ਸਰਦੀਆਂ ''ਚ ਕੇਸਰ ਦੀ ਵਰਤੋਂ ਹੈ ਸਰੀਰ ਲਈ ਵੱਡਾ ਵਰਦਾਨ

12/06/2018 10:18:31 AM

ਨਵੀਂ ਦਿੱਲੀ— ਕੇਸਰ ਦਾ ਇਸਤੇਮਾਲ ਪਕਵਾਨਾਂ 'ਚ ਖੁਸ਼ਬੂ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਔਸ਼ਧੀ ਗੁਣਾਂ ਨਾਲ ਭਰਪੂਰ ਕੇਸਰ ਦਾ ਸੇਵਨ ਕਈ ਹੈਲਥ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਵਿਟਾਮਿਨ ਏ, ਫੋਲਿਕ ਐਸਿਡ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਜ਼, ਸੇਲੇਨਿਯਮ, ਜ਼ਿੰਕ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਕੇਸਰ ਡਿਪ੍ਰੈਸ਼ਨ ਨੂੰ ਤਾਂ ਦੂਰ ਕਰਦੀ ਹੀ ਹੈ ਨਾਲ ਹੀ ਇਹ ਕੈਂਸਰ ਅਤੇ ਹਾਰਟ ਡਿਸੀਜ਼ ਵਰਗੀਆਂ ਬੀਮਾਰੀਆਂ ਨੂੰ ਵੀ ਆਲੇ-ਦੁਆਲੇ ਫਟਕਣ ਨਹੀਂ ਦਿੰਦਾ। ਚਲੋ ਜਾਣਦੇ ਹਾਂ ਕੇਸਰ ਨਾਲ ਹੋਣ ਵਾਲੇ ਸਿਹਤ ਸਬੰਧੀ ਫਾਇਦਿਆਂ ਬਾਰੇ...
 

1. ਕੈਂਸਰ ਤੋਂ ਬਚਾਅ 
ਕੇਸਰ 'ਚ ਮੌਜੂਦ ਕ੍ਰੋਕਿਨ ਨਾਂ ਦਾ ਵਾਟਰ ਸਾਲਿਊਬਲ ਕੈਰੋਟੀਨ ਹੁੰਦਾ ਹੈ, ਜੋ ਕਿ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਇਕ ਸ਼ੋਧ ਮੁਤਾਬਕ ਵੀ ਕੇਸਰ ਦਾ ਸੇਵਨ ਕੈਂਸਰ ਤੋਂ ਬਚਾਉਣ 'ਚ ਮਦਦਗਾਰ ਹੈ।
 

2. ਜ਼ੁਕਾਮ ਤੋਂ ਰੋਕਥਾਮ 
ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਸਰ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਇਸ ਲਈ ਦੁੱਧ 'ਚ ਕੇਸਰ ਮਿਲਾ ਕੇ ਪੀਓ ਜਾਂ ਮੱਥੇ 'ਤੇ ਕੇਸਰ ਦਾ ਪੇਸਟ ਲਗਾਓ। 
 

3. ਬਿਹਤਰ ਪਾਚਨ ਕਿਰਿਆ
ਕੇਸਰ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੀਮੇਟਰੀ ਗੁਣ ਹੁੰਦੇ ਹਨ ਜੋ ਪਾਚਨ ਦੀ ਸਮੱਸਿਆ ਨੂੰ ਦੂਰ ਕਰਕੇ ਬਿਹਤਰ ਬਣਾਉਣ 'ਚ ਮਦਦ ਕਰਦੀ ਹੈ। 
 

4. ਦਿਲ ਲਈ ਫਾਇਦੇਮੰਦ 
ਇਸ ਦੀਆਂ ਧਮਨੀਆਂ ਅਤੇ ਖੂਨ ਸਬੰਧੀ ਕੋਸ਼ੀਕਾਵਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ, ਜੋ ਕਿ ਦਿਲ ਨੂੰ ਸਿਹਤਮੰਦ ਰੱਖਦਾ ਹੈ।
 

5. ਅਸਥਮਾ ਤੋਂ ਬਚਾਅ
ਬਦਲਦੇ ਮੌਸਮ 'ਚ ਅਸਥਮਾ ਦੀ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਰੋਜ਼ਾਨਾ ਕੇਸਰ ਵਾਲਾ ਦੁੱਧ ਪੀਓ ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ। 
 

6. ਡਿਪ੍ਰੈਸ਼ਨ 
ਇਸ 'ਚ ਮੌਜੂਦ ਡੋਪਾਮਾਈਨ, ਸੈਰੋਟੋਨਿਨ ਅਤੇ ਨਾਰਪੇਨੇਫ੍ਰਿਨ ਦਿਮਾਗ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਤੁਹਾਡਾ ਮੂਡ ਫ੍ਰੈੱਸ਼ ਰਹਿੰਦਾ ਹੈ ਅਤੇ ਡਿਪ੍ਰੈਸ਼ਨ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।
 

7. ਅੱਖਾਂ ਦੀ ਰੌਸ਼ਨੀ ਤੇਜ਼ ਕਰੇ 
ਬੱਚਿਆਂ ਤੋਂ ਲੈ ਕੇ ਵੱਡਿਆ ਤਕ ਅੱਜਕਲ ਹਰ ਕੋਈ ਵੀਕ ਆਈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦਾ ਹੈ। ਅਜਿਹੇ 'ਚ ਰੋਜ਼ਾਨਾ ਕੇਸਰ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਨ 'ਚ ਮਦਦ ਕਰੇਗਾ। 
 

8. ਵਾਇਰਲ ਬੁਖਾਰ 
ਇਕ ਗਲਾਸ ਗਰਮ ਦੁੱਧ 'ਚ ਚੁਟਕੀ ਇਕ ਕੇਸਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵਾਇਰਲ ਬੁਖਾਰ, ਸਰਦੀ-ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਪੇਸਟ ਨੂੰ ਗਰਦਨ ਅਤੇ ਛਾਤੀ 'ਤੇ ਲਗਾਉਣ ਨਾਲ ਸਰਦੀਆਂ 'ਚ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

Neha Meniya

This news is Content Editor Neha Meniya