Health Tips : ਸਰੀਰ ਲਈ ਲਾਹੇਵੰਦ ਹੁੰਦਾ ਹੈ ਬੱਕਰੀ ਦਾ ਦੁੱਧ, ਡੇਂਗੂ ਸਣੇ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੈ ਇਲਾ

10/13/2021 5:59:14 PM

ਜਲੰਧਰ (ਬਿਊਰੋ) - ਅੱਜ ਕਲ ਲੋਕ ਬਹੁਤ ਸਾਰੀਆਂ ਬੀਮਾਰੀਆਂ ਤੋਂ ਪੀੜਤ ਹਨ। ਕਈ ਬੀਮਾਰੀਆਂ ਅਜਿਹੀਆਂ ਹਨ, ਜੋ ਬਹੁਤ ਗੰਭੀਰ ਹੋ ਸਕਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਬੀਮਾਰੀ ਹੈ ਡੇਂਗੂ। ਡੇਂਗੂ ਇਸ ਤਰ੍ਹਾਂ ਦਾ ਰੋਗ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਕਰਨ ’ਤੇ ਗੰਭੀਰ ਸਮੱਸਿਆ ਬਣ ਸਕਦਾ ਹੈ। ਜਦੋਂ ਵੀ ਡੇਂਗੂ ਦਾ ਪ੍ਰਭਾਵ ਵਧਦਾ ਹੈ, ਉਦੋਂ ਬੱਕਰੀ ਦਾ ਦੁੱਧ ਮਹਿੰਗਾ ਹੋ ਜਾਂਦਾ ਹੈ, ਕਿਉਂਕਿ ਬੱਕਰੀ ਦਾ ਦੁੱਧ ਡੇਂਗੂ ਦੀ ਬੀਮਾਰੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਡੇਂਗੂ ਹੋਣ ’ਤੇ ਜੇਕਰ ਬੱਕਰੀ ਦਾ ਦੁੱਧ ਪੀਤਾ ਜਾਵੇ ਤਾਂ ਡੇਂਗੂ ਦੀ ਬੀਮਾਰੀ ਜੜ੍ਹ ਤੋਂ ਖਤਮ ਹੋ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਕਰੀ ਦੇ ਦੁੱਧ ਵਿੱਚ ਇਸ ਤਰ੍ਹਾਂ ਦਾ ਕੀ ਹੁੰਦਾ ਹੈ , ਜਿਸ ਨਾਲ ਡੇਂਗੂ ਦੀ ਬੀਮਾਰੀ ਠੀਕ ਹੋ ਜਾਂਦੀ ਹੈ ।

ਬੱਕਰੀ ਦੇ ਦੁੱਧ ਦੇ ਗੁਣ

. ਡੇਂਗੂ ਦਾ ਬੁਖ਼ਾਰ ਹੋਣ ਤੇ ਸਰੀਰ ਵਿਚ ਪਲੇਟਲੈਟਸ ਦੀ ਸੰਖਿਆ ਕਾਫੀ ਘੱਟ ਹੋ ਜਾਂਦੀ ਹੈ । ਜਿਸ ਨਾਲ ਡੇਂਗੂ ਤੋਂ ਰਿਕਵਰ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ । ਪਰ ਬੱਕਰੀ ਦਾ ਦੁੱਧ ਪਲੇਟਲੈਟਸ ਵਧਾਉਂਦਾ ਹੈ ਤਾਂ ਇਸ ਲਈ ਬੱਕਰੀ ਦਾ ਦੁੱਧ ਪਲੇਟਲੈਟਸ ਵਧਾਉਣ ਵਿੱਚ ਕਾਫ਼ੀ ਮਦਦਗਾਰ ਹੈ ।

