ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ

Wednesday, Aug 21, 2024 - 12:30 PM (IST)

ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ

ਜਲੰਧਰ : ਕਿਹਾ ਜਾਂਦਾ ਹੈ ਕਿ ਸਵੇਰ ਦੀ ਤਾਜ਼ੀ ਹਵਾ ਸਰੀਰ ਨੂੰ ਦਿਨ ਭਰ ਤਰੋ-ਤਾਜ਼ਾ ਰੱਖਦੀ ਹੈ। ਇਸ ਲਈ ਸਵੇਰ ਦਾ ਸਮਾਂ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਤਾਜ਼ੀ ਹਵਾ ਲੈਣ ਲਈ ਵਧੀਆਂ ਮੰਨਿਆਂ ਜਾਂਦਾ ਹੈ ਪਰ ਸਵਾਲ ਇਹ ਹੈ ਕਿ ਕੀ ਸਵੇਰ ਦੀ ਹਵਾ ਸਾਫ਼ ਹੁੰਦੀ ਹੈ? ਜਾਂ ਇਹ ਸਿਰਫ਼ ਇੱਕ ਵਿਚਾਰ ਹੈ। ਇਸ ਬਾਰੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਖੜਗਪੁਰ ਤੋਂ ਪੀ. ਐੱਚ. ਡੀ, ਵਰਤਮਾਨ 'ਚ ਨਵੀਂ ਦਿੱਲੀ ਸਥਿਤ ਸਸਟੇਨੇਬਲ ਫਿਊਚਰਜ਼ 'ਚ ਇੱਕ ਸੀਨੀਅਰ ਖੋਜ ਸਹਿਯੋਗੀ ਵਜੋਂ ਕੰਮ ਕਰ ਰਹੇ ਨਾਜ਼ਨੀਨ ਐਨ ਨੇ ਰਿਸਰਚ ਕੀਤੀ ਹੈ। ਇਸ ਰਿਪੋਰਟ 'ਚ ਡਾਟਾ ਸਾਹਮਣੇ ਆਇਆ ਹੈ, ਜੋ ਹੈਰਾਨ ਕਰ ਦੇਣ ਵਾਲਾ ਹੈ।

ਅਧਿਐਨ ਅਨੁਸਾਰ, ਲੋਕ ਜਿੰਨਾ ਜ਼ਿਆਦਾ ਮਸ਼ੀਨਾਂ 'ਤੇ ਨਿਰਭਰ ਹੁੰਦੇ ਹਨ, ਓਨਾ ਹੀ ਵਾਤਾਵਰਣ ਪ੍ਰਦੂਸ਼ਣ ਵਧਦਾ ਜਾਂਦਾ ਹੈ। ਇਸ ਪ੍ਰਦੂਸ਼ਣ ਕਾਰਨ ਹਵਾ 'ਚ ਵੱਖ-ਵੱਖ ਤਰ੍ਹਾਂ ਦੇ ਕਣ ਮਿਲ ਜਾਂਦੇ ਹਨ, ਜਿਨ੍ਹਾਂ 'ਚੋਂ ਇੱਕ ਕਣ ਦਾ ਆਕਾਰ 2.5 ਮਾਈਕ੍ਰੋਮੀਟਰ ਤੋਂ ਘੱਟ ਹੈ। ਉਦਾਹਰਨ ਲਈ, ਮਨੁੱਖੀ ਵਾਲਾਂ ਦਾ ਇੱਕ ਕਣ 70 ਮਾਈਕ੍ਰੋਮੀਟਰ ਹੈ। ਇਹ ਹਵਾ ਵਾਲੇ ਕਣ ਵਾਲਾਂ ਦੇ ਕਣਾਂ ਨਾਲੋਂ 28 ਗੁਣਾ ਛੋਟੇ ਹੁੰਦੇ ਹਨ, ਜੋ ਸਾਹ ਰਾਹੀਂ ਸਰੀਰ 'ਚ ਦਾਖ਼ਲ ਹੁੰਦੇ ਹਨ ਅਤੇ ਫੇਫੜਿਆਂ, ਖੂਨ 'ਚ ਮਿਲ ਕੇ ਮੌਤ ਦੇ ਖ਼ਤਰੇ ਨੂੰ ਵਧਾਉਦੇ ਹਨ।

