ਸਰਦੀਆਂ 'ਚ ਖੁਸ਼ਕ ਤੇ ਬੇਜਾਨ ਚਮੜੀ ਨੂੰ ਇਨ੍ਹਾਂ ਤਰੀਕਿਆਂ ਨਾਲ ਬਣਾਓ ਨਰਮ ਤੇ ਖ਼ੂਬਸੂਰਤ- ਸ਼ਹਿਨਾਜ਼ ਹੁਸੈਨ

01/05/2023 8:16:28 PM

ਨਵੀਂ ਦਿੱਲੀ (ਬਿਊਰੋ)- ਉੱਚੇ ਹਿਮਾਲੀਅਨ ਪਹਾੜੀ ਖੇਤਰਾਂ 'ਤੇ ਸੀਜ਼ਨ ਦੀ ਪਹਿਲੀ ਬਰਫਬਾਰੀ ਦਰਜ ਕੀਤੀ ਗਈ ਹੈ। ਹਾਲਾਂਕਿ ਪਹਾੜੀ ਇਲਾਕਿਆਂ ਵਿੱਚ ਇਸ ਵਾਰ ਬਰਫਬਾਰੀ ਬਹੁਤ ਦੇਰ ਨਾਲ ਸ਼ੁਰੂ ਹੋਈ ਹੈ। ਇਸ ਬਰਫਬਾਰੀ ਤੋਂ ਬਾਅਦ ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਹਿਮਾਲਿਆ ਦੇ ਪਹਾੜੀ ਖੇਤਰਾਂ ਵਿੱਚ ਠੰਡੀਆਂ ਹਵਾਵਾਂ ਦੇ ਕਾਰਨ ਤਾਪਮਾਨ ਵਿੱਚ ਗਿਰਾਵਟ ਦੇ ਕਾਰਨ ਮੌਸਮ ਵਿੱਚ ਨਮੀ ਵਿੱਚ ਕਮੀ ਆ ਜਾਂਦੀ ਹੈ ਅਤੇ ਠੰਡੀਆਂ ਹਵਾਵਾਂ ਦੇ ਝੱਖੜ ਕਾਰਨ ਚਮੜੀ ਖੁਸ਼ਕ ਤੇ ਬੇਜਾਨ ਲੱਗਦੀ ਹੈ। ਵਾਤਾਵਰਨ ਵਿੱਚ ਅਚਾਨਕ ਆਈ ਤਬਦੀਲੀ ਨਾਲ ਚਮੜੀ, ਬੁੱਲ੍ਹ ਅਤੇ ਨਹੁੰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਸਰਦੀਆਂ ਦੀਆਂ ਤੇਜ਼ ਹਵਾਵਾਂ ਕਾਰਨ ਚਮੜੀ ਖੁਸ਼ਕ ਅਤੇ ਖੁਰਕ ਹੋ ਜਾਂਦੀ ਹੈ ਅਤੇ ਬੁੱਲ੍ਹ ਵੀ ਫਟਣ ਲੱਗਦੇ ਹਨ। ਠੰਡੇ ਮੌਸਮ ਦੇ ਦਿਨਾਂ ਵਿੱਚ, ਚਮੜੀ ਨੂੰ ਕਰੀਮ, ਮੋਇਸਚਰਾਈਜ਼ਰ, ਫਲ, ਪੀਣ ਵਾਲੇ ਪਦਾਰਥ ਅਤੇ ਸਹੀ ਪੋਸ਼ਣ ਪ੍ਰਦਾਨ ਕਰਨਾ ਚਾਹੀਦਾ ਹੈ। ਸਰਦੀਆਂ 'ਚ ਮੌਸਮ 'ਚ ਨਮੀ ਦੀ ਕਮੀ ਕਾਰਨ ਚਮੜੀ 'ਤੇ ਖਿਚਾਅ ਆਉਣ ਲੱਗਦਾ ਹੈ ਜਿਸ ਕਾਰਨ ਖੁਸ਼ਕੀ ਅਤੇ ਫੋੜੇ, ਮੁਹਾਸਿਆਂ ਆਦਿ ਕਾਰਨ ਚਮੜੀ ਲਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। 

