ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ ‘ਸੂਜੀ’, ਜਾਣੋ ਹੋਰ ਵੀ ਹੈਰਾਨੀਜਨਕ ਫ਼ਾਇਦੇ
Monday, Feb 08, 2021 - 06:34 PM (IST)
ਜਲੰਧਰ (ਬਿਊਰੋ) - ਸਾਡੇ ਘਰ ਦੀ ਰਸੋਈ 'ਚ ਕਈ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜੋ ਸਿਹਤ ਦੇ ਨਾਲ-ਨਾਲ ਸੁਆਦ ਨੂੰ ਵੀ ਬਰਕਰਾਰ ਰੱਖਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਚੀਜ਼ਾਂ 'ਚੋਂ ਇਕ ਹੈ ‘ਸੂਜੀ’। ਅਕਸਰ ਲੋਕ ਇਡਲੀ, ਡੋਸਾ, ਓਪਮਾ, ਰਵਾ ਆਦਿ ਬਣਾਉਣ ਲਈ ਸੂਜੀ ਦਾ ਇਸਤੇਮਾਲ ਕਰਦੇ ਹਨ। ਸੂਜੀ ਦੀ ਵਰਤੋਂ ਲੋਕ ਹਲਵਾ ਬਣਾਉਣ ਲਈ ਵੀ ਕਰਦੇ ਹਨ, ਜਿਸ ਨੂੰ ਦੁਨੀਆਂ ਭਰ ਦੇ ਲੋਕ ਬੜੇ ਸੁਆਦ ਨਾਲ ਖਾਣਾ ਪਸੰਦ ਕਰਦੇ ਹਨ। ਇਸੇ ਲਈ ਸੂਜੀ ਦੇ ਸੁਆਦ ਨੂੰ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਪਰ ਕੀ ਤੁਸੀਂ ਇਸ 'ਚ ਮੌਜੂਦ ਵਿਟਾਮਿਨ ਅਤੇ ਮਿਨਰਲਸ ਬਾਰੇ ਜਾਣਦੇ ਹੋ, ਜੋ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹਨ। ਸੂਜੀ 'ਚ ਬਹੁਤ ਸਾਰੇ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਸੇ ਲਈ ਆਓ ਜਾਣਦੇ ਹਾਂ ਸੂਜੀ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ...
1. ਸ਼ੂਗਰ
ਸੂਜੀ ਦਾ ਗਲਾਸੇਮਿਕ ਇੰਡੇਕਸ ਬਹੁਤ ਘੱਟ ਹੁੰਦਾ ਹੈ। ਇਸ ਵਜ੍ਹਾ ਨਾਲ ਸ਼ੂਗਰ ਦੇ ਰੋਗੀਆਂ ਲਈ ਚੰਗਾ ਆਹਾਰ ਹੈ।
2. ਭਾਰ ਨੂੰ ਕਰੇ ਕਾਬੂ
ਜੇਕਰ ਤੁਸੀਂ ਵੀ ਭਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸੂਜੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ 'ਚ ਬਹੁਤ ਸਾਰੇ ਫਾਈਬਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਹੀ ਰੱਖਣ 'ਚ ਮਦਦ ਕਰਦੇ ਹਨ।
3. ਊਰਜਾ ਬਣਾਈ ਰੱਖੇ
ਸਰੀਰ 'ਚ ਊਰਜਾ ਬਣਾਈ ਰੱਖਣ ਲਈ ਵਿਟਾਮਿਨ, ਖਣਿਜ ਅਤੇ ਹੋਰ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਸਭ ਸੂਜੀ 'ਚ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਹ ਗੁਰਦੇ ਅਤੇ ਦਿਲ ਦੀ ਕਾਰਜ ਸ਼ਮਤਾ ਵਧਾਉਣ ਦਾ ਕੰਮ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
4. ਅਨੀਮਿਆ ਦਾ ਰੋਗ ਦੂਰ ਕਰੇ
ਸੂਜੀ 'ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਅਨੀਮਿਆ ਰੋਗ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਜੇਕਰ ਤੁਸੀਂ ਇਸ ਰੋਗ ਦੇ ਸ਼ਿਕਾਰ ਹੋ ਤਾਂ ਸੂਜੀ ਦੀ ਵਰਤੋਂ ਘੱਟ ਕਰ ਦਿਓ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
5. ਕੋਲੈਸਟਰੋਲ ਨੂੰ ਕਰੇ ਕਾਬੂ
ਸੂਜੀ 'ਚ ਫੈਟ ਅਤੇ ਕੋਲੈਸਟਰੋਲ ਬਿਲਕੁਲ ਵੀ ਨਹੀਂ ਹੁੰਦਾ। ਇਸ ਲਈ ਇਹ ਉਨ੍ਹਾਂ ਲੋਕਾਂ ਲਈ ਚੰਗੀ ਹੈ, ਜਿਨ੍ਹਾਂ ਦਾ ਕੋਲੈਸਟਰੋਲ ਵਧ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
6. ਖੂਨ ਦੀ ਕਮੀ ਪੂਰੀ ਹੁੰਦੀ ਹੈ
ਸੂਜੀ 'ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਨਾਲ ਏਮੀਨੀਆ ਰੋਗ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਜੇਕਰ ਤੁਸੀਂ ਇਸ ਰੋਗ ਦੇ ਸ਼ਿਕਾਰ ਹੋ ਤਾਂ ਇਸ ਨੂੰ ਖਾਣ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ
7. ਦਿਲ ਅਤੇ ਗੁਰਦੇ ਦੀ ਕਾਰਜ ਸਮੱਰਥਾ ਨੂੰ ਵਧਾਏ
ਸੂਜੀ ਦਿਲ ਅਤੇ ਗੁਰਦੇ ਦੀ ਕਾਰਜ ਸਮੱਰਥਾ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਇਹ ਮਾਸਪੇਸ਼ੀਆਂ ਨੂੰ ਸੁਚਾਰੂ ਰੂਪ ਨਾਲ ਕੰਮ ਕਰਨ 'ਚ ਮਦਦ ਵੀ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