ਡਿਪਰੈਸ਼ਨ ਹੋਣ ’ਤੇ ਪੁਰਸ਼ਾਂ ’ਚ ਦਿਖਾਈ ਦਿੰਦੇ ਨੇ ਇਹ 5 ਲੱਛਣ, ਜਾਣੋ ਬਚਾਅ ਦੇ ਉਪਾਅ

Friday, Sep 27, 2024 - 11:18 AM (IST)

ਡਿਪਰੈਸ਼ਨ ਹੋਣ ’ਤੇ ਪੁਰਸ਼ਾਂ ’ਚ ਦਿਖਾਈ ਦਿੰਦੇ ਨੇ ਇਹ 5 ਲੱਛਣ, ਜਾਣੋ ਬਚਾਅ ਦੇ ਉਪਾਅ

ਜਲੰਧਰ– ਸਮੇਂ ਦੇ ਨਾਲ ਲੋਕਾਂ ’ਚ ਕੰਮ ਦਾ ਦਬਾਅ ਬਹੁਤ ਵੱਧ ਗਿਆ ਹੈ। ਇਸ ਦੇ ਨਾਲ ਹੀ ਕੁਝ ਲੋਕ ਆਪਣੇ ਕਰੀਅਰ ਨੂੰ ਲੈ ਕੇ ਇੰਨੇ ਗੰਭੀਰ ਹੁੰਦੇ ਹਨ ਕਿ ਉਹ ਹਰ ਚੀਜ਼ ’ਚ ਜਲਦੀ ਕਾਮਯਾਬ ਹੋਣਾ ਚਾਹੁੰਦੇ ਹਨ। ਅਜਿਹੇ ’ਚ ਉਹ ਕਈ ਘੰਟੇ ਲਗਾਤਾਰ ਕੰਮ ਕਰਦੇ ਹਨ ਪਰ ਸਰੀਰ ਤੇ ਦਿਮਾਗ ਨੂੰ ਆਰਾਮ ਨਾ ਮਿਲਣ ਕਾਰਨ ਉਹ ਥੱਕ ਜਾਂਦੇ ਹਨ, ਜਿਸ ਕਾਰਨ ਲੋਕ ਪਹਿਲਾਂ ਤਣਾਅ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਉਨ੍ਹਾਂ ਦੀ ਇੱਛਾ ਅਨੁਸਾਰ ਨਤੀਜੇ ਨਾ ਮਿਲਣ ’ਤੇ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਹਨ। ਇਹ ਸਮੱਸਿਆ ਪੁਰਸ਼ਾਂ ਤੇ ਔਰਤਾਂ ਦੋਵਾਂ ਨੂੰ ਹੋ ਸਕਦੀ ਹੈ। ਅੱਜ ਇਸ ਆਰਟੀਕਲ ’ਚ ਆਓ ਜਾਣਦੇ ਹਾਂ ਕਿ ਡਿਪਰੈਸ਼ਨ ਦੌਰਾਨ ਪੁਰਸ਼ਾਂ ’ਚ ਕਿਹੜੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਇਸ ’ਚ ਕੁਝ ਰੋਕਥਾਮ ਉਪਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਪੁਰਸ਼ਾਂ ’ਚ ਡਿਪਰੈਸ਼ਨ ਦੇ ਲੱਛਣ ਕੀ ਹੁੰਦੇ ਹਨ?

ਚਿੜਚਿੜਾਪਨ ਤੇ ਗੁੱਸਾ
ਡਿਪਰੈਸ਼ਨ ’ਚ ਪੁਰਸ਼ ਅਕਸਰ ਚਿੜਚਿੜੇਪਨ ਤੇ ਗੁੱਸੇ ਰਾਹੀਂ ਆਪਣੀਆਂ ਸਮੱਸਿਆਵਾਂ ਨੂੰ ਪ੍ਰਗਟ ਕਰਦੇ ਹਨ। ਉਹ ਵਾਰ-ਵਾਰ ਸਿਰਫ਼ ਇਕ ਹੀ ਗੱਲ ਸੋਚਣ ਲੱਗ ਪੈਂਦੇ ਹਨ। ਨਾਲ ਹੀ ਉਨ੍ਹਾਂ ਨੂੰ ਲੋਕਾਂ ਦਾ ਉਨ੍ਹਾਂ ਨਾਲ ਗੱਲ ਕਰਨਾ ਪਸੰਦ ਨਹੀਂ ਹੁੰਦਾ ਹੈ। ਹੌਲੀ-ਹੌਲੀ ਉਹ ਲੋਕਾਂ ’ਤੇ ਗੁੱਸੇ ਹੋਣ ਲੱਗ ਪੈਂਦੇ ਹਨ।

ਪਾਚਨ ਕਿਰਿਆ ਦਾ ਪ੍ਰਭਾਵਿਤ ਹੋਣਾ
ਡਿਪਰੈਸ਼ਨ ਕਾਰਨ ਲੋਕਾਂ ਦੇ ਦਿਮਾਗ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਦੌਰਾਨ ਢਿੱਡ ਦਰਦ ਤੇ ਹੌਲੀ-ਹੌਲੀ ਪਾਚਨ ਦੇ ਲੱਛਣ ਵੀ ਦਿਖਾਈ ਦਿੰਦੇ ਹਨ। ਇਹ ਸਰੀਰ ’ਚ ਹਾਰਮੋਨਲ ਤਬਦੀਲੀਆਂ ਦਾ ਪ੍ਰਭਾਵ ਹੈ, ਜੋ ਡਿਪਰੈਸ਼ਨ ਦਾ ਕਾਰਨ ਬਣਦਾ ਹੈ।