ਇਹ ਕਣ ਹਵਾ 'ਚ ਕਿਵੇਂ ਮਿਲਦੇ ਹਨ?
ਅਧਿਐਨ ਅਨੁਸਾਰ, ਹਵਾ 'ਚ ਬਰੀਕ ਕਣ ਕਿਸੇ ਵੀ ਤਰ੍ਹਾਂ ਦੇ ਮਕੈਨੀਕਲ ਨਿਕਾਸ, ਉਦਯੋਗਿਕ ਪ੍ਰਦੂਸ਼ਣ ਅਤੇ ਕੁਝ ਮਾਮਲਿਆਂ 'ਚ ਕੁਦਰਤ ਤੋਂ ਆਉਂਦੇ ਹਨ। ਕਣਾਂ ਦਾ ਆਕਾਰ ਬਹੁਤ ਛੋਟਾ ਹੋਣ ਕਾਰਨ ਇਹ ਮਨੁੱਖੀ ਸਰੀਰ 'ਚ ਦਾਖ਼ਲ ਹੋਣ ਤੋਂ ਬਾਅਦ ਆਸਾਨੀ ਨਾਲ ਫੇਫੜਿਆਂ ਅਤੇ ਖੂਨ 'ਚ ਚਲੇ ਜਾਂਦੇ ਹਨ। ਇਸ ਕਾਰਨ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਬਿਮਾਰੀਆਂ ਦਾ ਖ਼ਤਰਾ:-

ਸਾਹ ਦੀਆਂ ਸਮੱਸਿਆਵਾਂ
2.5 ਆਕਾਰ ਦੇ ਕਣ ਸਰੀਰ 'ਚ ਦਾਖ਼ਲ ਹੁੰਦੇ ਹਨ ਅਤੇ ਬ੍ਰੌਨਕਾਈਟਿਸ, ਦਮਾ, ਸੀਓਪੀਡੀ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ।

ਦਿਲ ਦੀਆਂ ਸਮੱਸਿਆਵਾਂ
ਹਵਾ 'ਚ ਮੌਜੂਦ ਕਣ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਦੀਆਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।

ਅਚਨਚੇਤੀ ਮੌਤ
2.5 ਆਕਾਰ ਦੇ ਕਣ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ। ਹਵਾ ਦੇ ਕਣਾਂ 'ਚ ਥੋੜ੍ਹੇ ਸਮੇਂ ਜਾਂ ਲੰਬੇ ਸਮੇਂ ਤੱਕ ਰਹਿਣ ਨਾਲ ਮੌਤ ਦਾ ਖ਼ਤਰਾ ਵੱਧ ਸਕਦਾ ਹੈ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਜੋ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਤੋਂ ਪੀੜਤ ਹਨ।