. ਬੱਕਰੀ ਦੇ ਦੁੱਧ ਵਿੱਚ ਵਿਟਾਮਿਨ ਬੀ6 , ਬੀ12 , ਸੀ ਅਤੇ ਡੀ ਦੀ ਮਾਤਰਾ ਘੱਟ ਪਾਈ ਜਾਂਦੀ ਹੈ । ਇਸ ਵਿੱਚ ਫੌਲਿਕ ਐਸਿਡ ਨਾਮ ਦਾ ਜ਼ਰੂਰੀ ਵਿਟਾਮਿਨ ਹੁੰਦਾ ਹੈ ਅਤੇ ਬੱਕਰੀ ਦੇ ਦੁੱਧ ਵਿੱਚ ਮੌਜੂਦ ਪ੍ਰੋਟੀਨ ਗਾਂ ਅਤੇ ਮੱਝ ਦੇ ਦੁੱਧ ਤੋਂ ਘੱਟ ਜਟਿਲ ਹੁੰਦਾ ਹੈ । ਜਿਸ ਕਾਰਨ ਬੱਕਰੀ ਦਾ ਦੁੱਧ ਜਲਦੀ ਹਜ਼ਮ ਹੋ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips:ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੜ੍ਹੀ ਪੱਤੇ’ ਸਣੇ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ,ਹੋਣਗੇ ਫ਼ਾਇਦੇ

. ਇਕ ਰਿਸਰਚ ਅਨੁਸਾਰ ਬੱਕਰੀ ਦੇ ਦੁੱਧ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਪ੍ਰੋਟੀਨ ਪਾਇਆ ਜਾਂਦਾ ਹੈ । ਜੋ ਡੇਂਗੂ ਦੇ ਮਰੀਜ਼ਾਂ ਵਿੱਚ ਪਲੇਟਲੈਟਸ ਦੀ ਸੰਖਿਆ ਨੂੰ ਵਧਾਉਂਦਾ ਹੈ ਅਤੇ ਇਹ ਚਿਕਨਗੁਨੀਆ ਦੇ ਲਈ ਵੀ ਪ੍ਰੋਟੀਨ ਕੰਮ ਕਰਦਾ ਹੈ ।

ਬੱਕਰੀ ਦੇ ਦੁੱਧ ਨਾਲ ਦੂਰ ਹੋਣ ਵਾਲੀਆਂ ਬੀਮਾਰੀਆਂ

1. ਵਿਟਾਮਿਨ ਨਾਲ ਭਰਪੂਰ
ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ-ਏ, ਬੀ 2, ਸੀ ਅਤੇ ਡੀ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। 

2. ਦਿਲ ਲਈ ਫ਼ਾਇਦੇਮੰਦ
ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫ਼ੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦੀ ਖ਼ਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫ਼ੀ ਊਰਜਾ ਵੀ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips:ਡਾਈਨਿੰਗ ਟੇਬਲ ਨੂੰ ਛੱਡ ਜ਼ਮੀਨ ’ਤੇ ਬੈਠ ਕੇ ਖਾਓ ਖਾਣਾ, ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ
 
3. ਭਾਰ ਘੱਟ ਕਰੇ
ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਦਾ ਭਾਰ ਘੱਟ ਕਰਦੇ ਹਨ।

4. ਅਨੀਮੀਆ ਤੋਂ ਬਚਾਅ
ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫ਼ੀ ਮਾਤਰਾ ’ਚ ਪਾਈ ਜਾਂਦੀ ਹੈ।

5. ਪਾਚਨ ਕਿਰਿਆ ਠੀਕ
ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਦੇ ਸਮੇਂ ਭੁੱਲ ਕੇ ‘ਫਾਸਟ ਫੂਡ’ ਸਣੇ ਕਦੇ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਸਿਹਤ ਨੂੰ ਨੁਕਸਾਨ

6. ਕੈਲਸ਼ੀਅਮ ਦੀ ਘਾਟ
ਜੇਕਰ ਤੁਹਾਨੂੰ ਕੈਲਸ਼ੀਅਮ ਦੀ ਘਾਟ ਰਹਿੰਦੀ ਹੈ ਤਾਂ ਤੁਸੀਂ ਬੱਕਰੀ ਦਾ ਦੁੱਧ ਪੀਣਾ ਸ਼ੁਰੂ ਕਰ ਦਿਓ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ ।

