ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਰਾਤ ਦੇ ਭੋਜਨ ਚ ਸ਼ਾਮਿਲ ਕਰੋ ਇਹ ਚੀਜ਼ਾ

10/22/2016 2:36:25 PM

ਨਵੀਂ ਦਿੱਲੀ — ਰਾਤ ਦੇ ਸਮੇਂ ਹਲਕਾ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਨਾਲ ਪੇਟ ਸਹੀ ਰਹਿੰਦਾ ਹੈ। ਭਾਰਾ ਭੋਜਨ ਖਾਣ ਦੇ ਨਾਲ ਸਰੀਰ ਭਾਰਾ ਤਾਂ ਹੁੰਦਾ ਹੀ ਹੈ ਨਾਲੋਂ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਜਾਂਦੀਆਂ ਹਨ।
ਲੱਸੀ — ਦਹੀਂ ਦੀ ਜਗ੍ਹਾ ''ਤੇ ਰਾਤ ਨੂੰ ਲੱਸੀ ਖਾਓ। ਇਸ ਨਾਲ ਪੇਟ ''ਚ ਠੰਡਕ ਰਹੇਗੀ ਅਤੇ ਹਾਜ਼ਮਾ ਵੀ ਸਹੀ ਰਹੇਗਾ।
ਹਰੀ ਪੱਤੇਦਾਰ ਸਬਜ਼ੀ — ਇਨ੍ਹਾਂ ਸਬਜ਼ੀਆਂ ''ਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ। ਇਨ੍ਹਾਂ ਨੂੰ ਰਾਤ ਨੂੰ ਖਾਣ ਸਮੇਂ ਸਰੀਰ ਨੂੰ ਬਹੁਤ ਸਾਰਾ ਪੌਸ਼ਣ ਮਿਲਦਾ ਹੈ ਅਤੇ ਭੋਜਨ ਅਸਾਨੀ ਨਾਲ ਹਜ਼ਮ ਹੁੰਦਾ ਹੈ।
ਫੁਲਕਾ(ਰੋਟੀ) — ਰਾਤ ਨੂੰ ਚਾਵਲ ਦੀ ਥਾਂ ਰੋਟੀ ਖਾਓ।
ਅਦਰਕ — ਅਦਰਕ ਹਾਜ਼ਮੇ ਨੂੰ ਸਹੀ ਰੱਖਦਾ ਹੈ। ਰਾਤ ਨੂੰ ਅਦਰਕ ਕੱਸ ਕੇ ਖਾਣ ਨਾਲ ਇਸ ਦਾ ਫਾਇਦਾ ਜ਼ਿਆਦਾ ਹੁੰਦਾ ਹੈ।
ਦਾਲ — ਦਾਲ ਖਾਣ ਨਾਲ ਸਰੀਰ ਨੂੰ ਭਰਪੂਰ ਪ੍ਰੋਟੀਨ ਮਿਲਦਾ ਹੈ। ਜਿਮ ਜਾਣ ਵਾਲਿਆਂ ਨੂੰ ਰਾਤ ਦਾਲ ਜ਼ਰੂਰ ਖਾਣੀ ਚਾਹੀਦੀ ਹੈ।
ਮਾਲਈ ਲੱਥਾ ਦੁੱਧ — ਭੋਜਨ ਕਰਨ ਤੋਂ ਬਾਅਦ ਕੋਸਾ ਦੁੱਧ ਪੀ ਸਕਦੇ ਹੋ। ਇਸ ''ਚ ਪ੍ਰੋਟੀਨ ਦੇ ਨਾਲ ''ਗੁਡ ਫੈਟ'' ਵੀ ਹੁੰਦਾ ਹੈ ਅਤੇ ਇਸ ਨਾਲ ਤੁਸੀਂ ਸਵੱਸਥ ਰਹਿ ਸਕਦੇ ਹੋ।
ਸ਼ਹਿਦ — ਖੰਡ ਦੀ ਜਗ੍ਹਾਂ ''ਤੇ ਸ਼ਹਿਦ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।