ਔਰਤਾਂ ''ਚ ਵੱਧ ਰਹੇ ''ਐਸਟ੍ਰੋਜਨ'' ਦੇ ਪੱਧਰ ਦੇ ਲੱਛਣ

Monday, Oct 31, 2016 - 02:56 PM (IST)

 ਔਰਤਾਂ ''ਚ ਵੱਧ ਰਹੇ ''ਐਸਟ੍ਰੋਜਨ'' ਦੇ ਪੱਧਰ ਦੇ ਲੱਛਣ

ਜਲੰਧਰ — ਔਰਤਾਂ ''ਚ ਮਹਾਂਵਾਰੀ ਅਤੇ ਵਿਕਾਸ ਲਈ ਜ਼ਿੰਮੇਦਾਰ ''ਐਸਟ੍ਰੋਜਨ'' ਇਕ ਔਰਤ ਦਾ ਸੈਕਸ ਹਾਰਮੋਨ ਹੈ। ਹਰ ਕਿਸੇ ਔਰਤ ''ਚ ਇਸ ਦਾ ਪੱਧਰ ਅਲਗ-ਅਲਗ ਹੁੰਦਾ ਹੈ। ਡਾਕਟਰ ਅਨੁਸਾਰ ਸਰੀਰ ''ਚ ''ਐਸਟ੍ਰੋਜਨ'' ਦਾ ਪੱਧਰ ਜ਼ਿਆਦਾ ਹੋਣਾ ਛਾਤੀ ਅਤੇ ਯੂਟਰਸ ਦਾ ਕੈਂਸਰ ਹੋਣ ਦਾ ਖ਼ਤਰਾ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਸਰੀਰ ''ਚ ਹੋਣ ਵਾਲੇ ਸੰਕੇਤ ਬਾਰੇ ਦੱਸਾਂਗੇ। 
''ਐਸਟ੍ਰੋਜਨ'' ਦਾ ਪੱਧਰ ਵੱਧ ਹੋਣ ਦੇ ਲੱਛਣ
- ਇਸ ਨਾਲ ''ਬਲੱਡ ਪ੍ਰੈਸ਼ਰ'' ਦਾ ਪੱਧਰ ਵੱਧ ਜਾਂਦਾ ਹੈ।
- ਔਰਤਾਂ ਦੀਆਂ ਛਾਤੀਆਂ ''ਚ ਸੋਜ ਹੋ ਸਕਦੀ ਹੈ ਜਾਂ ਨਰਮ ਅਤੇ ਢਿੱਲੀਆਂ ਹੋ ਜਾਂਦੀਆਂ ਹਨ।
- ਮਹਾਂਵਾਰੀ ਦੇ ਦੌਰਾਨ ਅਤੇ ਕੁਝ ਦਿਨ ਪਹਿਲਾਂ ਪੇਟ ਫੁੱਲਣ ਲੱਗ ਜਾਂਦਾ ਹੈ।
- ਇਸ ਦੇ ਕਾਰਨ ਮੋਟਾਪਾ ਵੀ ਹੋ ਜਾਂਦਾ ਹੈ।
- ਜਿਨ੍ਹਾਂ ਔਕਤਾਂ ''ਚ ਇਸਦਾ ਪੱਧਰ ਵੱਧਦਾ ਹੈ ਉਹ ਜ਼ਿਆਦਾ ਉਦਾਸੀ ਅਤੇ ਚਿੰਤਾ ਮਹਿਸੂਸ ਕਰਦੀਆਂ ਹਨ।
- ਵਾਲ ਝੜਣ ਲੱਗਦੇ ਹਨ।
- ਮਹਾਂਵਾਰੀ ਅਨਿਯਮਿਤ ਹੋ ਸਕਦੀ ਹੈ।
- ਇਸ ਨਾਲ ਸਿਰਦਰਦ ਜਾਂ ਮਾਈਗ੍ਰੇਨ ਦਾ ਅਹਿਸਾਸ ਹੁੰਦਾ ਹੈ।


Related News