7. ਅੰਤੜੀਆਂ ਦੀ ਸੋਜ
ਜਿੰਨ੍ਹਾਂ ਲੋਕਾਂ ਨੂੰ ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਇਹ ਦੁੱਧ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਹ ਦੁੱਧ ਹਲਕਾ ਹੋਣ ਕਾਰਨ ਜਲਦੀ ਹਾਜ਼ਮ ਵੀ ਹੋ ਜਾਂਦਾ ਹੈ ।

8. ਮਰਦਾਨਾ ਕਮਜ਼ੋਰੀ
ਪੁਰਸ਼ਾਂ ਲਈ ਇਹ ਵਰਦਾਨ ਦੀ ਤਰ੍ਹਾਂ ਹੈ। ਬੱਕਰੀ ਦੇ ਕੱਚੇ ਦੁੱਧ ਵਿੱਚ 7-8 ਖਜੂਰ ਪੂਰੀ ਰਾਤ ਲਈ ਭਿਓਂ ਕੇ ਰੱਖ ਦਿਓ। ਸਵੇਰੇ ਇਹ ਖਜੂਰ ਅਤੇ ਦੁੱਧ ਪੀਣ ਨਾਲ ਮਰਦਾਨਾ ਕਮਜ਼ੋਰੀ ਦੂਰ ਹੁੰਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਪੈਰ ਜਾਂ ਗਰਦਨ ’ਚ ਮੋਚ ਆਉਣ ’ਤੇ ਫਿਟਕਰੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗਾ ਆਰਾਮ

9. ਕੋਲੈਸਟਰੋਲ ਦੀ ਸਮੱਸਿਆ
ਬੱਕਰੀ ਦਾ ਦੁੱਧ ਕੋਲੈਸਟਰੋਲ ਲੇਵਲ ਨੂੰ ਕੰਟਰੋਲ ਰੱਖਦਾ ਹੈ। ਇਸ ਨਾਲ ਦਿਲ ਦੀ ਬੀਮਾਰੀ ਦੀ ਸੰਭਾਵਨਾ ਘੱਟ ਜਾਂਦੀ ਹੈ, ਜਿਨ੍ਹਾਂ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਬੱਕਰੀ ਦਾ ਦੁੱਧ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ।

10. ਰੋਗਾਂ ਨਾਲ ਲੜਨ ਦੀ ਸ਼ਮਤਾ
ਜਿਨ੍ਹਾਂ ਲੋਕਾਂ ਦੀ ਇਮਿਊਨ ਪਾਵਰ ਕਮਜ਼ੋਰ ਹੈ ਅਤੇ ਵਾਰ ਵਾਰ ਬੀਮਾਰ ਹੋ ਜਾਂਦੇ ਹਨ। ਉਨ੍ਹਾਂ ਲਈ ਬੱਕਰੀ ਦਾ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਇਹ ਰੋਗਾਂ ਨਾਲ ਲੜਨ ਦੀ ਸ਼ਮਤਾ ਵਧਾਉਂਦਾ ਹੈ ।

11. ਸਰੀਰਕ ਕਮਜ਼ੋਰੀ
ਜੋ ਬੱਚੇ ਸਰੀਰ ਤੋਂ ਕਾਫ਼ੀ ਕਮਜ਼ੋਰ ਹਨ। ਉਨ੍ਹਾਂ ਲਈ ਬੱਕਰੀ ਦਾ ਦੁੱਧ ਲਾਭਦਾਇਕ ਹੈ, ਕਿਉਂਕਿ ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਬੱਚਿਆਂ ਦੇ ਸਰੀਰਕ ਵਿਕਾਸ ਦੇ ਲਈ ਫ਼ਾਇਦੇਮੰਦ ਹੁੰਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਤੰਦਰੁਸਤ ਰਹਿਣ ਲਈ 6 ਤੋਂ 60 ਸਾਲ ਤਕ ਦੀ ਉਮਰ ਦੇ ਲੋਕਾਂ ਲਈ ਕਿੰਨੇ ਕਦਮ ਤੁਰਨਾ ਹੈ ਜ਼ਰੂਰੀ

rajwinder kaur

This news is Content Editor rajwinder kaur