ਗਰਭਵਤੀ ਔਰਤਾਂ ਲਈ ਨੁਕਸਾਨਦੇਹ
ਇਹ ਕਣ ਅੱਖਾਂ, ਕੰਨ, ਗਲੇ ਅਤੇ ਨਸਾਂ ਦੇ ਰੋਗਾਂ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਜੇਕਰ ਇਹ ਕਣ ਗਰਭਵਤੀ ਔਰਤਾਂ ਦੇ ਸਰੀਰ 'ਚ ਦਾਖ਼ਲ ਹੋ ਜਾਣ ਤਾਂ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ। ਇਹ ਕਣ ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦਾ ਇੱਕ ਕਾਰਨ ਵੀ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਵਾਤਾਵਰਣ 'ਚ ਇਹ ਕਣ ਕਿਵੇਂ ਬਣਦੇ ਹਨ?
ਇਹ ਕਣ ਵਾਹਨ ਪ੍ਰਦੂਸ਼ਣ ਤੋਂ ਹਵਾ 'ਚ ਦਾਖ਼ਲ ਹੁੰਦੇ ਹਨ। ਕਾਰ ਇੰਜਣ ਦੇ ਨਿਕਾਸ 'ਚ ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ ਗੈਸ ਅਤੇ ਪਾਰਟੀਕੁਲੇਟ ਮੈਟਰ (PM) ਜਾਂ ਛੋਟੇ ਕਣ ਹੁੰਦੇ ਹਨ। ਇਹ ਪ੍ਰਦੂਸ਼ਿਤ ਗੈਸਾਂ ਅਤੇ ਕਣ ਹਵਾ 'ਚ ਰਲ ਜਾਂਦੇ ਹਨ ਅਤੇ ਰਸਾਇਣਕ ਕਿਰਿਆਵਾਂ ਦੁਆਰਾ ਛੋਟੇ ਕਣਾਂ 'ਚ ਟੁੱਟ ਜਾਂਦੇ ਹਨ| ਨਵੇਂ ਬਣੇ ਕਣਾਂ ਦਾ ਆਕਾਰ 2.5 ਮਾਈਕ੍ਰੋਮੀਟਰ ਤੋਂ ਘੱਟ ਹੈ। ਇਹ ਆਸਾਨੀ ਨਾਲ ਮਨੁੱਖੀ ਸਰੀਰ 'ਚ ਦਾਖ਼ਲ ਹੋ ਸਕਦੇ ਹਨ। ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਇੱਕ ਜਾਂਚ 'ਚ ਪਾਇਆ ਗਿਆ ਕਿ ਡੀਜ਼ਲ 'ਤੇ ਚੱਲਣ ਵਾਲੀਆਂ ਸਾਰੀਆਂ ਕਾਰਾਂ ਆਪਣੇ ਨਿਕਾਸ 'ਚ ਜ਼ਿਆਦਾ ਕਣ ਜਾਂ 2.5 ਮਾਈਕ੍ਰੋਮੀਟਰ ਦੇ ਕਣ ਪੈਦਾ ਕਰਦੀਆਂ ਹਨ। ਗੈਸੋਲੀਨ ਨਾਲ ਚੱਲਣ ਵਾਲੇ ਵਾਹਨ ਦੇ ਧੂੰਏਂ ਦੇ ਮਾਮਲੇ 'ਚ ਇਹ ਸੰਭਾਵਨਾ ਬਹੁਤ ਘੱਟ ਹੈ ਜਿਵੇਂ ਕਿ ਪੈਟਰੋਲ ਇੰਜਣ ਨਾਲ ਚੱਲਣ ਵਾਲੀਆਂ ਕਾਰਾਂ ਦਾ ਇੰਜਣ ਆਧੁਨਿਕ ਤਕਨੀਕ ਨਾਲ ਲੈਸ ਹੁੰਦਾ ਹੈ ਅਤੇ ਘੱਟ ਨੁਕਸਾਨਦੇਹ ਕਣ ਪਦਾਰਥ ਪੈਦਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਇਨ੍ਹਾਂ ਕਣਾਂ ਨੂੰ ਕਾਰ ਦੇ ਧੂੰਏਂ ਤੋਂ ਇਲਾਵਾ ਹੋਰ ਕਿਵੇਂ ਬਣਾਇਆ ਜਾ ਸਕਦਾ ਹੈ?
ਇਹ ਨਿੱਕੇ-ਨਿੱਕੇ ਕਣ ਕਾਰਖਾਨੇ ਦੇ ਧੂੰਏਂ, ਖੇਤੀਬਾੜੀ ਦੇ ਕੰਮ, ਉਸਾਰੀ ਦੌਰਾਨ ਧੂੜ ਅਤੇ ਘਰਾਂ ਨੂੰ ਢਾਹੁਣ, ਖਾਣਾ ਬਣਾਉਣ ਦੇ ਧੂੰਏਂ ਤੋਂ ਵੀ ਪੈਦਾ ਹੁੰਦੇ ਹਨ।

ਕੰਟਰੋਲ ਕਿਵੇਂ ਕਰੀਏ?
ਸਭ ਤੋਂ ਪਹਿਲਾਂ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਪ੍ਰਾਈਵੇਟ ਕਾਰਾਂ ਦੀ ਵਰਤੋਂ ਘਟਾਈ ਜਾਵੇ। ਬੱਸਾਂ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ। ਹਵਾ ਵਿਚਲੇ ਕਣਾਂ ਦੀ ਵੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸੰਭਵ ਹੋ ਸਕੇ ਤਾਂ ਘੱਟ ਦੂਰੀ ਵਾਲੀਆਂ ਜਗ੍ਹਾਂ 'ਤੇ ਪੈਦਲ ਯਾਤਰਾ ਕਰੋ। ਇਸ ਦੇ ਨਾਲ ਹੀ ਵਾਤਾਵਰਣ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ।

 


author

sunita

Content Editor

Related News