ਸਕੂਲ 'ਚ ਬੱਚੇ ਨਹੀਂ ਖਾਂਦੇ 'Tiffin', ਤਾਂ ਅਪਣਾਓ ਇਹ ਟਿਪਸ

Tuesday, Nov 12, 2024 - 04:24 PM (IST)

ਬ੍ਰੇਕਫਾਸਟ ਦੇ ਸਮੇਂ ਸਕੂਲ ਜਾਣ ਦੀ ਟੈਨਸ਼ਨ ਅਤੇ ਸ਼ਾਮ ਨੂੰ ਡਿਨਰ ਲਈ ਬੱਚਿਆਂ ਦੇ ਪਿੱਛੇ-ਪਿੱਛੇ ਖਾਣੇ ਦੀ ਪਲੇਟ ਲੈ ਕੇ ਭੱਜਣਾ... ਅਤੇ ਮਾਵਾਂ ਨੂੰ ਸਭ ਤੋਂ ਮੁਸ਼ਕਲ ਤਾਂ ਉਦੋਂ ਹੁੰਦੀ ਹੈ, ਜਦੋਂ ਬੱਚੇ ਸਕੂਲ ’ਚ ਲੰਚ ਨਹੀਂ ਕਰਦੇ ਅਤੇ ਹਮੇਸ਼ਾ ਟਿਫਿਨ ਜਿਉਂ ਦਾ ਤਿਉਂ ਘਰ ਵਾਪਸ ਲੈ ਆਉਂਦੇ ਹਨ। ਹੁਣ ਬੱਚਿਆਂ ਨੂੰ ਐਨਰਜੀ ਮਿਲੇਗੀ ਵੀ ਤਾਂ ਕਿਵੇਂ? ਇਨ੍ਹਾਂ ਗੱਲਾਂ ਦੀ ਚਿੰਤਾ ’ਚ ਮਾਵਾਂ ਨੂੰ ਸਮਝ ’ਚ ਨਹੀਂ ਆਉਂਦਾ ਕਿ ਆਖਰ ਬੱਚਿਆਂ ਨੂੰ ਭੋਜਨ ਖਾਣ ਲਈ ਕਿਵੇਂ ਪ੍ਰੇਰਿਤ ਕੀਤਾ ਜਾਏ, ਕਿਉਂਕਿ ਘਰ ’ਚ ਤਾਂ ਉਹ ਫਿਰ ਵੀ ਕੁਝ ਨਾ ਕੁਝ ਖਵਾ ਹੀ ਦਿੰਦੀਆਂ ਹਨ ਪਰ ਸਕੂਲ ਦੇ ਟਿਫਿਨ ਬਾਕਸ ਦਾ ਕੀ ਕੀਤਾ ਜਾਏ। ਇਸ ਲਈ ਜ਼ਰੂਰੀ ਹੈ ਕਿ ਖਾਣੇ ਨੂੰ ਉਨ੍ਹਾਂ ਦੀ ਪਸੰਦ ਦਾ ਬਣਾਓ ਤਾਂ ਕਿ ਉਨ੍ਹਾਂ ਦੀ ਖਾਣੇ ਨਾਲ ਦੋਸਤੀ ਹੋ ਜਾਵੇ।

ਇਹ ਵੀ ਪੜ੍ਹੋ- 'Protein' ਨਾਲ ਭਰਪੂਰ ਹੁੰਦੇ ਨੇ ਇਹ ਬੀਜ, ਖੁਰਾਕ 'ਚ ਸ਼ਾਮਲ ਕਰਨ ਨਾਲ ਸਰੀਰ ਨੂੰ ਹੋਣਗੇ ਅਨੇਕਾਂ ਲਾਭ
ਲਿਆਓ ਨਵਾਂਪਨ
ਜੇਕਰ ਦੇਖਿਆ ਜਾਏ ਤਾਂ ਬੱਚੇ ਬਾਹਰ ਦਾ ਖਾਣਾ ਬੜੀ ਦਿਲਚਸਪੀ ਨਾਲ ਖਾਂਦੇ ਹਨ ਪਰ ਘਰ ਦੇ ਖਾਣੇ ਨੂੰ ਦੇਖ ਕੇ ਨੱਕ-ਮੂੰਹ ਵੱਟਦੇ ਹੈ, ਇਸ ਲਈ ਖਾਣੇ ਪ੍ਰਤੀ ਬੱਚਿਆਂ ’ਚ ਦਿਲਚਸਪੀ ਪੈਦਾ ਕਰਨ ਲਈ ਉਨ੍ਹਾਂ ਦੀ  ਰੈਸਿਪੀਜ਼ ’ਚ ਥੋੜ੍ਹਾ ਨਵਾਂਪਨ ਲਿਆਓ, ਤਾਂ ਕਿ ਬੱਚਿਆਂ ਨੂੰ ਉਨ੍ਹਾਂ ਦੇ ਮਨਪਸੰਦ ਖਾਣ ਲਈ ਲੰਚ ਬ੍ਰੇਕ ਦੀ ਉਡੀਕ ਰਹੇ।