ਸਮਾਜ ਤੋਂ ਦੂਰੀ ਬਣਾਉਣਾ
ਡਿਪਰੈਸ਼ਨ ਹੋਣ ’ਤੇ ਪੁਰਸ਼ ਆਪਣੇ ਆਪ ਨੂੰ ਦੂਜੇ ਲੋਕਾਂ ਤੋਂ ਦੂਰ ਕਰਦੇ ਹਨ। ਨਾਲ ਹੀ ਦੂਜੇ ਲੋਕਾਂ ਨੂੰ ਮਿਲਣਾ ਪਸੰਦ ਨਹੀਂ ਕਰਦੇ। ਇੰਨਾ ਹੀ ਨਹੀਂ, ਉਹ ਰਿਸ਼ਤੇਦਾਰਾਂ ਦੀਆਂ ਪਾਰਟੀਆਂ ਜਾਂ ਸਮਾਗਮਾਂ ’ਚ ਜਾਣ ਤੋਂ ਵੀ ਗੁਰੇਜ਼ ਕਰਦੇ ਹਨ। ਜੇਕਰ ਉਹ ਆਪਣੇ ਪਰਿਵਾਰ ਦੇ ਕਹਿਣ ’ਤੇ ਕਿਸੇ ਪਾਰਟੀ ’ਚ ਜਾਂਦੇ ਹਨ ਤਾਂ ਵੀ ਲੋਕਾਂ ਨਾਲ ਮੇਲ-ਜੋਲ ਨਹੀਂ ਰੱਖਦੇ।

ਨੀਂਦ ਦੇ ਪੈਟਰਨ ’ਚ ਬਦਲਾਅ
ਡਿਪ੍ਰੈਸ਼ਨ ਦੌਰਾਨ ਪੁਰਸ਼ਾਂ ’ਚ ਨੀਂਦ ਦੇ ਪੈਟਰਨ ’ਚ ਬਦਲਾਅ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੀਂਦ ਜਾਂ ਇਨਸੋਮਨੀਆ ਦੀ ਸਮੱਸਿਆ ਹੋ ਸਕਦੀ ਹੈ। ਨੀਂਦ ’ਚ ਤਬਦੀਲੀਆਂ ਡਿਪਰੈਸ਼ਨ ਦੇ ਹੋਰ ਲੱਛਣਾਂ ਨੂੰ ਵਧਾ ਸਕਦੀਆਂ ਹਨ, ਜਿਵੇਂ ਕਿ ਥਕਾਵਟ, ਚਿੜਚਿੜਾਪਨ ਤੇ ਧਿਆਨ ਕੇਂਦਰਿਤ ਕਰਨ ’ਚ ਮੁਸ਼ਕਿਲ।

ਕੰਮ ’ਤੇ ਧਿਆਨ ਨਾ ਦੇਣਾ
ਡਿਪਰੈਸ਼ਨ ਕਾਰਨ ਪੁਰਸ਼ ਆਪਣੇ ਕੰਮ ’ਤੇ ਧਿਆਨ ਨਹੀਂ ਦੇ ਪਾਉਂਦੇ। ਨਾਲ ਹੀ ਉਨ੍ਹਾਂ ਦਾ ਕੁਝ ਵੀ ਕਰਨ ਦਾ ਮਨ ਨਹੀਂ ਕਰਦਾ। ਉਹ ਇਕ ਥਾਂ ਬੈਠੇ ਆਪਣੀਆਂ ਹੀ ਸੋਚਾਂ ’ਚ ਗੁਆਚੇ ਰਹਿੰਦੇ ਹਨ।

ਪੁਰਸ਼ਾਂ ਨੂੰ ਡਿਪਰੈਸ਼ਨ ਤੋਂ ਕਿਵੇਂ ਬਚਾਇਆ ਜਾਵੇ?

ਕੁਝ ਸਮੇਂ ਲਈ ਕੰਮ ਤੋਂ ਬ੍ਰੇਕ ਲੈਣੀ ਇਕ ਵਧੀਆ ਆਪਸ਼ਨ ਹੋ ਸਕਦਾ ਹੈ। ਅਜਿਹੇ ’ਚ ਕਿਸੇ ਸੈਰ-ਸਪਾਟੇ ਵਾਲੀ ਜਗ੍ਹਾ ’ਤੇ ਜਾਓ।
ਡਿਪਰੈਸ਼ਨ ਨੂੰ ਘੱਟ ਕਰਨ ਲਈ ਤੁਸੀਂ ਮਨੋਵਿਗਿਆਨੀ ਦੀ ਮਦਦ ਲੈ ਸਕਦੇ ਹੋ।
ਇਸ ਤੋਂ ਇਲਾਵਾ ਪੁਰਸ਼ਾਂ ਦੇ ਡਿਪਰੈਸ਼ਨ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਸਵੇਰੇ-ਸ਼ਾਮ ਸੈਰ ’ਤੇ ਲੈ ਜਾਓ।
ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਯੋਗਾ ਤੇ ਕਸਰਤ ਖ਼ੂਨ ਸੰਚਾਰ ’ਚ ਸੁਧਾਰ ਕਰਦੇ ਹਨ ਤੇ ਉਦਾਸੀ ਤੋਂ ਰਾਹਤ ਦਿੰਦੇ ਹਨ।


author

sunita

Content Editor

Related News