ਇਨ੍ਹਾਂ ਆਸਾਨ ਤਰੀਕਿਆਂ ਨਾਲ ਮਿੰਟਾਂ ਵਿਚ ਦੂਰ ਕਰੋ ਕਮਰ ਦਰਦ

07/19/2017 5:00:25 PM

ਨਵੀਂ ਦਿੱਲੀ— ਦਫਤਰ ਵਿਚ ਘੰਟਿਆਂ ਤੱਕ ਇਕ ਹੀ ਪੋਜੀਸ਼ਨ ਵਿਤ ਬੈਠਣ ਨਾਲ ਲੋਕਾਂ ਨੂੰ ਕਮਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਜੋ ਵਧ ਕੇ ਬੀਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਵਜ੍ਹਾ ਨਾਲ ਲੋਕ ਪੇਨਕਿਲਰ ਦੀ ਵਰਤੋਂ ਕਰਨ ਲਗਦੇ ਹਨ, ਜਿਸ ਨਾਲ ਉਸ ਸਮੇਂ ਤਾਂ ਕਮਰ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਪਰ ਇਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਅਜਿਹੇ ਕੁਝ ਆਸਾਨ ਤਰੀਕਿਆਂ ਨੂੰ ਅਪਣਾ ਤੇ ਕਮਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਮੇਥੀ ਤੇਲ 
ਇਸ ਲਈ ਮੇਥੀ ਦੇ ਦਾਣਿਆ ਨੂੰ ਸਰੋਂ ਦੇ ਤੇਸ ਵਿਚ ਪਾ ਕੇ ਕਾਲਾ ਹੋਣ ਤੱਕ ਭੁੰਣ ਲਓ। ਜਦੋਂ ਇਹ ਚੰਗੀ ਤਰ੍ਹਾਂ ਨਾਲ ਤੇਲ ਵਿਚ ਆਪਣਾ ਅਸਰ ਛੱਡ ਦੇਵੇ ਤਾਂ ਇਸ ਨੂੰ ਛਾਣ ਕੇ ਛੀਛੀ ਵਿਚ ਕੱਢ ਲਓ। ਰੋਜ਼ਾਨਾ ਇਸ ਤੇਲ ਨਾਲ ਕਮਰ ਦੀ ਮਾਲਿਸ਼ ਕਰਨ ਨਾਲ ਦਰਦ ਦੂਰ ਹੋ ਜਾਵੇਗਾ।
2. ਅਜਵਾਈਨ
ਕਮਰ ਦਰਦ ਹੋਣ 'ਤੇ ਥੋੜ੍ਹੀ ਜਿਹੀ ਅਜਵਾਈਨ ਨੂੰ ਤਵੇ 'ਤੇ ਹਲਕਾ ਜਿਹਾ ਗਰਮ ਕਰੋ ਅਤੇ ਇਸ ਨੂੰ ਚਬਾਕੇ ਖਾਓ। ਇਸ ਨਾਲ ਤੁਰੰਤ ਰਾਹਤ ਮਿਲੇਗੀ।
3. ਯੋਗ ਆਸਨ
ਯੋਗ ਹਰ ਬੀਮਾਰੀ ਵਿਚ ਫਾਇਦੇਮੰਦ ਹੁੰਦਾ ਹੈ। ਕਮਰ ਦਰਦ ਹੋਣ 'ਤੇ ਰੋਜ਼ਾਨਾ ਮਕਰਾਸਨ ਕਰੋ। ਜਿਸ ਨਾਲ ਦਰਦ ਹਮੇਸ਼ਾ ਲਈ ਦੂਰ ਹੋ ਜਾਵੇਗਾ।
4. ਤਿਲ ਦਾ ਤੇਲ
ਤਿਲ ਦਾ ਤੇਲ ਕਾਫੀ ਗਰਮ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਕਮਰ ਦਰਦ ਹੋਣ 'ਤੇ ਇਸ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।


Related News