ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਬਾਦਾਮ ਦੀ ਵਰਤੋ
Wednesday, Oct 25, 2017 - 12:32 PM (IST)
ਨਵੀਂ ਦਿੱਲੀ— ਗਰਭ ਅਵਸਥਾ ਵਿਚ ਔਰਤਾਂ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਦੀਆਂ ਹਨ ਤਾਂ ਕਿ ਹੋਣ ਵਾਲੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਡਾਕਟਰ ਵੀ ਗਰਭ ਅਵਸਥਾ ਵਿਚ ਹੈਲਦੀ ਡਾਈਟ ਲੈਣ ਦੀ ਸਲਾਹ ਦਿੰਦੇ ਹਨ। ਗਰਭਵਤੀ ਔਰਤਾਂ ਨੂੰ ਬਾਦਾਮ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਬਾਦਾਮ ਵਿਚ ਮੌਜੂਦ ਐਂਟੀਆਕਸੀਡੈਂਟ ਪ੍ਰੈਗਨੇਂਸੀ ਪੀਰੀਅਡ ਅਤੇ ਡਿਲਵਰੀ ਤੋਂ ਬਾਅਦ ਵੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।
ਗਰਭ ਅਵਸਥਾ ਵਿਚ ਬਾਦਾਮ ਖਾਣ ਦੇ ਫਾਇਦੇ
1. ਬਾਦਾਮ ਵਿਚ ਫੋਲੇਟ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕਿ ਬੱਚੇ ਦੇ ਦਿਮਾਗ ਨੂੰ ਵਿਕਸਿਤ ਹੋਣ ਵਿਚ ਮਦਦ ਕਰਦਾ ਹੈ।
2. ਗਰਭ ਅਵਸਥਾ ਵਿਚ ਬਾਦਾਮ ਖਾਣ ਨਾਲ ਅਬੋਸ਼ਨ ਦੇ ਚਾਂਸ ਘੱਟ ਹੋ ਜਾਂਦੇ ਹਨ।
3. ਰੋਜ਼ਾਨਾ ਪ੍ਰੈਗਨੇਂਸੀ ਵਿਚ ਬਾਦਾਮ ਖਾਣ ਨਾਲ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤਣਾਅ ਤੋਂ ਵੀ ਬਚਾਅ ਰਹਿੰਦਾ ਹੈ।
4. ਕਈ ਔਰਤਾਂ ਨੂੰ ਗਰਭ ਅਵਸਥਾ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ। ਬਾਦਾਮ ਵਿਚ ਆਇਰਨ ਮੌਜੂਦ ਹੁੰਦਾ ਹੈ, ਜੋ ਔਰਤਾਂ ਨੂੰ ਅਨੀਮੀਆ ਤੋਂ ਬਚਾਉਂਦਾ ਹੈ।
5. ਗਰਭਵਤੀ ਔਰਤਾਂ ਨੂੰ ਪ੍ਰੋਟੀਨ ਵਾਲਾ ਆਹਾਰ ਲੈਣਾ ਬਹੁਤ ਜ਼ਰੂਰੀ ਹੈ। ਬਾਦਾਮ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਜਿਸ ਨਾਲ ਬੱਚੇ ਦੇ ਸਰੀਰ ਵਿਚ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਇਸ ਤੋਂ ਇਲਾਵਾ ਦਰਦ ਵੀ ਘੱਟ ਹੁੰਦੀ ਹੈ।
