Health Tips: ਵਾਰ-ਵਾਰ ਸਰੀਰ ’ਚ ਹੋ ਰਹੀ ‘ਖੂਨ ਦੀ ਘਾਟ’ ਨੂੰ ਪੂਰਾ ਕਰਨ ਲਈ ਖਾਣੇ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

05/12/2021 5:32:58 PM

ਜਲੰਧਰ (ਬਿਊਰੋ) - ਸਰੀਰ ‘ਚ ਖੂਨ ਦੀ ਘਾਟ ਨੂੰ ਪੂਰੀ ਕਰਨ ਲਈ ਖੁਰਾਕ ‘ਚ ਆਇਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਤੁਸੀਂ ਆਪਣੇ ਖਾਣੇ ‘ਚ ਕੁਝ ਸੁਪਰਫੂਡ ਸ਼ਾਮਲ ਕਰ ਸਕਦੇ ਹੋ। ਇਸ ਨਾਲ ਖੂਨ ਦੀ ਘਾਟ ਪੂਰੀ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਚੁਕੰਦਰ ਅਤੇ ਸੇਬ ਦਾ ਜੂਸ ਬੱਚੇ ਨੂੰ ਪਿਲਾਉਣ ਨਾਲ ਖੂਨ ਦੀ ਘਾਟ ਪੂਰੀ ਹੁੰਦੀ ਹੈ। ਸੇਬ ‘ਚ ਆਇਰਨ ਅਤੇ ਚੁਕੰਦਰ ‘ਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਅਤੇ ਫੋਲਿਕ ਐਸਿਡ ਹੁੰਦੇ ਹਨ।

1. ਅਨਾਰ ਦਾ ਜੂਸ ਪੀਓ
ਖੂਨ ਨੂੰ ਵਧਾਉਣ ਵਾਲੇ ਆਹਾਰ ਵਿੱਚ ਅਨਾਰ ਨੂੰ ਸਭ ਤੋਂ ਅਹਿਮ ਮੰਨਿਆਂ ਜਾਂਦਾ ਹੈ, ਕਿਉਂਕਿ ਅਨਾਰ ਵਿੱਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਸ ਨੂੰ ਤੁਸੀਂ ਉਂਝ ਵੀ ਖਾ ਸਕਦੇ ਹੋ ਜਾਂ ਇਸਦੇ ਜੂਸ ਦੀ ਵੀ ਵਰਤੋਂ ਕਰ ਸਕਦੇ ਹੋ। ਸਵੇਰ ਦੇ ਸਮੇਂ ਅਨਾਰ ਦੇ ਜੂਸ ਦੀ ਵਰਤੋਂ ਨਾਲ ਤੁਹਾਡੇ ਸਰੀਰ 'ਚੋਂ ਆਇਰਨ ਦੀ ਘਾਟ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

2. ਚੁਕੰਦਰ ਦੀ ਕਰੋ ਵਰਤੋਂ
ਖੂਨ ਦੀ ਘਾਟ ਲਈ ਚੁਕੰਦਰ ਦਾ ਨਾਂ ਅਨਾਰ ਦੇ ਨਾਲ ਲਿਆ ਜਾਂਦਾ ਹੈ, ਕਿਉਂਕਿ ਇਹ ਖੂਨ ਦੀ ਘਾਟ ਲਈ ਇਕ ਰਾਮਬਾਣ ਇਲਾਜ ਹੈ। ਖੂਨ ਦੀ ਘਾਟ ਵਿੱਚ ਰੋਜ਼ਾਨਾ ਚੁਕੰਦਰ ਦੀ ਵਰਤੋਂ ਬਹੁਤ ਜਲਦੀ ਤੁਹਾਡੀ ਸਰੀਰ 'ਚੋਂ ਖੂਨ ਦੀ ਘਾਟ ਨੂੰ ਪੂਰਾ ਕਰ ਸਕਦਾ ਹੈ। ਜੇਕਰ ਚੁਕੰਦਰ ਦੇ ਜੂਸ ਨੂੰ ਅਨਾਰ ਦੇ ਜੂਸ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤਰੀਕਾ ਤੁਹਾਡੇ ਸਰੀਰ ਵਿੱਚ 1 ਹਫ਼ਤੇ ਵਿੱਚ ਹੀਮੋਗਲੋਬਿਨ ਬਣਾ ਸਕਦਾ ਹੈ।

