ਸਿਹਤ ਲਈ ਵਰਦਾਨ ਹੈ 'ਚੌਲਾਂ ਦਾ ਪਾਣੀ', ਜਾਣੋ ਬਣਾਉਣ ਤੇ ਵਰਤਣ ਦਾ ਤਰੀਕਾ

10/26/2022 3:54:04 PM

ਨਵੀਂ ਦਿੱਲੀ (ਬਿਊਰੋ) – ਚੌਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਚੌਲਾਂ ਦਾ ਪਾਣੀ ਸਕਿਨ, ਵਾਲਾਂ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚੌਲਾਂ ਦੇ ਪਾਣੀ ’ਚ ਭਰਪੂਰ ਕਾਰਬੋਹਾਈਡ੍ਰੇਟਸ ਅਤੇ ਅਮੀਨੋ ਐਸਿਡਸ ਹੁੰਦੇ ਹਨ, ਜੋ ਸਰੀਰ ਨੂੰ ਐਨਰਜੀ ਦਿੰਦੇ ਹਨ।

ਉਥੇ ਹੀ ਵਧਦੀ ਉਮਰ ਦੇ ਨਾਲ-ਨਾਲ ਚਿਹਰੇ 'ਤੇ ਬੁਢਾਪਾ ਵਿਖਾਈ ਦੇਣ ਲੱਗਦਾ ਹੈ ਪਰ ਖ਼ਰਾਬ ਚਮੜੀ ਕਾਰਨ ਸਮੇਂ ਤੋਂ ਪਹਿਲਾਂ ਬੁਢਾਪਾ ਆ ਸਕਦਾ ਹੈ। ਇਸ ਲਈ ਛੋਟੀ ਉਮਰ 'ਚ ਝੁਰੜੀਆਂ ਤੇ ਢਿੱਲੀ ਚਮੜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੌਲਾਂ ਦਾ ਪਾਣੀ ਬੁਢਾਪੇ ਨੂੰ ਦੂਰ ਕਰਨ 'ਚ ਬਹੁਤ ਕਾਰਗਰ ਹੈ। ਇਹ ਘਰੇਲੂ ਨੁਸਖ਼ਾ ਚਿਹਰੇ ਦੀ ਰੰਗਤ ਨੂੰ ਨਿਖਾਰਨ 'ਚ ਵੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਘਰ 'ਚ ਚੌਲਾਂ ਦਾ ਪਾਣੀ ਕਿਵੇਂ ਤਿਆਰ ਕਰੀਏ ਤੇ ਇਸ ਦੇ ਕੀ-ਕੀ ਫ਼ਾਇਦੇ ਹਨ?

ਚੌਲਾਂ ਦੇ ਪਾਣੀ ਦੇ ਲਾਭ :-

1. ਚੌਲਾਂ ਦਾ ਪਾਣੀ ਪੀਣ ਨਾਲ ਸਰੀਰ ’ਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
2. ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਕਾਟਨ ਬਾਲ ਨਾਲ ਚੌਲਾਂ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਓ, ਕੁਝ ਹੀ ਦਿਨਾਂ ’ਚ ਡਾਰਕ ਸਰਕਲ ਦੂਰ ਹੋ ਜਾਣਗੇ।
3. ਚੌਲਾਂ ਦਾ ਪਾਣੀ ਪੀਣ ਨਾਲ ਡਾਇਜੇਸ਼ਨ ’ਚ ਸੁਧਾਰ ਹੁੰਦਾ ਹੈ ਕਿਉਂਕਿ ਇਸ ’ਚ ਫਾਈਬਰਸ ਭਰਪੂਰ ਮਾਤਰਾ ’ਚ ਹੁੰਦੇ ਹਨ।
4. ਲੂਜ ਮੋਸ਼ਨ ਹੋਣ ’ਤੇ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲੇਗਾ।


5. ਚੌਲਾਂ ਦੇ ਪਾਣੀ ’ਚ ਐਂਟੀਵਾਇਰਲ ਪ੍ਰੋਪਰਟੀ ਹੁੰਦੀ ਹੈ, ਜਿਸ ਨੂੰ ਵਾਇਰਲ ਬੁਖਾਰ ’ਚ ਪੀਣ ’ਤੇ ਆਰਾਮ ਅਤੇ ਤਾਕਤ ਮਿਲੇਗੀ।
6. ਲਗਾਤਾਰ ਉਲਟੀਆਂ ਆਉਣ ’ਤੇ ਦਿਨ ’ਚ 2-3 ਕੱਪ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਰਾਹਤ ਮਿਲੇਗੀ।
7. ਰੋਜ਼ਾਨਾ ਚੌਲਾਂ ਦੇ ਪਾਣੀ ਨਾਲ ਮੂੰਹ ਧੋਣ ’ਤੇ ਕਿੱਲ-ਮੁਹਾਸੇ, ਦਾਗ-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਸਕਿਨ ਵੀ ਸਾਫਟ ਬਣੇਗੀ ਅਤੇ ਚਮਕ ਵਧੇਗੀ।
8. ਚੌਲਾਂ ਦੇ ਪਾਣੀ ਨੂੰ ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵਾਂਗ ਯੂਜ਼ ਕਰੋ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦੇ ਹੋਏ ਵਾਲ ਸਾਫਟ ਅਤੇ ਸਿਲਕੀ ਹੋਣਗੇ ਅਤੇ ਛੇਤੀ ਵਧਣਗੇ।

ਚੌਲਾਂ ਦਾ ਪਾਣੀ ਕਿਵੇਂ ਤਿਆਰ ਕਰੀਏ?
ਬੁਢਾਪੇ ਨੂੰ ਦੂਰ ਕਰਨ ਲਈ ਚੌਲਾਂ ਦਾ ਪਾਣੀ ਘਰ 'ਚ ਹੀ ਬਣਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਚੌਲਾਂ ਨੂੰ ਸਾਫ਼ ਪਾਣੀ 'ਚ 15-20 ਮਿੰਟ ਲਈ ਭਿਉਂ ਕੇ ਰੱਖਣਾ ਹੋਵੇਗਾ। ਜਦੋਂ ਪਾਣੀ ਚਿੱਟਾ ਹੋਣ ਲੱਗੇ ਤਾਂ ਇਸ ਨੂੰ ਕਿਸੇ ਭਾਂਡੇ 'ਚ ਲੈ ਕੇ ਥੋੜ੍ਹਾ ਜਿਹਾ ਉਬਾਲ ਲਓ। ਉਬਾਲਣ ਤੋਂ ਬਾਅਦ ਪਾਣੀ ਨੂੰ ਠੰਢਾ ਕਰਕੇ ਇਸ ਨਾਲ ਚਿਹਰਾ ਧੋ ਲਓ। ਚੌਲਾਂ ਦਾ ਪਾਣੀ ਚਿਹਰੇ ਦੀ ਰੰਗਤ ਨੂੰ ਨਿਖਾਰਨ 'ਚ ਮਦਦ ਕਰਦਾ ਹੈ।

sunita

This news is Content Editor sunita