜ਼ਿਆਦਾ ਕਸਤ ਕਰਦੇ ਹਨ ਪਰ ਜ਼ਿਆਦਾ ਪਾਣੀ ਨਹੀਂ ਪੀਂਦੇ ਜਦਕਿ ਉਨ੍ਹਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕਸਰਤ ਦੌਰਾਨ ਸਰੀਰ ਨਾਲ ਪਸੀਨੇ ਦੁਆਰਾ ਕਾਫੀ ਪਾਣੀ ਨਿਕਲ ਜਾਂਦਾ ਹੈ। ਅਜਿਹੇ 'ਚ  ਸਰੀਰ 'ਚ ਪਾਣੀ ਦੀ ਕਮੀ ਨਾ ਹੋਣੇ ਦਿਓ।

shivani attri

This news is Content Editor shivani attri