ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕਰੋਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ, ਮਿਲੇਗਾ ਲਾਭ
Friday, Mar 13, 2020 - 04:42 PM (IST)

ਜਲੰਧਰ - ਅੱਜ ਕੱਲ ਲੋਕ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗ ਪਏ ਹਨ, ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬਦਲ ਰਹੀ ਇਸ ਜੀਵਨ ਸ਼ੈਲੀ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਸਰੀਰ ‘ਤੇ ਪੈ ਰਿਹਾ ਹੈ। ਭੱਜ-ਨੱਠ ਭਰੀ ਜ਼ਿੰਦਗੀ ‘ਚ ਖਾਣ-ਪੀਣ ‘ਚ ਬਦਲਾਅ ਆਉਣ ਨਾਲ ਸਰੀਰ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਅੱਜ ਕੱਲ ਗੁਰਦੇ (ਕਿਡਨੀ) ‘ਚ ਪੱਥਰੀ ਦੀ ਸਮੱਸਿਆ ਹੋਣਾ ਆਮ ਸਮੱਸਿਆ ਹੋ ਗਈ ਹੈ। ਪੱਥਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਕਿ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਇਹ ਸਮੱਸਿਆ ਕਿਸੇ ਵੀ ਉਮਰ ’ਚ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ। ਅਜਿਹੇ ‘ਚ ਆਮ ਤੌਰ ‘ਤੇ ਡਾਕਟਰਾਂ ਵਲੋਂ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੱਸਿਆ ਨੂੰ ਘਰੇਲੂ ਨੁਸਖਿਆਂ ਨਾਲ ਹੱਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਰੋਂ ਇਨ੍ਹਾਂ ਚੀਜ਼ਾਂ ਦੀ ਵਰਤੋਂ...
1. ਅੰਗੂਰ
ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਗੂਰ ਦੀ ਵਰਤੋਂ ਕਰਨੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਪੱਥਰੀ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ।
2. ਨਿੰਬੂ ਪਾਣੀ
ਪੱਥਰੀ ਦੀ ਸਮੱਸਿਆ ਹੋਣ ’ਤੇ ਹੋਣ ਵਾਲੇ ਦਰਦ ਦਾ ਇਲਾਜ ਨਿੰਬੂ ਪਾਣੀ ਨਾਲ ਕੀਤਾ ਜਾ ਸਕਦਾ ਹੈ। ਨਿੰਬੂ 'ਚ ਸੀਟ੍ਰਿਕ ਐਸਿਡ ਮੌਜੂਦ ਹੁੰਦਾ ਹੈ, ਜੋ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਣ ਤੋਂ ਰੋਕਦਾ ਹੈ। ਪੱਥਰੀ ਦੇ ਦਰਦ ਦੌਰਾਨ ਨਿੰਬੂ ਦਾ ਪਾਣੀ ਪੀਣ ਨਾਲ ਬਹੁਤ ਜਲਦ ਆਰਾਮ ਮਿਲਦਾ ਹੈ।
3. ਕੇਲਾ
ਕੇਲੇ 'ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਪੱਥਰੀ ਨੂੰ ਵਧਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ ਇਹ ਪੱਥਰੀ ਦੀ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਵੀ ਕਰਦੇ ਹਨ। ਇਸ ਲਈ ਪੱਥਰੀ ਦੀ ਸਮੱਸਿਆ ਹੋਣ 'ਤੇ ਕੇਲੇ ਦੀ ਵਰਤੋਂ ਵੱਧ ਮਾਤਰਾ ’ਚ ਕਰਨੀ ਚੀਹੀਦੀ ਹੈ।
4. ਅਜਵਾਈਨ ਦਾ ਪਾਣੀ
ਪੱਥਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਈਣ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਵਾਈਣ ਨੂੰ ਪਾਣੀ 'ਚ ਉਬਾਲ ਕੇ ਇਸ ਨੂੰ ਛਾਣ ਕੇ ਪੀਣ ਨਾਲ ਦਰਦ ਤੋਂ ਕਾਫੀ ਰਾਹਤ ਮਿਲਦਾ ਹੈ। ਇਹ ਉਪਾਅ ਦਰਦ ਨੂੰ ਘੱਟ ਕਰਨ 'ਚ ਦੇਸੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।
5. ਐਲੋਵੇਰਾ
ਪੱਥਰੀ ਦੇ ਦਰਦ ਦਾ ਤੁਰੰਤ ਇਲਾਜ ਕਰਨ ਲਈ ਐਲੋਵੇਰਾ ਦੀ ਵਰਤੋਂ ਕਰਨਾ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਐਲੋਵੇਰਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ।
ਪੜ੍ਹੋ ਇਹ ਖਬਰ ਵੀ - ਗੰਜੇਪਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਕਰਨ ‘ਕਪੂਰ’ ਦੀ ਵਰਤੋਂ, ਹੋਣਗੇ ਕਈ ਫਾਇਦੇ
6. ਪਿਆਜ਼ ਦਾ ਰਸ
ਪਿਆਜ਼ ਦੇ ਰਸ 'ਚ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਦਰਦ ਦੂਰ ਹੋ ਜਾਂਦਾ ਹੈ। ਪੱਥਰੀ ਦੇ ਦਰਦ 'ਚ ਇਹ ਨੁਸਖਾ ਕਾਫੀ ਅਸਰਦਾਰ ਸਾਬਤ ਹੁੰਦਾ ਹੈ। ਪਿਆਜ਼ 'ਚ ਵਿਟਾਮਿਨ ਬੀ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਪੱਥਰੀ ਵਧਣ ਤੋਂ ਰੋਕਦੇ ਹਨ।
7. ਆਂਵਲੇ ਦਾ ਚੂਰਣ
ਪੱਥਰੀ ਦਾ ਇਲਾਜ ਕਰਨ ਲਈ ਆਂਵਲੇ ਦੇ ਚੂਰਣ ਦੀ ਵਰਤੋਂ ਕਰਨ ਨਾਲ ਪੱਥਰੀ ਜਲਦ ਖਤਮ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਆਂਵਲੇ ਦੇ ਚੂਰਣ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਹੋਵੇਗਾ।