ਗੁੜ-ਛੋਲੇ, ਵਿਰਸੇ ਦੀ ਦੇਣ ਸਰੀਰ ਦੀ ਖੁਰਾਕ

09/16/2016 3:30:56 PM

ਜਲੰਧਰ — ਗੁੜ-ਛੋਲੇ ਸਾਡੇ ਵਿਰਸੇ ਦੀ ਦੇਣ ਹਨ ਅਤੇ ਸਦੀਆਂ ਤੋਂ ਲੋਕ ਇਸਨੂੰ ਖਾਂਦੇ ਆ ਰਹੇ ਹਨ। ਇਹ ਸਾਡੇ ਵਿਰਸੇ ਨੂੰ ਤਾਕਤ ਦਿੰਦਾ ਆ ਰਿਹਾ ਹੈ। ਅੱਜਕੱਲ੍ਹ ਲੋਕ ਤਾਕਤ ਵਾਲਾ ਭੋਜਨ ਖਾਣ ਦੀ ਬਜਾਏ ਜੀਭ ਦੇ ਸੁਆਦ ਨੂੰ ਅਹਿਮੀਅਤ ਦੇ ਰਹੇ ਹਨ ਜੋ ਕਿ ਸਿਹਤ ਨੂੰ ਖਰਾਬ ਕਰ ਰਹੇ ਹਨ। ਇਹ ਇਕ ਬਹੁਤ ਹੀ ਵਧੀਆ ਅਤੇ ਪੌਸ਼ਟਿਕ ਮਿੱਠਾ ਨਮਕੀਨ ਹੈ ਜੋ ਸਾਨੂੰ ਫਾਇਦਾ ਹੀ ਦੇ ਰਿਹਾ ਹੈ।
1. ਬਹੁਤ ਸਾਰੇ ਲੋਕ ਗੁੜ ਅਤੇ ਛੋਲੇ ਇੱਕਠੇ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਦੋਨਾਂ ਚੀਜ਼ਾਂ ''ਚ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ''ਚ ਹੁੰਦੇ ਹਨ।
2. ਗੁੜ ''ਚ ਬਹੁਤ ਸਾਰਾ ਆਇਰਨ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਖੂਨ ਦੀ ਸਫਾਈ ਹੁੰਦੀ ਹੈ। ਇਸ ''ਚ ਮੌਜੂਦ ਪੋਟਾਸ਼ੀਅਮ, ਸੋਡੀਅਮ, ਮਿਨਰਲੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।
3. ਛੋਲਿਆਂ ''ਚ ਸਰੀਰ ਅੰਦਰ ਦੀ ਗੰਦਗੀ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਹ ਸ਼ੂਗਰ ਅਤੇ ਅਨੀਮੀਆ ਦੀ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਬੁਖਾਰ ਤੋਂ ਵੀ ਰਾਹਤ ਮਿਲਦੀ ਹੈ।
4. ਦੋਨਾਂ ''ਚ ਆਇਰਨ ਭਰਪੂਰ ਮਾਤਰਾ ''ਚ ਹੁੰਦਾ ਹੈ। ਇਸ ਲਈ ਲੋਕ ਇਸ ਨੂੰ ਇੱਕਠੇ ਖਾਣਾ ਪਸੰਦ ਕਰਦੇ ਹਨ। ਖੂਨ ਦੀ ਕਮੀ ਵਾਲੇ ਲੋਕਾਂ ਨੂੰ ਗੁੜ-ਛੋਲੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
5. ਇਹ ਸਰੀਰ ਨੂੰ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।