ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਤੁਹਾਡੀ ਸ਼ੂਗਰ ਨੂੰ ਆਊਟ ਆਫ ਕੰਟਰੋਲ

12/15/2018 4:18:32 PM

ਨਵੀਂ ਦਿੱਲੀ— ਸਰੀਰ 'ਚ ਸ਼ੂਗਰ ਲੈਵਲ ਦਾ ਕੰਟਰੋਲ 'ਚ ਰਹਿਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਡਾਇਬਿਟੀਜ਼ ਦੇ ਮਰੀਜ਼ਾਂ ਲਈ। ਸ਼ੂਗਰ ਲੈਵਲ ਦਾ ਵਧਣਾ ਜਾਂ ਘੱਟ ਹੋਣਾ ਸਿਹਤ ਸਬੰਧੀ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਨਾਲ ਹੀ ਸ਼ੂਗਰ ਲੈਵਲ ਵਿਗੜਣ 'ਤੇ ਸਰੀਰ ਦੇ ਕਈ ਹਿੱਸੇ ਵੀ ਡੈਮੇਜ਼ ਹੋ ਸਕਦੇ ਹਨ। ਕੁਝ ਲੋਕ ਸ਼ੂਗਰ ਕੰਟਰੋਲ ਕਰਨ ਲਈ ਦਵਾਈਆਂ ਲੈਂਦੇ ਹਨ ਪਰ ਇਸ ਦੇ ਨਾਲ ਹੀ ਤੁਸੀਂ ਕੁਝ ਕੁਦਰਤੀ ਤਰੀਕਿਆਂ ਨਾਲ ਵੀ ਇਸ ਨੂੰ ਕੰਟਰੋਲ ਕਰ ਸਕਦੇ ਹੋ। 
 

ਬਲੱਡ ਸ਼ੂਗਰ ਦੀ ਨਾਰਮਲ ਮਾਤਰਾ ਕਿੰਨੀ ਹੋਣੀ ਚਾਹੀਦੀ?
ਬਲੱਡ ਸ਼ੂਗਰ ਦਾ ਚੈਕਅੱਪ ਹਮੇਸ਼ਾ ਖਾਲੀ ਪੇਚ ਹੀ ਕਰਵਾਉਣਾ ਚਾਹੀਦਾ ਹੈ। ਇਸ ਲਈ ਤੁਹਾਨੂੰ 8 'ਚੋਂ 10 ਘੰਟੇ ਭੁੱਖੇ ਰਹਿਣਾ ਚਾਹੀਦਾ ਹੈ। ਉੱਥੇ ਹੀ ਖਾਲੀ ਪੇਟ ਬਲੱਡ ਸ਼ੂਗਰ ਲੈਵਲ ਦੀ ਨਾਰਮਲ ਮਾਤਰਾ 70 ਤੋਂ 110 ਐੱਮ.ਜੀ/ਡੀ.ਐੱਲ. ਹੁੰਦੀ ਹੈ ਅਤੇ ਖਾਣਾ ਖਾਣ ਦੇ ਬਾਅਦ ਸ਼ੂਗਰ ਦੀ ਨਾਰਮਲ ਮਾਤਰਾ 140 ਤੋਂ 160 ਐੱਮ.ਜੀ/ਡੀ.ਐੱਲ. ਹੋਣੀ ਚਾਹੀਦੀ ਹੈ।
 

ਅਨਕੰਟਰੋਲ ਸ਼ੂਗਰ ਲੈਵਲ ਦਾ ਹੋ ਸਕਦਾ ਹੈ ਇਹ ਨਤੀਜਾ 
ਸ਼ੂਗਰ ਲੈਵਲ ਵਿਗੜਣ 'ਤੇ ਅੱਖਾਂ ਦੀ ਰੇਟਿਨਾ 'ਤੇ ਅਸਰ ਪੈਂਦਾ ਹੈ, ਜਿਸ ਨਾਲ ਤੁਹਾਨੂੰ ਧੁੰਧਲਾ ਦਿੱਸਣ ਲੱਗਦਾ ਹੈ। ਇਸ ਦੇ ਇਲਾਵਾ ਇਸ ਨਾਲ ਕਿਡਨੀ, ਸਰੀਰ ਦੀਆਂ ਕੋਸ਼ਿਕਾਵਾਂ, ਦਿਲ 'ਤੇ ਵੀ ਮਾੜਾ ਅਸਰ ਪੈਂਦਾ ਹੈ। ਨਾਲ ਹੀ ਸ਼ੂਗਰ ਲੈਵਲ ਵਧਣ ਨਾਲ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ।
 

ਸ਼ੂਗਰ ਲੈਵਲ ਵੱਧਣ ਦੇ ਲੱਛਣ 
ਭਾਰ 'ਚ ਕਮੀ ਆਉਣਾ
ਜ਼ਿਆਦਾ ਭੁੱਖ-ਪਿਆਸ ਲੱਗਣਾ
ਵਾਰ-ਵਾਰ ਮੂੰਹ ਸੁੱਕਣਾ
ਵਾਰ-ਵਾਰ ਯੂਰਿਨ ਆਉਣਾ
ਹੱਥ-ਪੈਰ ਝਨਝਨਾਹਟ ਹੋਣਾ
ਜਲਦੀ ਥਕਾਵਟ ਹੋਣਾ
ਕਮਜ਼ੋਰੀ ਮਹਿਸੂਸ ਹੋਣਾ
 

ਸ਼ੂਗਰ ਲੈਵਲ ਘੱਟ ਹੋਣ ਦੇ ਲੱਛਣ 
ਬਹੁਤ ਭੁੱਖ ਲੱਗਣਾ
ਪੇਟ 'ਚ ਜਲਣ 
ਚੱਕਰ ਅਤੇ ਪਸੀਨਾ ਆਉਣਾ
ਧੜਕਣ ਤੇਜ਼ ਹੋਣਾ
ਬੋਲਣ 'ਚ ਮੁਸ਼ਕਲ
ਬੇਹੋਸ਼ੀ ਮਹਿਸੂਸ ਹੋਣਾ
 

ਸ਼ੂਗਰ ਕੰਟਰੋਲ ਕਰਨ ਦੇ ਟਿਪਸ 
 

ਪ੍ਰੋਬਾਇਓਟਿਕ ਫੂਡਸ ਦਾ ਕਰੋ ਸੇਵਨ 
ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਪ੍ਰੋਬਾਇਓਟਿਕ ਯੁਕਤ ਫੂਡਸ ਜਿਵੇਂ ਦਹੀਂ, ਨਟਸ, ਸੇਬ, ਅਚਾਰ, ਡਾਰਕ ਚਾਕਲੇਟ, ਸੂਪ ਅਤੇ ਕੇਫਿਰ ਸ਼ਾਮਲ ਕਰੋ।
 

ਦਾਲਚੀਨੀ 
ਕੁਦਰਤੀ ਤਰੀਕਿਆਂ ਨਾਲ ਸ਼ੂਗਰ ਕੰਟਰੋਲ ਕਰਨ ਲਈ ਤੁਸੀਂ ਦਾਲਚੀਨੀ ਦਾ ਸੇਵਨ ਵੀ ਕਰ ਸਕਦੇ ਹੋ। ਦਾਲਚੀਨੀ 'ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਹੋਰ ਪੋਸ਼ਕ ਤੱਤ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ।
 

ਐਲੋਵੇਰਾ 
ਐਂਟੀ-ਆਕਸੀਡੈਂਟ ਨਾਲ ਭਰਪੂਰ ਐਲੋਵੇਰਾ ਸਪਲੀਮੈਂਟਸ ਦਾ ਸੇਵਨ ਕਰਨ ਨਾਲ ਵੀ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਡਾਇਬਿਟੀਜ਼ ਮਰੀਜ਼ਾਂ ਲਈ ਵੀ ਐਲੋਵੇਰਾ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
 

ਮੇਥੀ ਦੇ ਦਾਣੇ
ਮੇਥੀ ਦੇ ਦਾਣੇ ਪ੍ਰੈਂਕ੍ਰਿਏਟਿਕ ਸੈੱਲਸ 'ਚ ਇੰਸੁਲਿਨ ਦੇ ਉਤਪਾਦਨ ਨੂੰ ਤੇਜ਼ ਕਰਦੇ ਹਨ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
 

ਗ੍ਰੀਨ-ਟੀ 
ਗ੍ਰੀਨ-ਟੀ 'ਚ ਪਾਲੀਫੇਨਾਲ ਮੌਜੂਦ ਹੁੰਦਾ ਹੈ ਜੋ ਕਿ ਇਕ ਸਕ੍ਰਿਯ ਐਂਟੀ-ਆਕਸੀਡੈਂਟ ਹੈ। ਰੋਜ਼ਾਨਾ ਸਵੇਰੇ ਗ੍ਰੀਨ-ਟੀ ਦਾ ਸੇਵਨ ਦਿਨਭਰ ਸਰੀਰ ਨੂੰ ਐਨਰਜੇਟਿਕ ਰੱਖਣ ਦੇ ਨਾਲ-ਨਾਲ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ।
ਬੇਸ਼ੱਕ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਇਹ ਸਭ ਤੋਂ ਬਿਹਤਰ ਆਪਸ਼ਨ ਹੈ ਪਰ ਆਪਣੀ ਡਾਈਟ ਅਤੇ ਰੋਜ਼ਮਰਾ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Neha Meniya

This news is Content Editor Neha Meniya