PunjabKesari

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਜੰਕ ਫੂਡ ਵਰਗਾ ਟੇਸਟੀ ਬਣਾਓ
ਬੱਚਿਆਂ ਨੂੰ ਦਾਲ, ਸਬਜ਼ੀ ਅਤੇ ਰੋਟੀ ਤੋਂ ਵੱਧ ਜੰਕ ਫੂਡ ਖਾਣਾ ਪਸੰਦ ਹੁੰਦਾ ਹੈ ਅਤੇ ਉਹ ਬਾਹਰੋਂ ਅਜਿਹੀਆਂ ਚੀਜ਼ਾਂ ਖਾਣਾ ਜ਼ਿਆਦਾ ਪ੍ਰੈਫਰ ਕਰਦੇ ਹਨ। ਇਹੀ ਕਾਰਨ ਹੈ ਕਿ ਪੌਸ਼ਟਿਕ ਆਹਾਰ ਦੀ ਘਾਟ ਉਨ੍ਹਾਂ ਦੇ ਸੰਪੂਰਨ ਵਿਕਾਸ ’ਤੇ ਅਸਰ ਪਾਉਂਦੀ ਹੈ।

PunjabKesari
ਬੱਚੇ ਕਿਸੇ ਵੀ ਤਰੀਕੇ ਨਾਲ ਖਾਣ, ਇਸ ਕਾਰਨ ਜ਼ਿਆਦਾਤਰ ਮਾਵਾਂ ਉਨ੍ਹਾਂ ਦੇ ਲੰਚ ਬਾਕਸ ’ਚ ਅਜਿਹਾ ਫੂਡ ਰੱਖ ਦਿੰਦੀਆਂ ਹਨ, ਜਿਸ ’ਚ ਸੈਚੁਰੇਟਿਡ ਫੈਟ, ਨਮਕ ਅਤੇ ਚੀਨੀ ਦੀ ਵੱਧ ਮਾਤਰਾ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ’ਚ ਚਾਕਲੈਟ, ਜੈਮ ਅਤੇ ਜੈਲੀ ਵਰਗੀਆਂ ਚੀਜ਼ਾਂ ਸ਼ਾਮਲ ਰਹਿੰਦੀਆਂ ਹਨ।
ਇਨ੍ਹਾਂ ਸਾਰਿਆਂ ਤੋਂ ਇਲਾਵਾ ਤੁਸੀਂ ਉਨ੍ਹਾਂ ਦੇ ਟਿਫਿਨ ’ਚ ਪੁੰਗਰੀਆਂ ਦਾਲਾਂ, ਪੌਸ਼ਟਿਕ ਸਲਾਦ, ਹਰੀਆਂ ਸਬਜ਼ੀਆਂ, ਰੋਟੀ ਅਤੇ ਫਲ ਆਦਿ ਨੂੰ ਵੱਖ-ਵੱਖ ਅੰਦਾਜ ’ਚ ਰੱਖੋ। ਖਾਣੇ ਨੂੰ ਵੱਖਰੇ ਤਰੀਕੇ ਨਾਲ ਬਣਾਉਣ ਅਤੇ ਪੈਕ ਕਰਨ ਨਾਲ ਹੀ ਉਨ੍ਹਾਂ ਦਾ ਮਨ ਟਿਫਿਨ ਬਾਕਸ ਨੂੰ ਖਾਣ ਦਾ ਕਰੇਗਾ ਅਤੇ ਉਹ ਦਿਨ ਭਰ ਅਲਰਟ ਅਤੇ ਐਨਰਜੀ ਨਾਲ ਭਰਪੂਰ ਰਹਿਣਗੇ।

