ਕੱਚਾ ਪਪੀਤਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਹੈਰਾਨੀਜਨਕ ਫਾਇਦੇ

05/17/2019 1:23:35 PM

ਜਲੰਧਰ (ਬਿਊਰੋ) : ਪਪੀਤਾ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚਾ ਪਪੀਤਾ ਵੀ ਸਿਹਤ ਲਈ ਲਾਭਦਾਇਕ  ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਰੋਜ਼ਾਨਾ ਕੱਚੇ ਪਪੀਤੇ ਦੀ ਵਰਤੋਂ ਕਰਨ ਨਾਲ ਪੇਟ ਤੋਂ ਲੈ ਕੇ ਕੈਂਸਰ ਤਕ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ 'ਚ ਵਿਟਾਮਿਨ ਸੀ, ਏ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਡਾਇਬਿਟੀਜ਼ ਦੇ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਕੱਚੇ ਪਪੀਤੇ ਨੂੰ ਚਟਨੀ ਅਤੇ ਸਬਜ਼ੀ ਦੇ ਰੂਪ 'ਚ ਵੀ ਖਾਦਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੱਚੇ ਪਪੀਤੇ ਦੇ ਅਨਗਿਣਤ ਫਾਇਦਿਆਂ ਬਾਰੇ...

1. ਵਿਟਾਮਿਨ ਦੀ ਕਮੀ

ਜੇ ਤੁਹਾਡੇ ਸਰੀਰ 'ਚ ਵਿਟਾਮਿਨ ਦੀ ਕਮੀ ਹੈ ਤਾਂ ਕੱਚੇ ਪਪੀਤੇ ਦੀ ਵਰਤੋਂ ਇਸ ਨੂੰ ਦੂਰ ਕਰ ਸਕਦੀ ਹੈ। ਇਸ 'ਚ ਵਟਾਮਿਨ ਸੀ ਅਤੇ ਏ ਨਾਲ ਕਈ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਸਰੀਰ 'ਚ ਵਿਟਾਮਿਨ ਦੀ ਕਮੀ ਦੂਰ ਹੋ ਜਾਂਦੀ ਹੈ।

2. ਡਾਇਬਿਟੀਜ਼ 'ਚ ਫਾਇਦੇਮੰਦ

ਕੱਚਾ ਪਪੀਤਾ ਖਾਣ ਨਾਲ ਡਾਇਬਿਟੀਜ਼ ਦੇ ਰੋਗੀਆਂ ਨੂੰ ਕਾਫੀ ਫਾਇਦਾ ਹੁੰਦਾ ਹੈ। ਇਸ ਦੀ ਵਰਤੋਂ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ।

3. ਭਾਰ ਨੂੰ ਘੱਟ ਕਰਦਾ ਹੈ

ਜੇ ਤੁਸੀਂ ਵੀ ਮੋਟਾਪੇ ਦਾ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਕੱਚੇ ਪਪੀਤੇ ਦੀ ਵਰਤੋਂ ਕਰੋ। ਇਸ 'ਚ ਅੰਜਾਈਮ ਹੁੰਦੇ ਹਨ, ਜੋ ਕਿ ਤੇਜ਼ੀ ਨਾਲ ਫੈਟ ਬਰਨ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਸਰੀਰ 'ਚ ਜਮ੍ਹਾ ਫਾਲਤੂ ਫੈਟ ਨਿਕਲ ਜਾਂਦੀ ਹੈ।

4. ਇਮਊਨ ਸਿਸਟਮ ਮਜ਼ਬੂਤ

ਕੱਚੇ ਪਪੀਤੇ ਅਤੇ ਇਸ ਦੇ ਬੀਜਾਂ 'ਚ ਕਾਫੀ ਮਾਤਰਾ 'ਚ ਵਿਟਾਮਿਨ ਏ, ਸੀ ਅਤੇ ਈ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਮਤਲੱਬ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਤਣਾਅ ਨੂੰ ਦੂਰ ਕਰਦਾ ਹੈ।

5. ਕਬਜ਼ ਤੋਂ ਛੁਟਕਾਰਾ

ਕੱਚੇ ਪਪੀਤੇ 'ਚ ਅਜਿਹੇ ਅੰਜਾਈਮ ਅਤੇ ਫਾਈਬਰ ਮੌਜੂਦ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ ਅਤੇ ਪੇਟ 'ਚ ਗੈਸ ਨਹੀਂ ਬਣਨ ਦਿੰਦੇ। ਇਸ ਨਾਲ ਤੁਹਾਨੂੰ ਕੁਝ ਸਮੇਂ 'ਚ ਹੀ ਕਬਜ਼ ਅਤੇ ਪੇਟ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।