ਜੇਕਰ ਤੁਸੀਂ ਆਪਣੀ ਰਸੋਈ ਅਤੇ ਕਿਚਨ ਗਾਰਡਨ ਦੇ ਕੁਝ ਪਦਾਰਥਾਂ ਦੀ ਸਹੀ ਵਰਤੋਂ ਕਰਦੇ ਹੋ, ਤਾਂ ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਕੁਦਰਤੀ ਤਰੀਕੇ ਨਾਲ ਤੇ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਸਧਾਰਣ ਅਤੇ ਖੁਸ਼ਕ ਚਮੜੀ ਨੂੰ ਸਵੇਰੇ ਅਤੇ ਰਾਤ ਨੂੰ ਕਲੀਂਜ਼ਿੰਗ ਕ੍ਰੀਮ ਅਤੇ ਜੈੱਲ ਦੇ ਨਾਲ ਤਾਜ਼ੇ ਸਾਧਾਰਨ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਸਮ 'ਚ ਚਮੜੀ ਦੀ ਨਮੀ ਵਾਤਾਵਰਨ ਨਾਲ ਰਲ ਜਾਂਦੀ ਹੈ ਅਤੇ ਚਮੜੀ ਨੂੰ ਗੁਆਚੀ ਹੋਈ ਨਮੀ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। 

ਚਮੜੀ ਵਿਚ ਖੁਸ਼ਕੀ ਤੇ ਨਮੀ ਦੀ ਲਗਾਤਾਰ ਕਮੀ ਕਾਰਨ ਚਮੜੀ ਵਿਚ ਖੁਸ਼ਕੀ, ਡੈੱਡ ਸਕਿਨ ਸੈੱਲ, ਖੁਰਦਰਾਪਨ ਦਿਖਾਈ ਦੇਣ ਲੱਗ ਪੈਂਦਾ ਹੈ। ਰਾਤ ਨੂੰ ਚਮੜੀ ਨੂੰ ਮੇਕਅਪ ਤੇ ਪ੍ਰਦੂਸ਼ਣ ਕਾਰਨ ਜਮੀ ਪਰਤ ਨੂੰ ਹਟਾਉਣ ਲਈ ਚਮੜੀ ਦੀ ਸਫਾਈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਕਲੀਂਜ਼ਰ ਦੀ ਮਦਦ ਨਾਲ ਚਮੜੀ ਦੀ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਗਿੱਲੀ ਰੂੰ ਨਾਲ ਇਸ ਨੂੰ ਸਾਫ਼ ਕਰੋ। ਗਿੱਲੀ ਰੂੰ ਚਮੜੀ ਤੋਂ ਨਮੀ ਨਹੀਂ ਸੋਖ ਪਾਉਂਦੀ ਜਿਸ ਕਾਰਨ ਇਹ ਚਮੜੀ ਦੀ ਖੁਸ਼ਕੀ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਸਵੇਰੇ ਚਮੜੀ ਦੀ ਕਲੀਜਿੰਗ ਦੇ ਬਾਅਦ ਗੁਲਾਬ ਜਲ ਆਧਾਰਿਤ ਸਕਿਨ ਟੌਨਿਕ ਜਾਂ ਗੁਲਾਬ ਜਲ ਨਾਲ ਚਮੜੀ ਨੂੰ ਟੋਨ ਕਰੋ। ਟੋਨਿੰਗ ਕਾਰਨ ਚਮੜੀ 'ਚ ਖੂਨ ਦਾ ਸੰਚਾਰ ਵਧਦਾ ਹੈ।