ਇਹ ਵੀ ਪੜ੍ਹੋ- ਸਰੀਰ ਦੀਆਂ ਨਾੜੀਆਂ ‘ਚ ਜਮ੍ਹਾ ਕੋਲੈਸਟ੍ਰੋਲ ਨੂੰ ਦੂਰ ਕਰ ਦੇਣਗੀਆਂ ਇਹ ਸਬਜ਼ੀਆਂ
ਟਿਫਿਨ ਇੰਝ ਕਰੋ ਤਿਆਰ
ਹਰ ਰੋਜ਼ ਟਿਫਿਨ ’ਚ ਸੈਂਡਵਿਚ ਜਾਂ ਪਰੌਂਠਾ ਰੱਖ ਦੇਣ ਨਾਲ ਬੱਚੇ ਦੇ ਮਨ ’ਚ ਉਸ ਪ੍ਰਤੀ ਬੋਰੀਅਤ ਪੈਦਾ ਹੋ ਜਾਂਦੀ ਹੈ, ਕਿਉਂਕਿ ਹਰ ਦਿਨ ਇਕੋ ਜਿਹਾ ਆਹਾਰ ਖਾਣਾ ਕਿਸੇ ਕੋਲੋਂ ਵੀ ਸੰਭਵ ਨਹੀਂ ਹੁੰਦਾ।
ਉਂਝ ਤਾਂ ਅੱਜਕਲ ਛੋਟੇ ਬੱਚਿਆਂ ਲਈ ਸਕੂਲ ਹੀ ਇਕ ਚਾਰਟ ਬਣਾ ਦਿੰਦੇ ਹਨ ਕਿ ਕਿਸ ਦਿਨ ਉਸ ਦੇ ਟਿਫਿਨ ’ਚ ਕੀ ਹੋਵੇ, ਇਸ ਨਾਲ ਉਹ ਹਰ ਦਿਨ ਇਕ ਨਵੀਂ ਚੀਜ਼ ਆਪਣੇ ਫ੍ਰੈਂਡਸ ਨਾਲ ਸ਼ੇਅਰ ਕਰਦੇ ਹੋਏ ਖਾਣੇ ਦਾ ਆਨੰਦ ਲੈਂਦੇ ਹਨ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਫੂਡ ’ਚ ਵੱਖਰਤਾ ਲਿਆਓ, ਜਿਸ ਨਾਲ ਕਿ ਸਕੂਲ ਦੇ ਛੇ ਦਿਨ ਉਸ ਨੂੰ ਵੱਖ-ਵੱਖ ਪੌਸ਼ਟਿਕ ਫੂਡ ਮਿਲੇ।

PunjabKesari
ਸੋਮਵਾਰ ਨੂੰ ਤੁਸੀਂ ਉਨ੍ਹਾਂ ਦੇ ਟਿਫਿਨ ’ਚ ਕਦੇ ਹੈਲਦੀ ਪਰੌਂਠਾ ਤਾਂ ਕਦੇ ਡੋਸਾ ਆਦਿ ਰੱਖ ਸਕਦੇ ਹੋ। ਮੰਗਲਵਾਰ ਨੂੰ ਉਨ੍ਹਾਂ ਦੇ ਟਿਫਿਨ ’ਚ ਪੁੰਗਰੀਆਂ ਦਾਲਾਂ ਜਾਂ ਫਰੂਟ ਚਾਟ ਆਦਿ ਨੂੰ ਪਰੌਂਠੇ ਨਾਲ ਥੋੜ੍ਹੇ ਚਟਪਟੇ ਅੰਦਾਜ ’ਚ ਬਣਾ ਕੇ ਪੈਕ ਕਰੋ, ਜਿਸ ਨਾਲ ਉਹ ਸੁਆਦ ਹੀ ਸੁਆਦ ’ਚ ਉਸ ਨੂੰ ਖਤਮ ਕਰ ਦੇਵੇ। ਬੁੱਧਵਾਰ ਨੂੰ ਤੁਸੀਂ ਉਨ੍ਹਾਂ ਦੇ ਲੰਚ ਬਾਕਸ ’ਚ ਹਰੀ ਸਬਜ਼ੀ, ਪਰੌਂਠਾ ਜਾਂ ਫਿਰ ਵੈੱਜ ਸੈੱਡਵਿਚ ਰੱਖੋ ਅਤੇ ਵੀਰਵਾਰ ਨੂੰ ਛੋਲੇ-ਪੂੜੀ ਬਣਾ ਲਓ। ਸ਼ੁੱਕਰਵਾਰ ਨੂੰ ਦਾਲ-ਚੌਲ ਜਾਂ ਪੁਲਾਵ ਅਤੇ ਸ਼ਨੀਵਾਰ ਨੂੰ ਤੁਸੀਂ ਇਨ੍ਹਾਂ ਨੂੰ ਸਿਰਫ ਫਰੂਟਸ ਵੀ ਦੇ ਸਕਦੇ ਹੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News