3. ਸੇਬ ਖਾਣਾ ਜ਼ਰੂਰੀ
ਹੀਮੋਗਲੋਬਿਨ ਵਧਾਉਣ ਲਈ ਸੇਬ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸੇਬ ਦੇ ਨਾਲ ਸ਼ਹਿਦ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ। ਇਸਦੀ ਵਰਤੋਂ ਕਰਨ ਨਾਲ ਤੁਸੀਂ ਆਸਾਨੀ ਨਾਲ ਖੂਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

4. ਪਾਲਕ ਸਭ ਤੋਂ ਚੰਗਾ ਉਪਾਅ
ਸਰੀਰ 'ਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਚੰਗਾ ਉਪਾਅ ਹੈ। ਵਿਟਾਮਿਨ-ਬੀ 6, ਏ, ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਪਾਲਕ ਦੀ ਵਰਤੋਂ ਸਰੀਰ 'ਚ ਤੇਜ਼ੀ ਨਾਲ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਤੁਸੀਂ ਇਸ ਨੂੰ ਸਬਜ਼ੀ ਜਾਂ ਜੂਸ ਦੇ ਰੂਪ 'ਚ ਪੀ ਸਕਦੇ ਹੋ।

5. ਕੇਲਾ ਖਾਣਾ ਜ਼ਰੂਰੀ
ਕੇਲੇ ਤੋਂ ਮਿਲਣ ਵਾਲੇ ਪ੍ਰੋਟੀਨ ,ਆਇਰਨ ਅਤੇ ਖਣਿਜ ਤੁਹਾਡੇ ਸਰੀਰ ਵਿੱਚ ਖੂਨ ਨੂੰ ਵਧਾਉਂਦੇ ਹਨ। ਇਸ ਲਈ ਦੁੱਧ ਦੇ ਨਾਲ ਹਰ-ਰੋਜ਼ ਕੇਲੇ ਦੀ ਸੇਵਨ ਕਰੋ। ਕੇਲੇ ਦੀ ਵਰਤੋਂ ਨਾਲ ਤੁਸੀਂ ਦੂਸਰੇ ਰੋਗਾਂ ਜਿਵੇਂ ਅਲਸਰ, ਗੁਰਦਿਆਂ ਦੀ ਬੀਮਾਰੀ, ਪੇਚਿਸ਼ ਅਤੇ ਅੱਖਾਂ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਇਸ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਖੂਨ ਵਧਣਾ ਸ਼ੁਰੂ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ‘ਜੋੜਾਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾ ਸਕਦੇ ਹੋ ਹਮੇਸ਼ਾ ਲਈ ‘ਛੁਟਕਾਰਾ’

6.  ਟਮਾਟਰ ਦਾ ਜੂਸ ਪੀਓ
ਸਰੀਰ 'ਚ ਖੂਨ ਦੀ ਘਾਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਰੋਜ਼ ਟਮਾਟਰ ਦਾ ਜੂਸ ਪੀਓ। ਤੁਸੀਂ ਚਾਹੋ ਤਾਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਸੇਬ ਅਤੇ ਟਮਾਟਰ ਦਾ ਜੂਸ ਮਿਕਸ ਕਰਕੇ ਪੀਣ ਨਾਲ ਸਰੀਰ 'ਚੋਂ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਐਤਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ‘ਪੈਸੇ ਦੀ ਘਾਟ’ 

7. ਆਂਵਲੇ ਦਾ ਰਸ
ਆਂਵਲਾ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੀਣ ਨਾਲ ਸਰੀਰ 'ਚ ਖੂਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਲਈ ਲਗਾਤਾਰ 1 ਹਫ਼ਤੇ ਤੱਕ ਇਸ ਦੀ ਵਰਤੋਂ ਕਰੋ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

rajwinder kaur

This news is Content Editor rajwinder kaur