6. ਬ੍ਰੈਸਟ ਫੀਡਿੰਗ 'ਚ ਫਾਇਦੇਮੰਦ

ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ 'ਚ ਜ਼ਿਆਦਾ ਨਿਊਟ੍ਰਿਸ਼ਿਅੰਸ ਦੀ ਜ਼ਰੂਰਤ ਪੈਂਦੀ ਹੈ। ਅਜਿਹੇ 'ਚ ਕੱਚੇ ਪਪੀਤੇ ਦੀ ਵਰਤੋਂ ਸਰੀਰ 'ਚ ਸਾਰੇ ਅੰਜ਼ਾਈਮ ਦੀ ਕਮੀ ਨੂੰ ਪੂਰਾ ਕਰਕੇ ਦੁੱਧ ਵਧਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕੱਚੇ ਪਪੀਤੇ ਦੀ ਸਬਜ਼ੀ ਖਾਣ ਨਾਲ ਮਾਂ ਦੇ ਦੁੱਧ 'ਚ ਵਾਧਾ ਹੁੰਦਾ ਹੈ।

7. ਗਠੀਆ ਰੋਗ 'ਚ ਫਾਇਦੇਮੰਦ

ਕੱਚੇ ਪਪੀਤੇ ਨਾਲ ਬਣੀ ਡ੍ਰਿੰਕ ਗਠੀਆ ਰੋਗ 'ਚ ਫਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਣ ਲਈ 2 ਲੀਟਰ ਪਾਣੀ ਉਬਾਲ ਲਓ। ਇਸ ਤੋਂ ਬਾਅਦ ਪਪੀਤੇ ਨੂੰ ਧੋ ਕੇ ਇਸ ਦੇ ਬੀਜ ਕੱਢ ਕੇ 5 ਮਿੰਟ ਤਕ ਉਬਾਲ ਲਓ। ਇਸ ਤੋਂ ਬਾਅਦ ਇਸ 'ਚ 2 ਚਮਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਅਤੇ ਥੋੜ੍ਹੀ ਦੇਰ ਲਈ ਉਬਾਲੋ। ਫਿਰ ਇਸ ਨੂੰ ਛਾਣ ਕੇ ਪੀਓ।

8. ਲੀਵਰ ਲਈ ਫਾਇਦੇਮੰਦ

ਕੱਚੇ ਪਪੀਤੇ ਦੀ ਵਰਤੋਂ ਲੀਵਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਲੀਵਰ ਨੂੰ ਮਜ਼ਬੂਤੀ ਦਿੰਦਾ ਹੈ। ਪੀਲੀਆ ਹੋਣ 'ਤੇ ਲੀਵਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਅਜਿਹੇ 'ਚ ਕੱਚਾ ਪਪੀਤਾ ਖਾਣ ਨਾਲ ਰੋਗੀਆਂ ਨੂੰ ਕਾਫੀ ਫਾਇਦਾ ਹੁੰਦਾ ਹੈ।

9. ਕੈਂਸਰ ਤੋਂ ਬਚਾਅ

ਕੁਝ ਸੋਧ 'ਚ ਪਾਇਆ ਗਿਆ ਹੈ ਕਿ ਕੱਚੇ ਪਪੀਤੇ ਦੀ ਵਰਤੋਂ ਨਾਲ ਕੋਲਨ ਅਤੇ ਪ੍ਰੋਸਟੇਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ, ਫੀਟੋਨਿਊਟ੍ਰਿਏਂਟਸ ਅਤੇ ਫਲੇਵੋਨਾਈਡਸ ਸਰੀਰ 'ਚ ਕੈਂਸਰ ਦੀਆਂ ਕੋਸ਼ੀਕਾਵਾਂ ਨੂੰ ਬਣਨ ਤੋਂ ਰੋਕਦੇ ਹਨ।

10. ਯੂਰਿਨ ਇਨਫੈਕਸ਼ਨ

ਔਰਤਾਂ ਨੂੰ ਅਕਸਰ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੱਚੇ ਪਪੀਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕੱਚਾ ਪਪੀਤਾ ਇਨਫੈਕਸ਼ਨ ਨੂੰ ਦੂਰ ਕਰਕੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ।