ਕੌੜੀ ਹੋਣ ਦੇ ਬਾਵਜੂਦ ਸਰੀਰ ਲਈ ਫਾਇਦੇਮੰਦ ਹੁੰਦੀ ਹੈ ‘ਨਿੰਮ’

08/12/2020 5:42:24 PM

ਜਲੰਧਰ - ਨਿੰਮ ਦੇ ਪੱਤੇ ਤੁਹਾਨੂੰ ਕੌੜੇ ਲਗਦੇ ਹਨ ਪਰ ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਨੂੰ ਆਯੁਰਵੈਦ ਵਿੱਚ ਡਾਕਟਰੀ ਦਾ ਖ਼ਜ਼ਾਨਾ ਕਿਹਾ ਜਾਂਦਾ ਹੈ। ਨਿੰਮ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਸਾਡੀਆਂ ਕਈ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਕੁਸ਼ਠ ਰੋਗ, ਵਾਤ ਰੋਗ, ਵਿਸ਼ ਦੋਸ਼, ਖੰਘ, ਬੁਖਾਰ, ਰੁਧਿਰ, ਦੋਸ਼, ਟੀ.ਬੀ., ਖਾਰਸ਼ ਆਦਿ ਦੂਰ ਕਰਨ ਵਿਚ ਸਹਾਇਕ ਹੈ। ਕੁਦਰਤੀ ਇਲਾਜ ਵਿਚ ਇਸ ਦੀ ਵਰਤੋਂ ਪ੍ਰਮੇਹ, ਸ਼ੂਗਰ, ਅੱਖਾਂ ਦੇ ਰੋਗਾਂ ਵਿਚ ਵੀ ਕੀਤੀ ਜਾਂਦੀ ਹੈ। ਵਾਲਾਂ 'ਚ ਸਿਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ। ਨਿੰਮ ਨਾਲ ਹੋਰ ਕਿਹੜੇ ਫਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...

ਨਿੰਮ ਦੀਆਂ ਪੱਤਿਆਂ ਨਾਲ ਹੋਣ ਵਾਲੇ ਫਾਇਦੇ 

ਸਿਕਰੀ ਦੀ ਸਮੱਸਿਆ
ਜੇਕਰ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਨਿੰਮ ਦੀ ਵਰਤੋਂ ਕਰੋ। ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਵਰਤੋਂ ਕਰਨ ਨਾਲ ਸਿਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। 

ਮਸੂੜਿਆਂ ਲਈ ਫਾਇਦੇਮੰਦ
ਮਸੁੜਿਆਂ ਦੀਆਂ ਬੀਮਾਰੀਆਂ 'ਚ ਵੀ ਨਿੰਮ ਫਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ 'ਤੇ ਰਗੜਣ ਨਾਲ ਫਾਇਦਾ ਹੁੰਦਾ ਹੈ।

ਡਾਇਬਿਟੀਜ਼
ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਨੂੰ ਕੰਟਰੋਲ 'ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ।

ਪੇਟ ਦੇ ਕੀੜਿਆਂ ਨੂੰ ਕਰੇ ਖਤਮ
ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ। ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਚਿਹਰੇ ਤੋਂ ਹਟਾਉਂਦੀ ਹੈ ਦਾਣੇ
ਨਿੰਮ ਨੂੰ ਪਾਣੀ 'ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਨੂੰ ਰੋਗਮੁਕਤ ਕਰਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਨਿਕਲੇ ਦਾਣਿਆਂ ਦਾ ਵੀ ਸਫਾਇਆ ਕਰਦੀ ਹੈ।

ਜੀਵਾਣੁਰੋਧੀ ਗੁਣਾਂ ਨਾਲ ਭਰਪੂਰ
ਨਿੰਮ ਦੇ ਪੱਤਿਆਂ 'ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ 'ਚ ਕਾਫੀ ਮਦਦ ਕਰਦੇ ਹਨ। 

ਪੇਟ ਸਾਫ਼ ਹੋ ਜਾਂਦਾ ਹੈ
ਅਸੀਂ ਸਵੇਰੇ ਖਾਲੀ ਪੇਟ 10 ਕੁ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਨੂੰ ਪੀ ਸਕਦੇ ਹਾਂ ਜਿਸ ਨਾਲ ਸਾਡਾ ਪੇਟ ਸਾਫ਼ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਹੋਰ ਲਾਭ ਵੀ ਪ੍ਰਾਪਤ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

rajwinder kaur

This news is Content Editor rajwinder kaur