ਸਰਦੀਆਂ ਦੇ ਮੌਸਮ ਵਿਚ ਦਿਨ ਵੇਲੇ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਸਨਸਕ੍ਰੀਨ ਦੀ ਵਰਤੋਂ ਕਰੋ। ਸੂਰਜ ਦੀ ਗਰਮੀ ਕਾਰਨ ਚਮੜੀ ਦੀ ਨਮੀ ਘੱਟ ਜਾਂਦੀ ਹੈ। ਜ਼ਿਆਦਾਤਰ ਸਨਸਕ੍ਰੀਨਾਂ ਵਿੱਚ ਮਾਇਸਚਰਾਈਜ਼ਰ ਮੌਜੂਦ ਹੁੰਦੇ ਹਨ। ਮਾਇਸਚਰਾਈਜ਼ਰ ਕਰੀਮ ਤਰਲ ਰੂਪ ਵਿੱਚ ਉਪਲਬਧ ਹਨ। ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਲਿਕਵਿਡ ਮਾਇਸਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਵੀ ਚਮੜੀ 'ਚ ਖੁਸ਼ਕੀ ਵਧਣ ਲੱਗੇ ਤਾਂ ਚਮੜੀ 'ਤੇ ਲਿਕਵਿਡ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਰਾਤ ਨੂੰ ਨਾਈਟ ਕਰੀਮ ਨਾਲ ਚਮੜੀ ਨੂੰ ਪੋਸ਼ਣ ਦੇਣਾ ਚਾਹੀਦਾ ਹੈ। ਨਾਈਟ ਕਰੀਮ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ। ਜਿਸ ਕਾਰਨ ਚਮੜੀ 'ਚ ਨਮੀ ਬਣੀ ਰਹਿੰਦੀ ਹੈ। 

ਚਮੜੀ ਦੀ ਕਲੀਂਜਿੰਗ ਦੇ ਬਾਅਦ ਚਮੜੀ 'ਤੇ ਪੌਸ਼ਕ ਕਰੀਮ ਲਗਾਉਣੀ ਚਾਹੀਦੀ ਹੈ ਅਤੇ ਚਮੜੀ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ 'ਤੇ ਮਾਲਿਸ਼ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਕ੍ਰੀਮ ਨੂੰ ਗਿੱਲੇ ਰੂੰ ਨਾਲ ਸਾਫ਼ ਕਰਨਾ ਚਾਹੀਦਾ ਹੈ। ਅੱਖਾਂ ਦੀ ਬਾਹਰੀ ਚਮੜੀ ਦੇ ਦੁਆਲੇ ਕਰੀਮ ਲਗਾਉਣ ਤੋਂ ਬਾਅਦ, ਇਸ ਨੂੰ 10 ਮਿੰਟ ਬਾਅਦ ਗਿੱਲੇ ਰੂੰ ਨਾਲ ਧੋ ਦੇਣਾ ਚਾਹੀਦਾ ਹੈ। 

ਅਕਸਰ ਤੇਲਯੁਕਤ ਚਮੜੀ ਨੂੰ ਸਤਹੀ ਖੁਸ਼ਕੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇਲਯੁਕਤ ਚਮੜੀ ਸਾਫ਼ ਕਰਨ ਦੇ ਤੁਰੰਤ ਬਾਅਦ ਖੁਸ਼ਕ ਹੋ ਜਾਂਦੀ ਹੈ। ਪਰ ਜੇਕਰ ਇਸ ਚਮੜੀ 'ਤੇ ਕਰੀਮ ਜਾਂ ਮਾਇਸਚਰਾਈਜ਼ਰ ਦੀ ਮਾਲਿਸ਼ ਕੀਤੀ ਜਾਵੇ ਤਾਂ ਫੋੜੇ, ਮੁਹਾਸੇ ਆਦਿ ਹੋ ਜਾਂਦੇ ਹਨ। ਇਸ ਚਮੜੀ 'ਚ ਖੁਸ਼ਕੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ  ਕਲੀਨਿੰਗ ਮਿਲਕ, ਫੇਸਵਾਸ਼ ਜਾਂ ਹਲਕਾ ਮੋਇਸਚਰਾਈਜ਼ਿੰਗ ਲੋਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਚਮੜੀ 'ਤੇ ਤੇਲ ਮੁਕਤ ਕਰੀਮ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ। 

ਤੇਲਯੁਕਤ ਚਮੜੀ ਦੀ ਬਾਹਰੀ ਖੁਸ਼ਕੀ ਨਾਲ ਨਜਿੱਠਣ ਲਈ ਚਿਹਰੇ 'ਤੇ ਰੋਜ਼ਾਨਾ 10 ਮਿੰਟ ਲਈ ਸ਼ਹਿਦ ਲਗਾਓ ਅਤੇ ਸਾਫ਼ ਤਾਜ਼ੇ ਪਾਣੀ ਨਾਲ ਧੋਵੋ। ਬੁੱਲ੍ਹਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਅਤੇ ਇਸ ਚਮੜੀ 'ਤੇ ਤੇਲ ਗ੍ਰੰਥੀਆਂ ਦੀ ਕਮੀ ਹੁੰਦੀ ਹੈ, ਜਿਸ ਕਾਰਨ ਬੁੱਲ੍ਹ ਅਕਸਰ ਖੁਸ਼ਕ ਹੋ ਜਾਂਦੇ ਹਨ। ਬੁੱਲ੍ਹਾਂ ਨੂੰ ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਬੁੱਲ੍ਹਾਂ 'ਤੇ ਬਦਾਮ ਦੇ ਤੇਲ ਜਾਂ ਬਦਾਮ ਦੀ ਕ੍ਰੀਮ ਦੀ ਮਾਲਿਸ਼ ਕਰੋ ਅਤੇ ਰਾਤ ਭਰ ਰਹਿਣ ਦਿਓ, ਇਸ ਨਾਲ ਬੁੱਲ੍ਹਾਂ ਦੀ ਚਮੜੀ ਨਰਮ ਹੋ ਜਾਵੇਗੀ। ਬੁੱਲ੍ਹਾਂ 'ਤੇ ਬਾਮ ਲਗਾਉਣ ਨਾਲ ਵੀ ਬੁੱਲ੍ਹ ਨਰਮ ਹੁੰਦੇ ਹਨ।

ਸਰਦੀਆਂ 'ਚ ਖੁਸ਼ਕ ਤੇ ਬੇਜਾਨ ਚਮੜੀ ਨੂੰ ਨਰਮ ਤੇ ਮੁਲਾਇਮ ਬਣਾਉਣ ਦੇ ਘਰੇਲੂ ਉਪਾਅ :

* ਸਾਧਾਰਨ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਣ ਲਈ ਹਰ ਰੋਜ਼ 10 ਮਿੰਟ ਚਿਹਰੇ 'ਤੇ ਸ਼ਹਿਦ ਲਗਾਓ ਅਤੇ ਸਾਫ਼ ਅਤੇ ਤਾਜ਼ੇ ਪਾਣੀ ਨਾਲ ਧੋਵੋ। ਖੁਸ਼ਕ ਚਮੜੀ ਲਈ ਅੰਡੇ ਦੀ ਜ਼ਰਦੀ ਜਾਂ ਇੱਕ ਚਮਚ ਸ਼ੁੱਧ ਨਾਰੀਅਲ ਤੇਲ ਵਿੱਚ ਸ਼ਹਿਦ ਮਿਲਾ ਕੇ ਚਮੜੀ ਦੀ ਮਾਲਿਸ਼ ਕਰੋ। ਤੇਲਯੁਕਤ ਚਮੜੀ ਲਈ ਸ਼ਹਿਦ ਵਿੱਚ ਅੰਡੇ ਦੀ ਸਫ਼ੈਦ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਚਮੜੀ ਦੀ ਮਾਲਿਸ਼ ਕਰੋ। 

* ਸੇਬ ਦੇ ਛਿਲਕੇ ਅਤੇ ਪਲਪ ਵਾਲੇ ਹਿੱਸੇ ਨੂੰ ਬਲੈਂਡਰ 'ਚ ਪੂਰੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਮਾਸਕ ਦੀ ਤਰ੍ਹਾਂ 15 ਮਿੰਟ ਤੱਕ ਲਗਾਓ ਅਤੇ ਫਿਰ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ। ਇਹ ਚਮੜੀ ਦੀਆਂ ਸਾਰੀਆਂ ਕਿਸਮਾਂ ਲਈ ਬਹੁਤ ਪ੍ਰਭਾਵਸ਼ਾਲੀ ਸਕਿਨ ਟੋਨਰ ਸਾਬਤ ਹੁੰਦਾ ਹੈ।

* ਐਲੋਵੇਰਾ ਸਭ ਤੋਂ ਪ੍ਰਭਾਵਸ਼ਾਲੀ ਮਾਇਸਚਰਾਈਜ਼ਰ ਹੈ। ਰੋਜ਼ਾਨਾ ਚਿਹਰੇ 'ਤੇ ਐਲੋਵੇਰਾ ਜੈੱਲ ਲਗਾ ਕੇ 20 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਜੇਕਰ ਤੁਹਾਡੇ ਵਿਹੜੇ ਵਿੱਚ ਐਲੋਵੇਰਾ ਦਾ ਪੌਦਾ ਹੈ, ਤਾਂ ਤੁਸੀਂ ਪੌਦੇ ਤੋਂ ਜੈੱਲ ਜਾਂ ਜੂਸ ਨੂੰ ਸਿੱਧੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।  ਐਲੋਵੇਰਾ ਜੈੱਲ ਪੱਤਿਆਂ ਦੇ ਬਾਹਰੀ ਹਿੱਸੇ ਦੇ ਬਿਲਕੁਲ ਹੇਠਾਂ ਮੌਜੂਦ ਹੁੰਦਾ ਹੈ। ਜੇਕਰ ਤੁਸੀਂ ਇਸਨੂੰ ਸਿੱਧੇ ਆਪਣੇ ਵਿਹੜੇ ਤੋਂ ਵਰਤ ਰਹੇ ਹੋ, ਤਾਂ ਪੌਦੇ ਨੂੰ ਸਾਫ਼ ਕਰਨਾ ਨਾ ਭੁੱਲੋ।  

* ਸਰਦੀਆਂ ਵਿੱਚ ਗੁਲਾਬ ਜਲ ਦੇ ਨਾਲ ਕੋਸੇ ਪਾਣੀ ਵਿੱਚ ਨਹਾਉਣ ਨਾਲ ਚਮੜੀ ਦਾ ਰੰਗ ਸੁਧਾਰਦਾ ਹੈ ਅਤੇ ਚਮੜੀ ਨੂੰ ਨਰਮ ਅਤੇ ਕੋਮਲ ਬਣਦੀ ਹੈ। 

* ਸਰਦੀਆਂ 'ਚ ਚਮੜੀ ਆਕਰਸ਼ਕ ਦੇ ਟਾਈਟ ਬਣਾਏ ਰੱਖਣ ਲਈ ਪਾਣੀ 'ਚ ਜੈਤੂਨ ਦਾ ਤੇਲ ਮਿਲਾ ਕੇ ਨਹਾਉਣਾ ਫਾਇਦੇਮੰਦ ਰਹਿੰਦਾ ਹੈ। ਜੈਤੂ ਦੇ ਤੇਲ ਵਿੱਚ ਵਿਟਾਮਿਨ ਈ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਚਮੜੀ ਨੂੰ ਨਰਮ ਅਤੇ ਕੋਮਲ ਬਣਾਉਂਦੇ ਹਨ।

* ਸਰਦੀਆਂ ਦੇ ਮੌਸਮ ਵਿੱਚ ਗਰਮ ਪਾਣੀ ਅਤੇ ਸਾਬਣ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਜੇਕਰ ਤੁਹਾਡੀ ਚਮੜੀ 'ਤੇ ਠੰਡ ਕਾਰਨ ਖਾਰਸ਼ ਹੁੰਦੀ ਹੈ, ਤਾਂ ਇੱਕ ਗੈਰ-ਡਿਟਰਜੈਂਟ ਕਲੀਨਰ ਨਾਲ ਕੋਸੇ ਕੋਸੇ ਪਾਣੀ ਨਾਲ ਨਹਾਉਣ ਤੋਂ ਬਾਅਦ, ਆਪਣੀ ਚਮੜੀ 'ਤੇ ਪੈਟਰੋਲੀਅਮ ਜੈਲੀ ਵਾਲਾ ਮਾਇਸਚਰਾਈਜ਼ਰ ਲਗਾਓ ਤੇ ਹੱਥਾਂ ਨਾਲ ਥਪਥਪਾ ਕੇ ਸੁਖਾਓ। 

* ਅੱਧਾ ਚਮਚ ਸ਼ਹਿਦ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਸੁੱਕੇ ਮਿਲਕ ਪਾਊਡਰ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਤਾਜ਼ੇ ਸਾਫ ਪਾਣੀ ਨਾਲ ਧੋ ਲਓ।

ਲੇਖਿਕਾ ਵਿਸ਼ਵ ਪ੍ਰਸਿੱਧ ਸੁੰਦਰਤਾ ਮਾਹਰ - ਸ਼ਹਿਨਾਜ਼ ਹੁਸੈਨ

Tarsem Singh

This news is Content Editor Tarsem Singh