ਪਾਲਕ ਦਾ ਜੂਸ ਪੀਣਾ ਸਿਹਤ ਲਈ ਹੁੰਦਾ ਹੈ ਲਾਭਕਾਰੀ

Monday, Jun 05, 2017 - 10:06 AM (IST)

ਪਾਲਕ ਦਾ ਜੂਸ ਪੀਣਾ ਸਿਹਤ ਲਈ ਹੁੰਦਾ ਹੈ ਲਾਭਕਾਰੀ

ਜਲੰਧਰ— ਬਹੁਤ ਘੱਟ ਲੋਕ ਪਾਲਕ ਜਾਂ ਉਸ ਤੋਂ ਬਣੀਆਂ ਚੀਜ਼ਾਂ ਪਸੰਦ ਕਰਦੇ ਹਨ। ਖਾਸ ਕਰ ਬੱਚੇ ਪਾਲਕ ਤੋਂ ਬਣੀਆਂ ਚੀਜ਼ਾਂ ਨਾ ਖਾਣ ਦੇ ਬਹਾਨੇ ਲੱਭਦੇ ਹਨ। ਪਰ ਜੇ ਤੁਹਾਨੂੰ ਪਾਲਕ ਖਾਣ ਦੇ ਫਾਇਦਿਆਂ ਬਾਰੇ ਪਤਾ ਹੋਵੇ ਤਾਂ ਤੁਸੀਂ ਜ਼ਰੂਰ ਇਸ ਨੂੰ ਖਾਓਗੇ। ਪਾਲਕ ਦੇ ਪੱਤਿਆਂ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਵੇਂ ਖਣਿਜ, ਵਿਟਾਮਿਨ ਅਤੇ ਹੋਰ ਦੂਜੇ ਤੱਤ। ਜੇ ਪਾਲਕ ਦਾ ਪੂਰਾ ਫਾਇਦਾ ਲੈਣਾ ਹੋਵੇ ਤਾਂ ਇਸ ਦਾ ਜੂਸ ਪੀਣਾ ਚਾਹੀਦਾ ਹੈ। ਇਸ ਜੂਸ 'ਚ ਵਿਟਾਮਿਨ ਏ, ਸੀ, ਈ, ਕੇ ਅਤੇ ਬੀ ਕੰਪਲੈਕਸ ਚੰਗੀ ਮਾਤਰਾ 'ਚ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪਾਲਕ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਪਾਲਕ 'ਚ ਮੌਜੂਦ ਕੈਰੋਟੀਨ ਅਤੇ ਕਲੋਰੋਫਿਲ ਕੈਂਸਰ ਤੋਂ ਬਚਾਉਂਦਾ ਹੈ। ਇਸ ਦੇ ਇਲਾਵਾ ਇਹ ਅੱਖਾਂ ਦੀ ਰੋਸ਼ਨੀ ਲਈ ਚੰਗਾ ਹੈ। ਪਾਚਨ ਕਿਰਿਆ ਨੂੰ ਸਹੀ ਰੱਖਣ ਲਈ ਪਾਲਕ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
2. ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਇਸ ਦੇ ਇਲਾਵਾ ਕਬਜ਼ ਹੋਣ ਦੀ ਸਥਿਤੀ 'ਚ ਪਾਲਕ ਦਾ ਜੂਸ ਪੀਣਾ ਠੀਕ ਰਹਿੰਦਾ ਹੈ।
3. ਪਾਲਕ 'ਚ ਵਿਟਾਮਿਨ ਕੇ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਲਈ ਪਾਲਕ ਦਾ ਜੂਸ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੇ ਤੁਹਾਨੂੰ ਸਕਿਨ ਸੰਬੰਧੀ ਕੋਈ ਸਮੱਸਿਆ ਹੈ ਤਾਂ ਪਾਲਕ ਦਾ ਜੂਸ ਤੁਹਾਡੇ ਲਈ ਠੀਕ ਹੈ।
4. ਪਾਲਕ ਦਾ ਜੂਸ ਪੀਣ ਨਾਲ ਸਕਿਨ ਨਿਖਰੀ ਅਤੇ ਜਵਾਨ ਰਹਿੰਦੀ ਹੈ। ਇਹ ਵਾਲਾਂ ਲਈ ਵੀ ਚੰਗਾ ਹੈ।
5. ਗਰਭਵਤੀ ਔਰਤਾਂ ਨੂੰ ਵੀ ਪਾਲਕ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਸਰੀਰ 'ਚ ਆਇਰਨ ਦੀ ਕਮੀ ਨਹੀ ਰਹਿੰਦੀ।


Related News